ਲੌਕਡਾਊਨ ਕਾਰਨ ਗਈ ਨੌਕਰੀ, ਤਾਂ ਗੁਜ਼ਾਰਾ ਕਰਨ ਲਈ ਗ੍ਰੈਜੂਏਟ ਨੌਜਵਾਨ ਨੇ ਲਗਾਈ ਫ਼ਲ-ਸਬਜ਼ੀਆਂ ਦੀ ਰੇਹੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਰੋਨਾ ਵਾਇਰਸ ਦੇ ਕਾਰਨ ਲੱਗੇ ਲੌਕਡਾਊਨ ਦੇ ਕਾਰਨ ਲੱਖ ਲੋਕ ਆਪਣੀ ਨੌਕਰੀ ਤੋਂ ਹੱਥ ਧੋ ਬੈਠੇ ਹਨ।

Lockdown

ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦੇ ਕਾਰਨ ਲੱਗੇ ਲੌਕਡਾਊਨ ਦੇ ਕਾਰਨ ਲੱਖ ਲੋਕ ਆਪਣੀ ਨੌਕਰੀ ਤੋਂ ਹੱਥ ਧੋ ਬੈਠੇ ਹਨ। ਉੱਥੇ ਹੀ ਹੁਣ ਦਿੱਲੀ ਵਿਚ ਹਜ਼ਾਰਾ ਹੀ ਬੇਰੁਜ਼ਗਾਰ ਹੋਏ ਲੋਕ ਸਬਜੀਆਂ ਵੇਚ ਆਪਣੇ ਜੀਵਨ ਦਾ ਗੁਜ਼ਾਰਾ ਕਰ ਰਹੇ ਹਨ। 35 ਸਾਲ ਦੀ ਰੁਖਸਾਰ ਗਾਜ਼ੀਆਬਾਦ ਦੇ ਵੈਸਾਲੀ ਇਲਾਕੇ ਦੇ ਜਿਹੜੇ ਅਪਾਰਟਮੈਂਟਾਂ ਚ ਖਾਣਾ ਬਣਾਉਂਦੀ ਸੀ, ਹੁਣ ਉਨ੍ਹਾਂ ਦੇ ਬਾਹਰ ਹੀ ਸਬਜੀ ਵੇਚ ਰਹੀ ਹੈ। ਇਕ ਮਹੀਨਾ ਪਹਿਲਾਂ ਉਹ 11,000 ਰੁਪਏ ਕਮਾਉਂਦੀ ਸੀ ਪਰ ਹੁਣ ਅਪਾਰਟਮੈਂਟ ਵਾਲੇ ਨਾ ਕੰਮ ਤੇ ਬੁਲਾਉਂਦੇ ਹਨ ਅਤੇ ਨਾ ਹੀ ਪੈਸੇ ਦਿੰਦੇ ਹਨ।

ਰੁਖਸਾਰ ਦਾ ਕਹਿਣਾ ਹੈ ਕਿ ਮੁਫ਼ਤ ਰਾਸ਼ਨ ਲਈ ਘੰਟਿਆ ਬੱਧੀ ਲਾਈਨ ਵਿਚ ਲੱਗਣ ਨਾਲੋਂ ਚੰਗਾ ਹੈ ਕਿ ਮਿਹਨਤ ਕਰਕੇ ਸਬਜ਼ੀ ਵੇਚ ਲਉ ਅਤੇ ਇਜ਼ਤ ਦੇ ਨਾਲ ਰਹੋ। ਰੁਖਸਾਰ ਦੇ 4 ਬੱਚੇ ਹਨ ਅਤੇ ਉਹ ਚਾਰਾਂ ਨੂੰ ਮਿਹਨਤ ਕਰ ਸਰਕਾਰੀ ਸਕੂਲ ਵਿਚ ਪੜ੍ਹਾ ਰਹੀ ਹੈ। ਦੱਖਣੀ ਦਿੱਲੀ ਵਿਚ ਇਕ ਫਹਿਜਲ ਨਾਮ ਨੌਜਵਾਨ ਰਹਿੰਦਾ ਹੈ। ਜੋ ਲੌਕਡਾਊਨ ਤੋਂ ਪਹਿਲਾਂ ਡੀਐੱਲਐੱਫ ਸਾਈਬਰ ਹੱਬ ਮਾਲ ਵਿਚ ਗਾਰਡ ਸੀ ਅਤੇ 16000 ਰੁਪਏ ਤਨਖ਼ਾਹ ਸੀ, ਪਰ ਹੁਣ ਲੌਕਡਾਊਨ ਕਾਰਨ ਮੌਲ ਬੰਦ ਹਨ ਅਤੇ ਤਨਖ਼ਾਹ ਨਹੀਂ ਮਿਲ ਰਹੀ।

ਪਰ ਹੁਣ ਉਸ ਨੇ ਆਪਣੇ ਭਰਾ ਤੋਂ 5000 ਹਜ਼ਾਰ ਰੁਪਏ ਲੈ ਮੰਡੀ ਵਿਚ ਤਰਬੂਜ਼ ਅਤੇ ਅੰਬ ਥੋਕ ਰੇਟ ਤੇ ਖ੍ਰੀਦ ਲਿਆਇਆ ਅਤੇ ਹੁਣ ਠੇਲਾ ਲਗਾ ਕੇ ਇਸ ਨੂੰ ਨੌਜਵਾਨ ਵੇਚ ਰਿਹਾ ਹੈ। ਫੈਹਿਜ਼ਲ ਦਾ ਕਹਿਣਾ ਹੈ ਕਿ ਸਰਕਾਰ ਤੋਂ ਦੋ ਵੇਲੇ ਦੀ ਰੋਟੀ ਤਾਂ ਮਿਲ ਜਾਵੇਗੀ, ਪਰ ਬੱਚਿਆਂ ਦੀ ਫੀਸ, ਘਰ ਦਾ ਕਿਰਾਇਆ ਅਤੇ ਕਿਤਾਬਾਂ ਦਾ ਵੀ ਖ਼ਰਚ ਹੁੰਦਾ ਹੈ। ਦਿੱਲੀ ਵਿਚ ਮੂਲਚੰਦ ਦੇ ਪਰੌਠੇ ਕਾਫੀ ਮਸ਼ਹੂਰ ਹਨ ਪਰ ਇਸ ਲੌਕਡਾਊਨ ਚ ਸਭ ਕੁਝ ਬੰਦ ਹੋਣ ਕਾਰਨ ਇਨ੍ਹਾਂ ਪਰੋਠਿਆਂ ਨੂੰ ਬਣਾਉਂਣ ਵਾਲਾ ਸੀਤਾਰਾਮ ਹੁਣ ਠੇਲਾ ਲਗਾ ਅੰਬ ਵੇਚ ਰਿਹਾ ਹੈ।

ਸੀਤਾਰਾਮ 10,000 ਮਹੀਨਾ ਕਮਾਉਂਦੇ ਸਨ ਪਰ ਹੁਣ ਲੌਕਡਾਊਨ ਕਾਰਨ ਸਭ ਕੁਝ ਬੰਦ ਹੈ। ਜੋ ਪੈਸੇ ਬੱਚਤ ਕਰ ਕੇ ਰੱਖੇ ਸੀ ਉਨ੍ਹਾਂ ਦੇ ਹੁਣ ਫਲ ਖ੍ਰੀਦ ਵੇਚ ਰਿਹਾ ਹੈ। ਦਿੱਲੀ ਵਿਚ ਹਰ ਨੁਕੜ ਤੇ ਤੁਹਾਨੂੰ ਅਜਿਹੇ ਹਜ਼ਾਰਾਂ ਹੀ ਠੇਲੇ ਵਾਲੇ ਮਿਲ ਜਾਣਗੇ ਜੋਂ ਲੌਕਡਾਊਨ ਕਾਰਨ ਬੇਰੁਜ਼ਗਾਰ ਹੋਏ ਇਸ ਸਮੇਂ ਸਬਜੀਆਂ ਫ਼ਲ ਵੇਚ ਆਪਣੇ ਘਰ ਦਾ ਗੁਜਾਰਾ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।