ਜੰਮੂ ਕਸ਼ਮੀਰ: ਜੁੜਵਾ ਭੈਣਾਂ ਨੇ ਪਾਸ ਕੀਤੀ ਨੀਟ-ਯੂਜੀ ਦੀ ਪ੍ਰੀਖਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਈਅਦ ਸਬੀਆ ਅਤੇ ਸਈਅਦ ਬਿਸਮਾ ਨੂੰ ਪਹਿਲੀ ਕੋਸ਼ਿਸ਼ ਵਿਚ ਮਿਲੀ ਸਫਲਤਾ

Twin daughters of imam in J&K's Kulgam crack NEET

 

ਕੁਲਗਾਮ: ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਇਕ ਇਮਾਮ ਦੀਆਂ ਦੋ ਜੁੜਵਾ ਧੀਆਂ ਨੇ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (ਨੀਟ) ਵਿਚ ਸਫਲਤਾ ਹਾਸਲ ਕੀਤੀ ਹੈ। ਸਈਅਦ ਸਬੀਆ ਅਤੇ ਸਈਅਦ ਬਿਸਮਾ ਨੇ ਪਹਿਲੀ ਕੋਸ਼ਿਸ਼ ਵਿਚ ਹੀ ਇਹ ਪ੍ਰੀਖਿਆ ਪਾਸ ਕੀਤੀ ਹੈ। ਦਖਣੀ ਕਸ਼ਮੀਰ ਜ਼ਿਲ੍ਹੇ ਦੇ ਨੂਰਾਬਾਦ ਦੇ ਵਾਟੂ ਪਿੰਡ ਦੀਆਂ ਵਸਨੀਕ ਇਨ੍ਹਾਂ ਲੜਕੀਆਂ ਨੇ ਮੈਡੀਕਲ ਕਾਲਜ ਵਿਚ ਦਾਖ਼ਲੇ ਲਈ ਦਾਖਲਾ ਪ੍ਰੀਖਿਆ ਵਿਚ ਕ੍ਰਮਵਾਰ 625 ਅਤੇ 570 ਅੰਕ ਪ੍ਰਾਪਤ ਕੀਤੇ।

ਇਹ ਵੀ ਪੜ੍ਹੋ: ਕੋਟਕਪੂਰਾ ਗੋਲੀ ਕਾਂਡ ਮਾਮਲਾ: 20 ਦਿਨਾਂ ਦੇ ਵਿਦੇਸ਼ ਦੌਰੇ ’ਤੇ ਸੁਖਬੀਰ ਬਾਦਲ ਨੂੰ ਪੇਸ਼ੀ ਤੋਂ ਮਿਲੀ ਛੋਟ

ਨਤੀਜਾ ਐਲਾਨੇ ਜਾਣ ਤੋਂ ਬਾਅਦ ਉਨ੍ਹਾਂ ਦੇ ਘਰ 'ਚ ਖੁਸ਼ੀ ਦਾ ਮਾਹੌਲ ਹੈ ਅਤੇ ਲੋਕ ਲਗਾਤਾਰ ਵਧਾਈਆਂ ਦੇ ਰਹੇ ਹਨ।  ਜੁੜਵਾ ਧੀਆਂ ਨੇ ਇਸ ਪ੍ਰਾਪਤੀ ਦਾ ਸਿਹਰਾ ਅਪਣੇ ਪਰਿਵਾਰਕ ਮੈਂਬਰਾਂ, ਅਧਿਆਪਕਾਂ ਅਤੇ ਗੁਆਂਢੀਆਂ ਨੂੰ ਦਿਤਾ ਹੈ। ਸਾਬੀਆ ਨੇ ਦਸਿਆ, 'ਸਾਡੇ ਮਾਤਾ-ਪਿਤਾ ਨੇ ਬਚਪਨ ਤੋਂ ਹੀ ਸਾਡਾ ਬਹੁਤ ਸਾਥ ਦਿਤਾ। ਸਾਡੇ ਇਲਾਕੇ ਦੇ ਲੋਕਾਂ ਨੇ ਸਾਡਾ ਹੌਸਲਾ ਵਧਾਇਆ। ਮੇਰੀ ਕਾਮਯਾਬੀ ਵਿਚ ਸਾਰਿਆਂ ਦੀ ਭੂਮਿਕਾ ਹੈ’।

ਇਹ ਵੀ ਪੜ੍ਹੋ: ਕਲਯੁਗੀ ਪੋਤੇ ਨੇ ਦਾਦੀ ਦਾ ਬੇਰਹਿਮੀ ਨਾਲ ਕੀਤਾ ਕਤਲ

ਸਾਬੀਆ ਨੇ ਸਥਾਨਕ ਇਸਲਾਮਿਕ ਮਾਡਲ ਸਕੂਲ ਵਿਚ ਤੀਜੀ ਜਮਾਤ ਤਕ ਪੜ੍ਹਾਈ ਕੀਤੀ ਅਤੇ ਇਸ ਤੋਂ ਬਾਅਦ ਉਸ ਨੇ ਇਕ ਪ੍ਰਾਈਵੇਟ ਸਕੂਲ ਵਿਚ ਦਾਖਲਾ ਲਿਆ। ਸਾਬੀਆ ਨੇ ਕਿਹਾ ਕਿ ਉਸ ਦੇ ਅਧਿਆਪਕਾਂ ਨੇ ਹਮੇਸ਼ਾ ਉਸ ਦਾ ਹੌਸਲਾ ਵਧਾਇਆ ਕਿ ਉਹ ਜ਼ਿੰਦਗੀ ਵਿਚ ਕੁੱਝ ਵੱਡਾ ਕਰ ਸਕਦੀ ਹੈ। ਉਨ੍ਹਾਂ ਕਿਹਾ, “ਮੇਰੇ ਅਧਿਆਪਕਾਂ ਦਾ ਧੰਨਵਾਦ। ਮੈਂ ਡਾਕਟਰ ਜਾਂ ਆਈ.ਏ.ਐਸ. ਅਫਸਰ ਬਣਨ ਅਤੇ ਜ਼ਿੰਦਗੀ ਵਿਚ ਕੁੱਝ ਵੱਡਾ ਕਰਨ ਦਾ ਸੁਪਨਾ ਦੇਖਿਆ ਸੀ।''

ਇਹ ਵੀ ਪੜ੍ਹੋ: ਮੁਹਾਲੀ : ਨਰਸਿੰਗ ਅਫ਼ਸਰ ਪੇਪਰ ਲੀਕ ਮਾਮਲੇ ’ਚ CBI ਦੀ ਵੱਡੀ ਕਾਰਵਾਈ, ਗਿਆਨ ਜਯੋਤੀ ਇੰਸਟੀਚਿਊਟ ਵਿਰੁਧ ਦਰਜ ਕੀਤੀ FIR  

ਸਈਅਦ ਬਿਸਮਾ ਨੇ ਕਿਹਾ, ''ਅਸੀਂ ਖੁਸ਼ ਹਾਂ ਕਿ ਨਤੀਜਾ ਚੰਗਾ ਆਇਆ ਹੈ' । ਅਸੀਂ ਇਸ ਲਈ ਅੱਲ੍ਹਾ ਦਾ ਧੰਨਵਾਦ ਕਰਦੇ ਹਾਂ। ਸਾਡਾ ਪੂਰਾ ਪਰਿਵਾਰ ਖੁਸ਼ ਹੈ। ਅਸੀਂ ਇਸ ਸਫਲਤਾ ਨੂੰ ਹਾਸਲ ਕਰਨ ਲਈ ਪੂਰੇ ਸਫ਼ਰ ਦੌਰਾਨ ਇਕ ਦੂਜੇ ਦਾ ਸਾਥ ਦਿਤਾ”। ਉਸ ਨੇ ਕਿਹਾ, “ਸਾਡੀ ਮਾਂ ਚਾਹੁੰਦੀ ਹੈ ਕਿ ਅਸੀਂ ਦੋਵੇਂ ਚੰਗੇ ਡਾਕਟਰ ਬਣੀਏ ਅਤੇ ਲੋਕਾਂ ਦੀ ਸੇਵਾ ਕਰੀਏ।”  

ਇਹ ਵੀ ਪੜ੍ਹੋ: ਜਾਅਲੀ ਸਰਟੀਫਿਕੇਟਾਂ ਨਾਲ ਲੈ ਰਹੇ ਸਰਕਾਰੀ ਨੌਕਰੀਆਂ : ਸਿਰਕੀ ਬੰਦ, ਓਡ, ਸੁਨਹਿਲ ਜਾਤੀਆਂ ਬਣ ਗਈਆਂ ਦਲਿਤ 

ਸਥਾਨਕ ਜਾਮਾ ਮਸਜਿਦ ਦੇ ਇਮਾਮ ਅਤੇ ਇਨ੍ਹਾਂ ਧੀਆਂ ਦੇ ਪਿਤਾ ਸਜਾਦ ਹੁਸੈਨ ਨੇ ਕਿਹਾ, “ਮੈਂ ਅੱਲ੍ਹਾ ਦਾ ਧੰਨਵਾਦ ਕਰਦਾ ਹਾਂ। ਮੈਂ ਅਪਣੀਆਂ ਧੀਆਂ ਦੀ ਪ੍ਰਾਪਤੀ ਤੋਂ ਬਹੁਤ ਖੁਸ਼ ਹਾਂ। ਧਾਰਮਿਕ ਅਤੇ ਦੁਨਿਆਵੀ ਸਿੱਖਿਆ ਦੋਵੇਂ ਜ਼ਰੂਰੀ ਹਨ। ਮੈਂ ਅਪਣੀਆਂ ਧੀਆਂ ਨੂੰ ਇਸਲਾਮ, ਨਮਾਜ਼ ਦੇ ਨਾਲ-ਨਾਲ ਸਕੂਲ ਦੀ ਪੜ੍ਹਾਈ ਵੀ ਕਰਵਾਈ ਹੈ।”