ਈਦ ਮਨਾਉਣ ਘਰ ਜਾ ਰਹੇ ਜਵਾਨ ਦੀ ਅਗਵਾ ਕਰ ਕੇ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ੍ਰੀਨਗਰ ਵਿਚ ਅਤਿਵਾਦੀਆਂ ਵਲੋਂ ਘਾਟੀ ਵਿਚ ਅਕਸਰ ਗੋਲੀਬਾਰੀ ਹੁੰਦੀ ਰਹਿੰਦੀ ਹੈ ਅਤੇ ਉਸ ਗੋਲੀਬਾਰੀ ਦੌਰਾਨ ਖੇਤਰੀ ਲੋਕ ਅਤੇ ਸੈਨਾ ਦੇ ਜਵਾਨਾਂ ਦੀਆਂ ਜਾਨਾਂ...

Soldier,killed

ਸ੍ਰੀਨਗਰ, ਸ੍ਰੀਨਗਰ ਵਿਚ ਅਤਿਵਾਦੀਆਂ ਵਲੋਂ ਘਾਟੀ ਵਿਚ ਅਕਸਰ ਗੋਲੀਬਾਰੀ ਹੁੰਦੀ ਰਹਿੰਦੀ ਹੈ ਅਤੇ ਉਸ ਗੋਲੀਬਾਰੀ ਦੌਰਾਨ ਖੇਤਰੀ ਲੋਕ ਅਤੇ ਸੈਨਾ ਦੇ ਜਵਾਨਾਂ ਦੀਆਂ ਜਾਨਾਂ ਕੁਰਬਾਨ ਹੋ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸ੍ਰੀਨਗਰ ਦੀ ਘਾਟੀ ਵਿਚੋਂ ਸਾਹਮਣੇ ਆਇਆ ਹੈ। ਛੁੱਟੀ ਲੈ ਕੇ ਈਦ ਮਨਾਉਣ ਲਈ ਘਰ ਜਾ ਰਹੇ ਫੌਜ ਦੇ ਜਵਾਨ ਔਰੰਗਜੇਬ ਨੂੰ ਅਤਿਵਾਦੀਆਂ ਨੇ ਸ਼ੋਪੀਆਂ ਤੋਂ ਅਗਵਾ ਕਰ ਕਿ ਘਿਨੌਣੇ ਤਰੀਕੇ ਨਾਲ ਹੱਤਿਆ ਕਰ ਦਿੱਤੀ। ਔਰੰਗਜ਼ੇਬ ਨੂੰ ਵੀਰਵਾਰ ਸਵੇਰੇ 9:30 ਵਜੇ ਕਲਮਪੋਰਾ ਤੋਂ ਅਗਵਾ ਕਰ ਲਿਆ ਗਿਆ ਸੀ।  ਉਸ ਤੋਂ ਬਾਅਦ ਉਨ੍ਹਾਂ ਦੀ ਲਾਸ਼ ਰਾਤ 8 ਵਜੇ ਮਿਲੀ। ਦੱਸ ਦਈਏ ਕਿ ਉਹ ਹਿਜਬੁਲ ਅਤਿਵਾਦੀ ਸਮੀਰ ਟਾਈਗਰ ਨੂੰ ਐਨਕਾਊਂਟਰ ਵਿਚ ਢੇਰ ਕਰਨ ਵਾਲੀ ਟੀਮ ਵਿਚ ਸ਼ਾਮਲ ਸੀ। 

ਜੰਮੂ-ਕਸ਼ਮੀਰ ਲਾਇਟ ਇੰਨਫੈਂਟਰੀ ਦੇ ਜਵਾਨ ਔਰੰਗਜੇਬ 44 ਰਾਸ਼ਟਰੀ ਬੰਦੂਕ ਨਾਲ ਸ਼ੋਪੀਆਂ ਦੇ ਸ਼ਾਦੀਮਰਗ ਵਿਚ ਤੈਨਾਤ ਸਨ। ਰਾਜੌਰੀ ਜ਼ਿਲ੍ਹੇ ਦੇ ਮੇਂਢਰ ਨਿਵਾਸੀ ਔਰੰਗਜੇਬ ਈਦ ਮਨਾਉਣ ਲਈ ਸਵੇਰੇ 9 ਵਜੇ ਘਰ ਜਾਣ ਲਈ ਨਿਕਲੇ ਸਨ। ਸ਼ਾਦੀਮਾਰਗ ਕੈਂਪ ਦੇ ਬਾਹਰ ਸਾਥੀਆਂ ਨੇ ਉਨ੍ਹਾਂ ਨੂੰ ਇੱਕ ਪ੍ਰਾਇਵੇਟ ਕਾਰ ਵਿਚ ਬਿਠਾਇਆ ਅਤੇ ਕੁੱਝ ਦੂਰ ਅੱਗੇ ਕਲਮਪੋਰਾ ਪਹੁੰਚਦੇ ਹੀ ਚਾਰ-ਪੰਜ ਅਤਿਵਾਦੀਆਂ ਨੇ ਉਨ੍ਹਾਂ ਨੂੰ ਕਿਡਨੈਪ ਕਰ ਲਿਆ।

ਉਨ੍ਹਾਂ ਦੇ ਅਗਵਾ ਹੋਣ ਦੀ ਸੂਚਨਾ ਗੱਡੀ ਦੇ ਡਰਾਈਵਰ ਵੱਲੋਂ ਕੈਂਪ 'ਚ ਦਿੱਤੀ ਗਈ। ਡਰਾਇਵਰ ਵਲੋਂ ਸੂਚਨਾ ਮਿਲਦੇ ਹੀ ਵੱਡੇ ਪੈਮਾਨੇ ਉੱਤੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ। ਦੇਰ ਸ਼ਾਮ ਪੁਲਵਾਮਾ ਜ਼ਿਲ੍ਹੇ ਵਿਚ ਕਿਸੇ ਅਣਪਛਾਤੀ ਜਗ੍ਹਾ ਤੇ ਔਰੰਗਜ਼ੇਬ ਦੀ ਗੋਲੀਆਂ ਨਾਲ ਭੁੰਨੀ ਹੋਈ ਲਾਸ਼ ਮਿਲੀ।  ਦੱਸ ਦਈਏ ਔਰੰਗਜ਼ੇਬ ਮੇਜਰ ਸ਼ੁਕਲਾ ਦੇ ਨਾਲ ਤੈਨਾਤ ਸੀ। ਮੇਜਰ ਸ਼ੁਕਲਾ ਨੇ ਪਿਛਲੇ ਮਹੀਨੇ ਅਤਿਵਾਦੀ ਸਮੀਰ ਟਾਈਗਰ ਨੂੰ ਐਨਕਾਊਂਟਰ ਵਿਚ ਮਾਰਿਆ ਸੀ।