ਕਸ਼ਮੀਰ ਵਿਚ ਦੋ ਅਤਿਵਾਦੀ ਹਲਾਕ, ਜਵਾਨ ਸ਼ਹੀਦ
ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅਤਿਵਾਦੀਆਂ ਨੇ ਸੀਆਰਪੀਐਫ਼ ਦੀ ਟੁਕੜੀ 'ਤੇ ਹਮਲਾ ਕਰ ਦਿਤਾ.......
Army Fighting With Militants
ਸ੍ਰੀਨਗਰ, : ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅਤਿਵਾਦੀਆਂ ਨੇ ਸੀਆਰਪੀਐਫ਼ ਦੀ ਟੁਕੜੀ 'ਤੇ ਹਮਲਾ ਕਰ ਦਿਤਾ। ਪੁਲਿਸ ਅਧਿਕਾਰੀ ਨੇ ਦਸਿਆ ਕਿ ਅਤਿਵਾਦੀਆਂ ਨੇ ਪੁਲਵਾਮਾ ਜ਼ਿਲ੍ਹੇ ਦੇ ਗਾਂਗੂ ਵਿਚ ਸੀਆਰਪੀਐਫ਼ ਦੀ ਟੁਕੜੀ 'ਤੇ ਹਮਲਾ ਕਰ ਦਿਤਾ ਅਤੇ ਗੋਲੀਬਾਰੀ ਕੀਤੀ।
ਅਧਿਕਾਰੀਆਂ ਨੇ ਦਸਿਆ ਕਿ ਅਤਿਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਦਸਿਆ ਕਿ ਹਮਲੇ ਵਿਚ ਕਿਸੇ ਦੀ ਜਾਨ ਨਹੀਂ ਗਈ। ਇਸ ਦੌਰਾਨ ਬਾਂਦੀਪੁਰਾ ਜ਼ਿਲ੍ਹੇ ਵਿਚ ਮੁਕਾਬਲੇ ਦੌਰਾਨ ਦੋ ਅਤਿਵਾਦੀ ਮਾਰੇ ਗਏ ਅਤੇ ਫ਼ੌਜ ਦਾ ਜਵਾਨ ਵੀ ਸ਼ਹੀਦ ਹੋ ਗਿਆ।
ਰਖਿਆ ਮੰਤਰਾਲੇ ਨੇ ਦਸਿਆ, 'ਉੱਤਰ ਕਸ਼ਮੀਰ ਵਿਚ ਬਾਂਦੀਪੁਰਾ ਜ਼ਿਲ੍ਹੇ ਦੇ ਪਨਾਰ ਵਣ ਖੇਤਰ ਵਿਚ ਚੱਲ ਰਹੀ ਮੁਹਿੰਮ ਵਿਚ ਦੋ ਅਤਿਵਾਦੀਆਂ ਨੂੰ ਮਾਰ ਦਿਤਾ ਗਿਆ। ਉਨ੍ਹਾਂ ਦਸਿਆ ਕਿ ਮੁਹਿੰਮ ਵਿਚ ਇਕ ਜਵਾਨ ਵੀ ਸ਼ਹੀਦ ਹੋ ਗਿਆ।