ਮਾਇਆਵਤੀ ਨੇ ਮੋਦੀ ਸਰਕਾਰ ’ਤੇ ਲਾਏ ਨਿਸ਼ਾਨੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਸਪਾ ਕੋਲ ਜੋ ਕੁਝ ਵੀ ਹੈ ਉਹ ਸਮਾਜ ਨੂੰ ਦਿੱਤਾ ਹੈ: ਮਾਇਆਵਤੀ

BSP Chief Mayawati attacks on PM Modi says he is unfit for country

ਲਖਨਊ: ਬਹੁਜਨ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਲਾਉਂਦੇ ਹੋਂਏ ਕਿਹਾ ਕਿ ਬਸਪਾ ਦੀ ਰਾਸ਼ਟਰੀ ਪ੍ਰਧਾਨ ਕੋਲ ਜੋ ਕੁੱਝ ਵੀ ਹੈ ਉਹ ਉਹਨਾਂ ਨੂੰ ਚਾਹੁਣ ਵਾਲੇ ਲੋਕਾਂ ਅਤੇ ਸਮਾਜ ਨੂੰ ਦਿੱਤਾ ਹੈ ਅਤੇ ਸਰਕਾਰ ਤੋਂ ਕੁਝ ਛੁਪਾਇਆ ਨਹੀਂ ਗਿਆ। ਮਾਇਆਵਤੀ ਨੇ ਕਿਹਾ ਕਿ ਜਿੰਨਾ ਸਮਾਂ ਮੈਂ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਸੀ, ਮੋਦੀ ਉਹਨਾਂ ਤੋਂ ਵਧ ਸਮਾਂ ਗੁਜਰਾਤ ਵਿਚ ਮੁੱਖ ਮੰਤਰੀ ਰਹੇ, ਪਰ ਉਹਨਾਂ ਦੀ ਵਿਰਾਸਤ ਭਾਜਪਾ ਅਤੇ ਦੇਸ਼ ’ਤੇ ਕਾਲਾ ਧੱਬਾ ਹੈ।

ਉਹਨਾਂ ਅੱਗੇ ਕਿਹਾ ਕਿ ਜਦੋਂ ਉਹਨਾਂ ਦੀ ਸਰਕਾਰ ਸੀ ਤਾਂ ਉਤਰ ਪ੍ਰੇਦਸ਼ ਦੰਗਿਆਂ ਅਤੇ ਲੜਾਈਆਂ ਤੋਂ ਮੁਕਤ ਸੀ। ਉਹਨਾਂ ਕਿਹਾ ਕ ਜਨਹਿਤ ਅਤੇ ਦੇਸ਼ਹਿਤ ਦੇ ਮਾਮਲੇ ਵਿਚ ਬਸਪਾ ਦੀ ਕੌਮੀ ਪ੍ਰਧਾਨਤਾ ਬਹੁਤ ਵਧੀਆ ਢੰਗ ਦੀ ਹੈ। ਇਸ ਦੀ ਤੁਲਨਾ ਵਿਚ ਮੋਦੀ ਦੀ ਪ੍ਰਧਾਨਗੀ ਬੇਕਾਰ ਹੈ। ਉਹਨਾਂ ਕਿਹਾ ਕਿ ਉਹ ਚਾਰ ਵਾਰ ਉਤਰ ਪ੍ਰਦੇਸ਼ ਦੀ ਮੁੱਖ ਮੰਤਰੀ ਰਹੇ ਹਨ। ਪਰ ਉਹਨਾਂ ਦੀ ਵਿਰਾਸਤ ਬੇਹੱਦ ਪਾਕ ਸਾਫ ਅਤੇ ਵਿਕਾਸਪੂਰਣ ਰਹੀ ਹੈ।

ਕਾਨੂੰਨ ਵਿਵਸਥਾ ਦੇ ਮਾਮਲੇ ਵਿਚ ਅੱਜ ਵੀ ਲੋਕ ਬਸਪਾ ਸਰਕਾਰ ਦੇ ਕਾਰਜਕਾਲ ਦੀ ਤਾਰੀਫ ਕਰਦੇ ਥਕਦੇ ਨਹੀਂ। ਜਦਕਿ ਮੋਦੀ ਉਹਨਾਂ ਤੋਂ ਜ਼ਿਆਦਾ ਸਮਾਂ ਗੁਜਰਾਤ ਦੇ ਮੁੱਖ ਮੰਤਰੀ ਰਹੇ ਹਨ ਪਰ ਉਹਨਾਂ ਦੀ ਵਿਰਾਸਤ ਨਾ ਸਿਰਫ ਉਹਨਾਂ ’ਤੇ ਬਲਕਿ ਭਾਜਪਾ ਦੇਸ਼ ਦੇ ਇਤਿਹਾਸ ਤੇ ਕਾਲਾ ਧੱਬਾ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਬਸਪਾ ਸਰਕਾਰ ਨੇ ਵਿਕਾਸ ਦੇ ਮਾਮਲੇ ਹਰ ਪੱਧਰ ’ਤੇ ਉਤਰ ਪ੍ਰਦੇਸ਼ ਦਾ ਨਕਸ਼ਾ ਬਦਲ ਦਿੱਤਾ।

ਉਹਨਾਂ ਨੇ ਗਲਤ ਤਰੀਕੇ ਨਾਲ ਨੋਟਬੰਦੀ ਅਤੇ ਜੀਐਸਟੀ ਨੂੰ ਦੇਸ਼ ’ਤੇ ਧੱਕੇ ਨਾਲ ਸੁੱਟਿਆ ਹੈ। ਉਹਨਾਂ ਦੇ ਚਹੇਤੇ ਭ੍ਰਿਸ਼ਟ ਲੋਕ ਜਨਤਾ ਦਾ ਬੈਂਕਾਂ ਵਿਚ ਜਮ੍ਹਾਂ ਧਨ ਲੈ ਕੇ ਵਿਦੇਸ਼ ਵਿਚ ਫਰਾਰ ਹੋ ਗਏ। ਬਸਪਾ ਮੁੱਖੀ ਨੇ ਕਿਹਾ ਕਿ ਅਪਣੇ ਆਪ ਨੂੰ ਪਾਕ ਸਾਫ ਤੇ ਦੂਜਿਆਂ ਨੂੰ ਭ੍ਰਿਸ਼ਟ ਸਮਝਣਾ ਇਹਨਾਂ ਦੀ ਬਿਮਾਰੀ ਹੈ।