Lockdown ਦੌਰਾਨ Haryana ’ਚ Roadways Buses ਦੀ ਆਵਾਜਾਈ ਸ਼ੁਰੂ
ਹੁਣ ਹਰਿਆਣਾ ਵਿਚ ਵੀ ਅੱਜ ਤੋਂ ਚੋਣਵੇਂ ਰੂਟਾਂ ਤੇ ਰੋਡਵੇਜ਼ ਬੱਸਾਂ ਚੱਲਣੀਆਂ...
ਹਰਿਆਣਾ: ਭਾਰਤ ਵਿਚ ਕੋਰੋਨਾ ਵਾਇਰਸ ਦੇ ਚਲਦੇ ਲਾਕਡਾਊਨ ਜਾਰੀ ਹੈ। ਪਰ ਇਸ ਦੇ ਬਾਵਜੂਦ ਜਿਹੜੇ ਪਰਵਾਸੀ ਅਪਣੇ ਘਰ ਤੋਂ ਦੂਰ ਹਨ ਉਹਨਾਂ ਨੂੰ ਘਰ ਪਹੁੰਚਾਉਣ ਲਈ ਰੇਲਗੱਡੀਆਂ ਚਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਵਿਚੋਂ ਘਰ ਸਿਰਫ ਉਹੀ ਲੋਕ ਜਾ ਸਕਣਗੇ ਜੋ ਬਿਲਕੁੱਲ ਠੀਕ ਹਨ। ਜਿਹਨਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਉਹਨਾਂ ਨੂੰ ਜਾਣ ਦੀ ਆਗਿਆ ਨਹੀਂ ਹੈ।
ਹੁਣ ਹਰਿਆਣਾ ਵਿਚ ਵੀ ਅੱਜ ਤੋਂ ਚੋਣਵੇਂ ਰੂਟਾਂ ਤੇ ਰੋਡਵੇਜ਼ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਬੱਸਾਂ ਦੀਆਂ ਵੀ ਰੇਲਗੱਡੀ ਵਾਂਗ ਆਨਲਾਈਨ ਪੋਰਟਲ ਜ਼ਰੀਏ ਟਿਕਟਾਂ ਬੁੱਕ ਹੋ ਰਹੀਆਂ ਹਨ। ਇਸ ਯਾਤਰਾ ਸਬੰਧੀ ਵੀ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਰੋਡਵੇਜ਼ ਬੱਸ ਸੇਵਾ ਪੰਚਕੂਲਾ ਸਣੇ ਕਈ ਜ਼ਿਲ੍ਹਿਆਂ ਤੋਂ ਸ਼ੁਰੂ ਹੋਈ।
ਪੰਚਕੂਲਾ ਡੀਪੂ ਤੋਂ ਸਿਰਸਾ ਜਾਣ ਵਾਲੀ ਪਹਿਲੀ ਬੱਸ ਸਵੇਰੇ 8 ਵਜੇ ਚੱਲੀ। ਬੱਸ ਡਿਪੂ ਵਿਖੇ ਯਾਤਰੀਆਂ ਦੀ ਥਰਮਲ ਸਕੈਨਿੰਗ ਵੀ ਹੋਈ। ਸਾਰੇ ਯਾਤਰੀ ਸਵੇਰੇ 6 ਵਜੇ ਤੋਂ ਆ ਚੁੱਕੇ ਸਨ। ਲੰਬੇ ਸਮੇਂ ਤੋਂ ਫਸੇ ਲੋਕਾਂ ਨੇ ਬੱਸ ਸੇਵਾ ਸ਼ੁਰੂ ਹੋਣ ‘ਤੇ ਖੁਸ਼ੀ ਜ਼ਾਹਰ ਕੀਤੀ। ਪੰਚਕੂਲਾ ਤੋਂ ਸਿਰਸਾ ਨਾਰਨੌਲ ਰਿਵਾੜੀ ਹਿਸਾਰ ਸਮੇਤ 9 ਰੂਟਾਂ 'ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ।
ਦਸ ਦਈਏ ਕਿ ਉੱਤਰ ਪ੍ਰਦੇਸ਼ (Utter Pradesh) ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ (Gautam Budh Nagar) ਵਿੱਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਲਈ ਸ਼ਨੀਵਾਰ (16 ਮਈ) ਤੋਂ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਪਹਿਲੇ ਪੜਾਅ ਵਿੱਚ ਬਿਹਾਰ (Bihar) ਦੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਰਾਜ ਵਿੱਚ ਲਿਜਾਇਆ ਜਾਵੇਗਾ। ਜ਼ਿਲ੍ਹਾ ਮੈਜਿਸਟਰੇਟ ਨੇ ਨੋਟਿਸ ਜਾਰੀ ਕੀਤਾ ਹੈ ਕਿ ਰਾਜ ਸਰਕਾਰ ਦੇ ਨਿਰਦੇਸ਼ਾਂ 'ਤੇ ਗੱਡੀਆਂ ਚਲਾਈਆਂ ਜਾ ਰਹੀਆਂ ਹਨ।
ਚਾਰ ਗੱਡੀਆਂ 16 ਮਈ ਤੋਂ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਦਾਦਰੀ ਅਤੇ ਡਨਕੌਰ ਰੇਲਵੇ ਸਟੇਸ਼ਨਾਂ ਤੋਂ ਚੱਲਣਗੀਆਂ। ਜਿਸ ਵਿੱਚ ਬਿਹਾਰ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਜਾਣ ਦੀ ਸਹੂਲਤ ਮਿਲੇਗੀ। ਪਹਿਲੀ ਰੇਲਗੱਡੀ ਦਾਦਰੀ ਸਟੇਸ਼ਨ ਤੋਂ ਔਰੰਗਾਬਾਦ ਸਟੇਸ਼ਨ ਲਈ ਸਵੇਰੇ 11 ਵਜੇ ਰਵਾਨਾ ਹੋਵੇਗੀ। ਇਸ ਸਟੇਸ਼ਨ ਤੋਂ ਦੂਜੀ ਟ੍ਰੇਨ ਸਾਸਾਰਾਮ (ਰੋਹਤਾਸ) ਤੋਂ ਬਾਅਦ ਦੁਪਹਿਰ 3 ਵਜੇ ਰਵਾਨਾ ਹੋਵੇਗੀ।
ਇਸ ਤੋਂ ਇਲਾਵਾ ਸ਼ਨੀਵਾਰ ਦੁਪਹਿਰ 12 ਵਜੇ ਇਕ ਰੇਲ ਗੱਡੀ ਬਕਸਰ ਲਈ ਡਨਕੌਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ। ਇਸ ਤੋਂ ਬਾਅਦ ਇਸ ਸਟੇਸ਼ਨ ਤੋਂ ਦੂਜੀ ਰੇਲ ਗੱਡੀ ਸ਼ਾਮ 4 ਵਜੇ ਸਿਵਾਨ ਲਈ ਚਲੇਗੀ। ਡੀਐਮ ਵੱਲੋਂ ਜਾਰੀ ਕੀਤੇ ਗਏ ਨੋਟਿਸ ਅਨੁਸਾਰ ਪਹਿਲੇ ਪੜਾਅ ਵਿੱਚ ਸਿਰਫ ਉਨ੍ਹਾਂ ਨੂੰ ਹੀ ਭੇਜਿਆ ਜਾ ਰਿਹਾ ਹੈ ਜਿਨ੍ਹਾਂ ਨੇ ਜਨਸਨਵਈ ਪੋਰਟਲ ’ਤੇ ਰਜਿਸਟਰੀ ਕਰਵਾਈ ਹੈ। ਇਸ ਤੋਂ ਇਲਾਵਾ ਸਿਰਫ ਉਹੀ ਲੋਕ ਰੇਲਵੇ ਰਾਹੀਂ ਯਾਤਰਾ ਕਰ ਸਕਣਗੇ ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਐਸਐਮਐਸ ਭੇਜਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।