ਖੇਤ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਟਰੈਕਟਰ ਤੇ ਡਿੱਗੀ ਬਿਜਲੀ ਦੀ ਤਾਰ, ਨੌਂ ਜਾਣਿਆ ਨੇ ਤੋੜਿਆ ਦਮ
ਪਿੰਡ ਰੱਪੜਲਾ ਵਿੱਚ 14 ਮਈ ਦੀ ਸ਼ਾਮ ਨੂੰ ਇੱਕ ਟਰੈਕਟਰ ਹਾਦਸੇ ਦਾ ਸ਼ਿਕਾਰ ਹੋ ਗਿਆ।
ਆਂਧਰਾ ਪ੍ਰਦੇਸ਼: ਪਿੰਡ ਰੱਪੜਲਾ ਵਿੱਚ 14 ਮਈ ਦੀ ਸ਼ਾਮ ਨੂੰ ਇੱਕ ਟਰੈਕਟਰ ਹਾਦਸੇ ਦਾ ਸ਼ਿਕਾਰ ਹੋ ਗਿਆ।ਟਰੈਕਟਰ ਵਿਚ 30 ਮਜ਼ਦੂਰ ਸਵਾਰ ਸਨ, ਜਿਨ੍ਹਾਂ ਵਿਚੋਂ ਨੌਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿਚ ਸੱਤ ਔਰਤਾਂ ਵੀ ਸ਼ਾਮਲ ਸਨ। ਉਸੇ ਸਮੇਂ 5 ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਰਿਪੋਰਟ ਅਨੁਸਾਰ ਮਜ਼ਦੂਰਾਂ ਦੀ ਮੌਤ ਬਿਜਲੀ ਦੇ ਕਰੰਟ ਕਾਰਨ ਹੋਈ ਸੀ।
ਕੀ ਹੈ ਮਾਮਾਲਾ? ਰਿਪੋਰਟ ਦੇ ਅਨੁਸਾਰ, ਸਾਰੇ 30 ਮਜ਼ਦੂਰ ਇੱਕ ਨੇੜਲੇ ਪਿੰਡ ਦੇ ਵਸਨੀਕ ਸਨ। ਘਰ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਉਹ ਮਿਰਚਾਂ ਦੇ ਖੇਤਾਂ' ਚ ਕੰਮ 'ਤੇ ਗਏ ਸੀ। ਉਥੋਂ ਵਾਪਸ ਪਰਤਦਿਆਂ ਸ਼ਾਮ ਕਰੀਬ ਸਾਢੇ 6 ਵਜੇ ਉਹਨਾਂ ਦਾ ਟਰੈਕਟਰ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ।
ਜਿਸ ਕਾਰਨ ਬਿਜਲੀ ਦੀ ਤਾਰ ਟਰੈਕਟਰ ‘ਤੇ ਡਿੱਗ ਗਈ ਅਤੇ ਸਾਰੇ ਲੋਕ ਕਰੰਟ ਦੀ ਚਪੇਟ ਵਿੱਚ ਆ ਗਏ। ਨੌਂ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਹ ਸਾਰੇ ਲੋਕ ਹਰ ਰੋਜ਼ ਕੰਮ ਤੇ ਜਾਂਦੇ ਸਨ। ਇਕ ਟਰੈਕਟਰ ਉਨ੍ਹਾਂ ਨੂੰ ਲੈ ਜਾਂਦਾ ਸੀ।
ਉਹੀ ਟਰੈਕਟਰ ਸ਼ਾਮ ਨੂੰ ਘਰ ਛੱਢਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਟਰੈਕਟਰ ਵਿਚ ਇਕ ਮਕੈਨੀਕਲ ਖਰਾਬੀ ਸੀ।ਰਿਪੋਰਟ ਦੇ ਅਨੁਸਾਰ, ਮਿਰਚਾਂ ਦੇ ਖੇਤ ਦਾ ਮਾਲਕ ਹੀ ਟਰੈਕਟਰ ਚਲਾ ਰਿਹਾ ਸੀ।
ਹਾਦਸੇ ਵਿੱਚ ਉਸਦੀ ਮੌਤ ਹੋਣ ਦੀ ਵੀ ਖਬਰ ਹੈ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਗੰਭੀਰ ਰੂਪ ਨਾਲ ਜ਼ਖਮੀ ਹੋਏ ਲੋਕ ਰਿਮਜ਼ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਦੇ ਵਾਤਾਵਰਣ ਮੰਤਰੀ ਬੀਸ਼੍ਰੀਨਿਵਾਸ ਰੈਡੀ ਨੇ ਮਰਨ ਵਾਲਿਆਂ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵਾਈਐੱਸ ਜਗਨਮੋਹਨ ਰੈਡੀ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।