ਨੌਜਵਾਨਾਂ ਨੂੰ PM Modi ਦਾ ਸੰਦੇਸ਼- ਹੁਨਰ ਵਿਚ ਬਦਲਾਅ ਕਰਨਾ ਜ਼ਰੂਰੀ, ਇਹੀ ਸਮੇਂ ਦੀ ਮੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਵਰਲਡ ਯੂਥ ਸਕਿਲ ਡੇਅ ਮੌਕੇ ‘ਤੇ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕੀਤਾ।

PM Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਵਰਲਡ ਯੂਥ ਸਕਿਲ ਡੇਅ ਮੌਕੇ ‘ਤੇ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ 21ਵੀਂ ਸਦੀ ਦੇ ਨੌਜਵਾਨਾਂ ਨੂੰ ਸਮਰਪਿਤ ਹੈ। ਅੱਜ ਹੁਨਰ ਨੌਜਵਾਨਾਂ ਦੀ ਸਭ ਤੋਂ ਵੱਡੀ ਤਾਕਤ ਹੈ। ਬਦਲਦੇ ਹੋਏ ਤਰੀਕਿਆਂ ਨੇ ਹੁਨਰ ਨੂੰ ਬਦਲ ਦਿੱਤਾ ਹੈ।

ਅੱਜ ਸਾਡੇ ਨੌਜਵਾਨ ਕਈ ਨਵੀਆਂ ਚੀਜ਼ਾਂ ਨੂੰ ਅਪਣਾ ਰਹੇ ਹਨ। ਪੀਐਮ ਮੋਦੀ ਨੇ ਕਿਹਾ ਕਿ ਅੱਜ ਦੁਨੀਆ ਵਿਚ ਸਿਹਤ ਖੇਤਰ ਵਿਚ ਕਈ ਤਰ੍ਹਾਂ ਦੇ ਰਸਤੇ ਖੁੱਲ੍ਹ ਰਹੇ ਹਨ। ਪੀਐਮ ਨੇ ਕਿਹਾ ਕਿ ਦੇਸ਼ ਵਿਚ ਹੁਣ ਮਜ਼ਦੂਰਾਂ ਦੀ ਮੈਪਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਅਸਾਨੀ ਹੋਵੇਗੀ। ਪੀਐਮ ਮੋਦੀ ਨੇ ਕਿਹਾ ਕਿ ਛੋਟੇ-ਛੋਟੇ ਹੁਨਰ ਹੀ ਆਤਮ ਨਿਰਭਰ ਭਾਰਤ ਦੀ ਸ਼ਕਤੀ ਬਣਨਗੇ।

ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਸੰਕਟ ਵਿਚ ਲੋਕ ਪੁੱਛਦੇ ਹਨ ਕਿ ਆਖਰ ਅੱਜ ਦੇ ਇਸ ਦੌਰ ਵਿਚ ਕਿਵੇਂ ਅੱਗੇ ਵਧਿਆ ਜਾਵੇ। ਇਸ ਦਾ ਇਕ ਹੀ ਮੰਤਰ ਹੈ ਹੁਨਰ ਨੂੰ ਮਜ਼ਬੂਤ ਬਣਾਓ। ਤੁਹਾਨੂੰ ਹਮੇਸ਼ਾਂ ਕੋਈ ਨਵਾਂ ਹੁਨਰ ਸਿੱਖਣਾ ਹੋਵੇਗਾ। ਪੀਐਮ ਨੇ ਕਿਹਾ ਕਿ ਹਰ ਸਫਲ ਵਿਅਕਤੀ ਨੂੰ ਅਪਣੇ ਹੁਨਰ ਨੂੰ ਸੁਧਾਰਨ ਦਾ ਮੌਕਾ ਸਿੱਖਣਾ ਚਾਹੀਦਾ ਹੈ, ਜੇਕਰ ਕੁਝ ਨਵਾਂ ਸਿੱਖਣ ਦੀ ਚਾਹ ਨਹੀਂ ਹੈ ਤਾਂ ਜੀਵਨ ਦੀ ਰੁਕ ਜਾਂਦਾ ਹੈ।

ਸੰਬੋਧਨ ਵਿਚ ਪੀਐਮ ਮੋਦੀ ਨੇ ਕਿਹਾ ਕਿ ਹਰ ਕਿਸੇ ਨੂੰ ਲਗਾਤਾਰ ਹੁਨਰ ਵਿਚ ਬਦਲਾਅ ਕਰਨਾ ਹੋਵੇਗਾ। ਇਹੀ ਸਮੇਂ ਦੀ ਮੰਗ ਹੈ।  ਦੱਸ ਦਈਏ ਕਿ ਸਕਿਲ ਇੰਡੀਆ ਮੋਦੀ ਸਰਕਾਰ ਦੀ ਇਕ ਪਹਿਲ ਹੈ ਜੋ ਦੇਸ਼ ਦੇ ਨੌਜਵਾਨਾਂ ਦੇ ਹੁਨਰ ਨੂੰ ਵਧਾਉਣ ਦੇ ਨਾਲ ਉਹਨਾਂ ਨੂੰ ਮਜ਼ਬੂਤ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ।

ਇਸ ਮੁਹਿੰਮ ਦੇ ਜ਼ਰੀਏ ਨੌਜਵਾਨਾਂ ਦੇ ਹੁਨਰ ਦਾ ਵਿਕਾਸ ਕੀਤਾ ਜਾਂਦਾ ਹੈ ਤਾਂ ਜੋ ਉਹ ਜ਼ਿਆਦਾ ਰੁਜ਼ਗਾਰਯੋਗ ਅਤੇ ਜ਼ਿਆਦਾ ਉਤਪਾਦਕ ਬਣ ਸਕਣ। ਸਕਿਲ ਇੰਡੀਆ ਮੁਹਿੰਮ ਦੇ ਜ਼ਰੀਏ ਲੋਕਾਂ ਦੀ ਤਕਨੀਕੀ ਮਹਾਰਤ ਨੂੰ ਵਧਾਇਆ ਜਾਂਦਾ ਹੈ।