ਦੇਸ਼ ‘ਚ ਕੋਰੋਨਾ ਵੈਕਸੀਨ ਨਾਲ ਪਹਿਲੀ ਮੌਤ ਦੀ ਪੁਸ਼ਟੀ ਹੋਈ, 68 ਸਾਲਾ ਬਜ਼ੁਰਗ ਨੇ ਗਵਾਈ ਜਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿੱਚ ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਪਹਿਲੀ ਮੌਤ ਹੋਣ ਦਾ ਮਾਮਲਾ ਸਾਹਮਣੇ ਅਇਆ। 68 ਸਾਲਾ ਬਜ਼ੁਰਗ ਦੀ ਐਲਰਜੀ ਹੋਣ ਮਗਰੋਂ ਹੋਈ ਮੌਤ।

68 year old died after receiving Covid vaccine shot in India

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵੈਕਸੀਨ (Coronavirus Vaccine) ਲੱਗਣ ਤੋਂ ਬਾਅਦ ਇਕ 68 ਸਾਲਾ ਬਜ਼ੁਰਗ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਸਰਕਾਰ ਵਲੋਂ ਗਠਿਤ ਕੀਤੇ ਗਏ ਪੈਨਲ ਨੇ ਇਸਦੀ ਪੁਸ਼ਟੀ ਕੀਤੀ ਹੈ। ਮੀਡੀਆ ਅਨੁਸਾਰ, 68 ਸਾਲਾ ਬਜ਼ੁਰਗ ਨੂੰ 8 ਮਾਰਚ ਨੂੰ ਵੈਕਸੀਨ ਲੱਗੀ ਸੀ, ਜਿਸ ਤੋਂ ਬਾਅਦ ਉਸ ‘ਚ ਐਨਾਫਾਈਲੈਕਸਿਸ (Anaphylaxis) ਦੇ ਲੱਛਣ ਦਿਖਣ ਮਗਰੋਂ ਉਸ ਦੀ ਮੌਤ ਹੋ ਗਈ। ਇਹ ਇਕ ਕਿਸਮ ਦੀ ਐਲਰਜੀ ਹੈ, ਜਿਸ ਦੇ ਕਾਰਨ ਸਰੀਰ ’ਤੇ ਬਹੁਤ ਤੇਜ਼ੀ ਨਾਲ ਧੱਫੜ (Rash) ਨਿਕਲ ਆਉਂਦੇ ਹਨ।

ਇਹ ਵੀ ਪੜ੍ਹੋ-ਪਾਕਿ ਪੁਲਸ ਦਾ ਕਾਰਨਾਮਾ, ਫ੍ਰੀ ਬਰਗਰ ਨਾ ਮਿਲਣ 'ਤੇ ਥਾਣੇ ਲੈ ਗਈ ਰੈਸਟੋਰੈਂਟ ਦੇ 19 ਕਰਮਚਾਰੀ

ਵਿਗਿਆਨਕ ਭਾਸ਼ਾ ਵਿੱਚ ਵੈਕਸੀਨ ਲੱਗਣ ਤੋਂ ਬਾਅਦ ਹੋਈ ਕਿਸੇ ਗੰਭੀਰ ਬਿਮਾਰੀ ਜਾਂ ਮੌਤ ਨੂੰ ਐਡਵਰਸ ਇਵੈਂਟ ਫਾਲੋਇੰਗ ਇਮਿਊਨਾਈਜ਼ੇਸ਼ਨ (Adverse event following immunization) ਕਿਹਾ ਜਾਂਦਾ ਹੈ। ਕੇਂਦਰ ਸਰਕਾਰ ਨੇ ਏਈਐਫਆਈ (AEFI) ਲਈ ਇਕ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਲੋਂ ਟੀਕਾਕਰਨ ਤੋਂ ਬਾਅਦ ਹੋਈਆਂ 31 ਮੌਤਾਂ ਦਾ ਜਾਇਜ਼ਾ ਲੈਣ ਉਪਰੰਤ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।

ਇਹ ਵੀ ਪੜ੍ਹੋ-ਕੋਰੋਨਾ ਨਾਲ ਨਜਿੱਠਣ ਲਈ ਦੇਸ਼ 'ਚ 3 ਮਹੀਨਿਆਂ ਅੰਦਰ ਬਣਾਏ ਜਾਣਗੇ 50 ਮਾਡੀਉਲਰ ਹਸਪਤਾਲ

ਏਈਐਫਆਈ ਕਮੇਟੀ ਦੇ ਚੇਅਰਮੈਨ ਡਾ. ਐਨ ਕੇ ਅਰੋੜਾ ਦੀ ਪ੍ਰਧਾਨਗੀ ਹੇਠ ਤਿਆਰ ਕੀਤੀ ਗਈ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਦੋ ਹੋਰ ਲੋਕਾਂ ਵਿੱਚ ਟੀਕਾ ਲੱਗਣ ਤੋਂ ਬਾਅਦ ਐਨਾਫਾਈਲੈਕਸਿਸ (Anaphylaxis) ਦੀ ਸਮੱਸਿਆ ਸਾਹਮਣੇ ਆਈ ਹੈ। ਉਨ੍ਹਾਂ ਦੀ ਉਮਰ ਲਗਭਗ 20 ਸਾਲ ਦੇ ਕਰੀਬ ਹੈ। ਹਾਲਾਂਕਿ, ਹਸਪਤਾਲ ਵਿੱਚ ਇਲਾਜ ਹੋਣ ਤੋਂ ਬਾਅਦ ਦੋਵੇਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਰਿਪੋਰਟ ਦੇ ਮੁਤਾਬਕ ਤਿੰਨ ਹੋਰ ਲੋਕਾਂ ਦੀ ਮੌਤ ਦਾ ਕਾਰਨ ਵੈਕਸੀਨ ਦੱਸਿਆ ਜਾ ਰਿਹਾ ਹੈ, ਪਰ ਇਸਦੀ ਪੁਸ਼ਟੀ ਹੋਣਾ ਅਜੇ ਬਾਕੀ ਹੈ। 

ਇਹ ਵੀ ਪੜ੍ਹੋ-ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ ਜੋੜੇ ਦੀ ਕਰੰਟ ਲੱਗਣ ਕਾਰਨ ਮੌਤ,2 ਹਫਤੇ ਪਹਿਲਾਂ ਹੀ ਹੋਇਆ ਸੀ ਵਿਆਹ

ਦੱਸਣਯੋਗ ਹੈ ਕਿ ਐਨਾਫਾਈਲੈਕਸਿਸ ਇਕ ਘਾਤਕ ਐਲਰਜੀ ਹੈ, ਜਿਸ ਦਾ ਤੁਰੰਤ ਇਲਾਜ ਕਰਨ ਦੀ ਸਖ਼ਤ ਜ਼ਰੂਰਤ ਹੁੰਦੀ ਹੈ। ਇਹ ਬਹੁਤ ਤੇਜ਼ੀ ਨਾਲ ਫੈਲਦੀ ਹੈ ਅਤੇ ਪੂਰੇ ਸਰੀਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ।ਇਸ ਦੇ ਲੱਛਣ, ਸਰੀਰ ’ਤੇ ਧੱਫੜ ਜਾਂ ਖੁਜਲੀ ਹੋਣਾ, ਸੋਜ ਪੈਣਾ, ਖੰਘ ਤੋਂ ਇਲਾਵਾ ਸਾਹ ਲੈਣ ਵਿੱਚ ਮੁਸ਼ਕਲ ਆਉਣਾ, ਚੱਕਰ ਆਉਣੇ, ਸਿਰ ਦਰਦ ਹੋਣਾ, ਸਾਹ ਲੈਣ ਵੇਲੇ ਅਵਾਜ਼ ਆਉਣੀ, ਦਸਤ ਹੋ ਜਾਣਾ, ਜੀਭ ’ਤੇ ਸੋਜ ਪੈ ਜਾਣੀ, ਸਰੀਰ ਪੀਲਾ ਪੈ ਜਾਣਾ, ਪਲਸ ਰੇਟ ਘੱਟ ਜਾਣਾ ਆਦਿ ਹਨ। ਐਪੀਨੇਫ੍ਰਾਈਨ (Epinephrine) ਦਾ ਸ਼ਾਟ ਇਸ ਦੇ ਇਲਾਜ ‘ਚ ਪ੍ਰਭਾਵਸ਼ਾਲੀ ਹੁੰਦਾ ਹੈ ਅਤੇ ਇਹ ਤੁਰੰਤ ਹੀ ਮਰੀਜ਼ ਨੂੰ ਦਿੱਤਾ ਜਾਣਾ ਚਾਹੀਦਾ ਹੈ।