ਬਿਸ਼ਕੇਕ ਵਿਚ ਗੱਲਬਾਤ ਨਾ ਹੋਣ 'ਤੇ ਭੜਕਿਆ ਪਾਕਿ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ 'ਤੇ ਨਿਰਭਰ ਹੈ ਕਿ ਉਹ ਸਾਰੇ ਮੁੱਦਿਆਂ 'ਤੇ ਪਾਕਿਸਤਾਨ ਨਾਲ ਗੱਲਬਾਤ ਕਰਦਾ ਹੈ ਜਾਂ ਨਹੀਂ।

Pakistan foreign minister said india hasnt come out of its poll mindset

ਨਵੀਂ ਦਿੱਲੀ: ਬਿਸ਼ਕੇਕ ਵਿਚ ਗੱਲਬਾਤ ਨਾ ਹੋਣ ਕਰ ਕੇ ਪਾਕਿਸਤਾਨ ਭੜਕਿਆ ਹੋਇਆ ਨਜ਼ਰ ਆ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਭਾਰਤ ਸਰਕਾਰ 'ਤੇ ਵੋਟ ਬੈਂਕ ਸੁਰੱਖਿਅਤ ਰੱਖਣ ਲਈ ਚੋਣ ਮੁਦਰਾ ਵਿਚ ਹੋਣ ਦੇ ਆਰੋਪ ਲਗਾਏ ਹਨ। ਕੁਰੈਸ਼ੀ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਭਾਰਤ ਨਾਲ ਬਰਾਬਰੀ ਦੇ ਆਧਾਰ 'ਤੇ ਅਤੇ ਆਦਰ ਸਤਿਕਾਰ ਨਾਲ ਗੱਲ ਕਰੇਗਾ। ਹੁਣ ਨਵੀਂ ਦਿੱਲੀ 'ਤੇ ਨਿਰਭਰ ਕਰਦਾ ਹੈ ਕਿ ਉਹ ਸਾਰੇ ਮੁੱਦਿਆਂ ਦੇ ਹੱਲ ਲਈ ਉਹ ਪਾਕਿਸਤਾਨ ਨਾਲ ਗੱਲਬਾਤ ਕਰਦਾ ਹੈ ਜਾਂ ਨਹੀਂ।

ਕਿਰਗਿਸਤਾਨ ਦੀ ਰਾਜਧਾਨੀ ਵਿਚ ਆਯੋਜਿਤ 19ਵੇਂ ਸ਼ੰਘਾਈ ਸਹਿਯੋਗ ਸੰਗਠਨ ਵਿਚ ਹਿੱਸਾ ਲੈਣ ਲਈ ਕੁਰੈਸ਼ੀ ਨੇ ਇਹ ਸਾਫ਼ ਕੀਤਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸਵਾਗਤ ਕੀਤਾ ਸੀ, ਕੁਰੈਸ਼ੀ ਨੇ ਕਿਹਾ ਕਿ ਬੈਠਕ ਵੀ ਹੋਈ ਸੀ, ਦੋਵਾਂ ਨੇ ਹੱਥ ਵੀ ਮਿਲਾਇਆ ਸੀ ਅਤੇ ਇਕ ਦੂਜੇ ਦਾ ਸਵਾਗਤ ਵੀ ਕੀਤਾ ਸੀ।

ਉਹਨਾਂ ਕਿਹਾ ਕਿ ਉਹਨਾਂ ਨੂੰ ਨਾ ਕਿਸੇ ਪਿੱਛੇ ਭੱਜਣ ਦੀ ਜ਼ਰੂਰਤ ਹੈ ਨਾ ਹੀ ਉਹ ਜ਼ਿੰਦ ਦਿਖਾਉਣਾ ਚਾਹੁੰਦੇ ਹਨ। ਪਾਕਿਸਤਾਨ ਦਾ ਰੁਖ਼ ਸਾਚੱਈ 'ਤੇ ਆਧਾਰਿਤ ਹੈ ਅਤੇ ਚੰਗੀ ਤਰ੍ਹਾਂ ਸੋਚਿਆ ਸਮਝਿਆ ਹੋਇਆ ਵੀ ਹੈ। ਅਧਿਕਾਰਿਕ ਸੂਤਰਾਂ ਦੇ ਮੁਤਾਬਕ ਸ਼ੁੱਕਰਵਾਰ ਨੂੰ ਪੀਐਮ ਮੋਦੀ ਦੀ ਅਪਣੇ ਪਾਕਿਸਤਾਨੀ ਹਮਆਹੁਦਾ ਸਾਹਮਣੇ ਇਮਰਾਨ ਖ਼ਾਨ ਦੀ ਐਸਸੀਓ ਕਮੇਟੀ ਦੇ ਲੀਡਰਸ ਲਾਉਂਸ ਵਿਚ ਮੁਲਾਕਾਤ ਹੋਈ ਸੀ। ਇਸ ਦੌਰਾਨ ਦੋਵਾਂ ਆਗੂਆਂ ਨੇ ਇਕ ਦੂਜੇ ਦਾ ਸਵਾਗਤ ਕੀਤਾ।

ਹਾਲਾਂਕਿ ਇਹ ਕੋਈ ਰਸਮੀ ਤੌਰ ਹਮਆਹੁਦਾ ਮੁਲਾਕਾਤ ਨਹੀਂ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੋ ਹਫ਼ਤੇ ਪਹਿਲਾਂ ਦੁਵੱਲੀ ਗੱਲਬਾਤ ਮੁੜ ਸ਼ੁਰੂ ਕਰਨ 'ਤੇ ਜ਼ੋਰ ਦਿੰਦਿਆਂ ਅਪਣੇ ਭਾਰਤੀ ਹਮਅਹੁਦਾ ਨੂੰ ਵੱਖ-ਵੱਖ ਪੱਤਰ ਲਿਖਿਆ ਸੀ।

ਦਸ ਦਈਏ ਕਿ ਜਨਵਰੀ 2016 ਵਿਚ ਅਤਿਵਾਦੀਆਂ ਨੇ ਪਠਾਨਕੋਟ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਸੀ। ਇਸ ਤੋਂ ਬਾਅਦ ਹੀ ਭਾਰਤ ਅਤੇ ਪਾਕਿਸਤਾਨ ਵਿਚ ਗੱਲਬਾਤ ਬੰਦ ਹੋ ਗਈ। ਭਾਰਤ ਨੇ ਪਾਕਿਸਤਾਨ ਨੂੰ ਕਿਹਾ ਕਿ ਅਤਿਵਾਦ ਅਤੇ ਗਲਬਾਤ ਦੋਵੇਂ ਨਹੀਂ ਚਲ ਸਕਦੇ।