ਪਿਛਲੇ ਸਾਲ ਸੜਕੀ ਟੋਇਆਂ ਨੇ ਲਈਆਂ 3597 ਜਾਨਾਂ,

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਰੇ ਦੇਸ਼ ਵਿਚ ਸੜਕ ਉੱਤੇ ਟੋਏ ਬਹੁਤ ਖ਼ਤਰਨਾਕ ਹੁੰਦੇ ਜਾ ਰਹੇ ਹਨ। ਬੀਤੇ ਸਾਲ (2017 ਵਿਚ) ਇਨ੍ਹਾਂ ਖੱਡਿਆਂ ਕਾਰਨ 3597 ਜਾਨਾਂ ਚਲੀਆਂ ਗਈਆਂ

Road crashes last year killed 3597 people,

ਨਵੀ ਦਿੱਲੀ, ਸਾਰੇ ਦੇਸ਼ ਵਿਚ ਸੜਕ ਉੱਤੇ ਟੋਏ ਬਹੁਤ ਖ਼ਤਰਨਾਕ ਹੁੰਦੇ ਜਾ ਰਹੇ ਹਨ। ਬੀਤੇ ਸਾਲ (2017 ਵਿਚ) ਇਨ੍ਹਾਂ ਖੱਡਿਆਂ ਕਾਰਨ 3597 ਜਾਨਾਂ ਚਲੀਆਂ ਗਈਆਂ। ਯਾਨੀ ਦੇਸ਼ ਭਰ ਵਿਚ ਖੱਡਿਆਂ ਦੇ ਚਲਦੇ ਔਸਤਨ ਨਿਤ 10 ਜਾਨਾਂ ਜਾ ਰਹੀਆਂ ਹਨ। ਸਾਲ 2016 ਤੋਂ ਇਸਦੀ ਤੁਲਨਾ ਕਰੀਏ, ਤਾਂ ਇੱਕ ਸਾਲ ਵਿਚ ਇਹ ਸੰਖਿਆ 50 ਫੀਸਦੀ ਤੱਕ ਵੱਧ ਗਈ ਹੈ। ਸਾਲ 2017 ਵਿਚ ਮਹਾਰਾਸ਼ਟਰ ਵਿਚ ਸਭ ਤੋਂ ਜ਼ਿਆਦਾ 726 ਲੋਕਾਂ ਨੂੰ ਸੜਕ ਉੱਤੇ ਖੱਡੇ ਹੋਣ ਦੀ ਵਜ੍ਹਾ ਨਾਲ ਆਪਣੀ ਜਾਨ ਗਵਾਉਣੀ ਪਈ। 2016 ਦੇ ਮੁਕਾਬਲੇ ਵਿਚ ਮਹਾਰਾਸ਼ਟਰ ਵਿਚ ਟੋਇਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੁੱਗਣੀ ਹੈ।