ਬੁਰਾੜੀ ਕਾਂਡ ਵਰਗੀ ਵਾਪਰੀ ਇੱਕ ਹੋਰ ਘਟਨਾ, ਇੱਕ ਹੀ ਪਰਵਾਰ ਦੇ 6 ਲੋਕਾਂ ਨੇ ਕੀਤੀ ਖੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਬੁਰਾੜੀ ਆਤਮਹੱਤਿਆ ਕਾਂਡ ਨੂੰ ਅਜੇ ਲੋਕ ਭੁੱਲ ਵੀ ਨਹੀਂ ਸਕੇ ਸਨ ਕਿ ਝਾਰਖੰਡ ਵਿਚ ਇਸ ਨਾਲ ਮਿਲਦੀ - ਜੁਲਦੀ ਸਨਸਨੀਖੇਜ਼ ਘਟਨਾ ਸਾਹਮਣੇ ਆ ਗਈ

jharkhand family of 6 allegedly committed suicide in Hazaribagh

ਹਜ਼ਾਰੀਬਾਗ, ਦਿੱਲੀ ਦੇ ਬੁਰਾੜੀ ਆਤਮਹੱਤਿਆ ਕਾਂਡ ਨੂੰ ਅਜੇ ਲੋਕ ਭੁੱਲ ਵੀ ਨਹੀਂ ਸਕੇ ਸਨ ਕਿ ਝਾਰਖੰਡ ਵਿਚ ਇਸ ਨਾਲ ਮਿਲਦੀ - ਜੁਲਦੀ ਸਨਸਨੀਖੇਜ਼ ਘਟਨਾ ਸਾਹਮਣੇ ਆ ਗਈ। ਹਜ਼ਾਰੀਬਾਗ ਜਿਲ੍ਹੇ ਵਿਚ ਇੱਕ ਹੀ ਪਰਵਾਰ ਦੇ 6 ਲੋਕਾਂ ਨੇ ਕਥਿਤ ਤੌਰ ਉੱਤੇ ਖੁਦਕੁਸ਼ੀ ਕਰ ਲਈ ਹੈ। ਇਸ ਘਟਨਾ ਤੋਂ ਸ਼ਹਿਰ ਦੇ ਲੋਕਾਂ ਵਿਚ ਡਰ ਦਾ ਮਹੌਲ ਬਣਿਆ ਹੋਇਆ ਹੈ।  ਜਿਸ ਘਰ ਵਿਚ ਖੁਦਕੁਸ਼ੀ ਹੋਈ ਹੈ ਉਥੋਂ ਪੁਲਿਸ ਨੂੰ ਲਿਫਾਫੇ ਉੱਤੇ ਸੂਇਸਾਇਡ ਨੋਟ ਮਿਲਿਆ ਹੈ। ਦੱਸ ਦਈਏ ਕਿ ਇਸ ਨੋਟ ਉੱਤੇ ਹਿਸਾਬ ਦੇ ਫਾਰਮੂਲਿਆਂ ਦੀ ਤਰ੍ਹਾਂ ਖ਼ੁਦਕੁਸ਼ੀ ਦਾ ਕਾਰਨ ਦਰਸਾਇਆ ਗਿਆ ਹੈ।