ਕਾਂਕੇਰ ਵਿਚ ਨਕਸਲੀਆਂ ਕੋਲੋਂ ਪਾਕਿਸਤਾਨੀ ਫ਼ੌਜ ਦੀਆਂ ਰਾਇਫ਼ਲਾਂ ਬਰਾਮਦ
ਪਿਛਲੇ ਸਾਲ ਵੀ ਸਾਹਮਣੇ ਆਈ ਸੀ ਅਜਿਹੀ ਘਟਨਾ
ਰਾਇਪੁਰ: ਛਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲ੍ਹੇ ਵਿਚ ਨਕਸਲ ਵਿਰੋਧੀ ਅਭਿਆਨ ਦੌਰਾਨ ਪੁਲਿਸ ਨੇ ਜਰਮਨੀ ਵਿਚ ਨਿਰਮਾਣਿਤ ਇਕ ਰਾਇਫ਼ਲ ਬਰਾਮਦ ਕੀਤੀ ਹੈ। ਰਾਜ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਹ ਦੂਜੀ ਵਾਰ ਹੈ ਜਦੋਂ ਪੁਲਿਸ ਨੇ ਨਕਸਲ ਵਿਰੋਧੀ ਅਭਿਆਨ ਦੌਰਾਨ ਹੈਲਕਰ ਐਂਡ ਕਾਚ ਕੰਪਨੀ ਦੀ ਰਾਇਫ਼ਲ ਬਰਾਮਦ ਕੀਤੀ ਹੈ। ਇਸ ਤੋਂ ਪਹਿਲਾਂ ਬਸਤਰ ਖੇਤਰ ਦੇ ਹੀ ਸੁਕਮਾ ਜ਼ਿਲ੍ਹੇ ਵਿਚ ਪਿਛਲੇ ਸਾਲ ਮਈ ਵਿਚ ਪੁਲਿਸ ਨੇ ਅਜਿਹਾ ਹਥਿਆਰ ਬਰਾਮਦ ਕੀਤਾ ਸੀ।
ਇਸ ਦੌਰਾਨ ਪੁਲਿਸ ਨੇ ਦੋ ਨਕਸਲੀਆਂ ਨੂੰ ਵੀ ਮਾਰਿਆ ਸੀ। ਰਾਜ ਦੇ ਨਕਸਲ ਵਿਰੋਧੀ ਅਭਿਆਨ ਦੇ ਪੁਲਿਸ ਉਪ ਇੰਸਪੈਕਟਰ ਜਰਨਲ ਸੁੰਦਾਰਰਾਜ ਪੀ ਨੇ ਦਸਿਆ ਕਿ ਇਹ ਹਥਿਆਰ ਪੁਲਿਸ ਨੇ ਵੀਰਵਾਰ ਦੀ ਰਾਤ ਤਾੜੋਕੀ ਥਾਣੇ ਖੇਤਰ ਵਿਚ ਬਰਾਮਦ ਕੀਤਾ ਹੈ। ਤਾੜੋਤੀ ਥਾਣੇ ਖੇਤਰ ਦੇ ਛੋਟੇਮੁਲਨਾਰ ਅਤੇ ਮਾਲੇਪਾਰਾ ਪਿੰਡ ਦੇ ਮੱਧ ਜੰਗਲ ਵਿਚ ਪੁਲਿਸ ਨੇ ਮੁੱਠਭੇੜ ਵਿਚ ਦੋ ਨਕਸਲੀਆਂ ਨੂੰ ਮਾਰਿਆ ਹੈ।
ਇਸ ਦੌਰਾਨ ਪੁਲਿਸ ਨੇ ਚਾਰ ਹਥਿਆਰ ਬਰਾਮਦ ਕੀਤੇ ਜਿਹਨਾਂ ਵਿਚ ਜੀ 3 ਰਾਇਫ਼ਲ ਹੈ। ਸੁੰਦਰਰਾਜ ਨੇ ਅੱਗੇ ਦਸਿਆ ਕਿ ਇਸ ਮੁੱਠਭੇੜ ਵਿਚ ਮਾਰੇ ਗਏ ਨਕਸਲੀਆਂ ਦੀ ਪਛਾਣ ਕਿਸਕੋੜੋ ਏਰੀਆ ਕਮੇਟੀ ਦੇ ਅੰਤਰਗਤ ਬੁਧਿਆਰਮਾਰੀ ਐਲਜੀਐਸ ਕਮਾਂਡਰ ਦੀਪਕ ਅਤੇ ਕਿਸਕੋੜੋ ਐਲਜੀਐਸ ਮੈਂਬਰ ਰਤੀ ਦੇ ਰੂਪ ਵਿਚ ਹੋਈ ਹੈ। ਦੀਪਕ ਨੂੰ ਲੱਭਣ 'ਤੇ 5 ਲੱਖ ਅਤੇ ਰਤੀ 'ਤੇ 1 ਲੱਖ ਦਾ ਇਨਾਮ ਰੱਖਿਆ ਗਿਆ ਸੀ।
ਇਸ ਤੋਂ ਪਹਿਲਾਂ ਪੁਲਿਸ ਨੇ ਜਾਣਕਾਰੀ ਦਿੱਤੀ ਸੀ ਕਿ ਸੁਰੱਖਿਆ ਬਲਾਂ ਨੇ ਘਟਨਾ ਸਥਾਨ ਤੋਂ ਦੋ ਨਕਸਲੀਆਂ ਦੀਆਂ ਦੇ ਮ੍ਰਿਤਕ ਸ਼ਰੀਰ ਅਤੇ ਦੋ ਐਸਐਲਆਰ ਰਾਇਫ਼ਲ, ਇਕ 303 ਬੰਦੂਕ ਅਤੇ ਇਕ 315 ਬੋਰ ਬੰਦੂਕ ਬਰਾਮਦ ਹੋਈ ਹੈ। ਜੀ 3 ਰਾਇਫ਼ਲ ਜਰਮਨੀ ਵਿਚ ਬਣਾਈ ਗਈ ਹੈ। ਇਸ ਹਥਿਆਰ ਨੂੰ ਪਾਕਿਸਤਾਨ ਦੀ ਫ਼ੌਜ ਅਤੇ ਕੁਝ ਹੋਰ ਥਾਵਾਂ ਦੇ ਸੁਰੱਖਿਆ ਬਲ ਇਸਤੇਮਾਲ ਕਰਦੇ ਹਨ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਖ਼ਦਸ਼ਾ ਹੈ ਕਿ ਕੁਝ ਸਾਲ ਪਹਿਲਾਂ ਇਸ ਹਥਿਆਰ ਨੂੰ ਦੂਜੇ ਦੇਸ਼ਾਂ ਵਿਚ ਗੈਰ ਕਾਨੂੰਨੀ ਰੂਪ ਨਾਲ ਬਸਤਰ ਲਿਆਇਆ ਗਿਆ ਹੈ। ਇਸ ਤਰ੍ਹਾਂ ਦੇ ਹਥਿਆਰ ਦਾ ਭਾਰਤੀ ਫ਼ੌਜ ਇਸਤੇਮਾਲ ਨਹੀਂ ਕਰਦੀ। ਪੁਲਿਸ ਜਾਂਚ ਕਰ ਰਹੀ ਹੈ ਇਹ ਹਥਿਆਰ ਨਕਸਲੀਆਂ ਤਕ ਕਿਵੇਂ ਪਹੁੰਚੇ। ਨਕਸਲੀ ਕਮਾਂਡਰ ਅਤੇ ਉਸ ਦੇ ਸਹਿਯੋਗੀ ਇਸ ਤਰ੍ਹਾਂ ਦੇ ਹਥਿਆਰ ਰੱਖਦੇ ਹਨ।