ਜੀਵਨ ਸਾਥੀ ਦੀ ਜਾਸੂਸੀ ਕਰਨ ਵਾਲੇ ਸਾਫ਼ਟਵੇਅਰ 'ਤੇ ਰੋਕ ਲਾਏਗਾ ਗੂਗਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੂਗਲ ਨੇ ਅਪਣੀ ਇਸ਼ਤਿਹਾਰੀ ਨੀਤੀ ਵਿਚ ਤਬਦੀਲੀ ਕੀਤੀ ਹੈ ਤੇ ਹੁਣ ਅਜਿਹੇ ਇਸ਼ਤਿਹਾਰਾਂ ਨੂੰ ਇਸ ਪਲੇਟ ਫ਼ਾਰਮ 'ਤੇ ਥਾਂ ਨਹੀਂ ਮਿਲੇਗੀ

Google

ਗੂਗਲ ਨੇ ਅਪਣੀ ਇਸ਼ਤਿਹਾਰੀ ਨੀਤੀ ਵਿਚ ਤਬਦੀਲੀ ਕੀਤੀ ਹੈ ਤੇ ਹੁਣ ਅਜਿਹੇ ਇਸ਼ਤਿਹਾਰਾਂ ਨੂੰ ਇਸ ਪਲੇਟ ਫ਼ਾਰਮ 'ਤੇ ਥਾਂ ਨਹੀਂ ਮਿਲੇਗੀ, ਜੋ ਕਿਸੇ ਨਾ ਕਿਸੇ ਰੂਪ ਵਿਚ ਜਾਸੂਸੀ ਨੂੰ ਵਧਾਉਂਦੇ ਹਨ।

ਜਾਣਕਾਰੀ ਮੁਤਾਬਕ ਦੁਨੀਆਂ ਦੇ ਸੱਭ ਤੋਂ ਵੱਡੇ ਸਰਚ ਇੰਜਣ ਗੂਗਲ ਨੇ ਸਟਾਕਰਵੇਅਰ ਜਿਹੇ ਨਿਗਰਾਨੀ ਸਾਫ਼ਟ ਵੇਅਰਾਂ 'ਤੇ ਰੋਕ ਲਾਉਣ ਦਾ ਫ਼ੈਸਲਾ ਲਿਆ ਹੈ। ਨਾਲ ਹੀ ਸਪਾਈਵੇਅਰ ਦੇ ਇਸ਼ਤਿਹਾਰ ਵੀ ਨਹੀਂ ਦਿਖਾਈ ਦੇਣਗੇ।

ਗੂਗਲ ਇਸ਼ਤਿਹਾਰ ਤੇ ਜਾਸੂਸੀ ਸਾਫ਼ਟਵੇਅਰ ਨੂੰ ਲੈ ਕੇ ਅਪਣੀ ਇਸ਼ਤਿਹਾਰੀ ਨੀਤੀ ਵਿਚ 11 ਅਗੱਸਤ ਤੋਂ ਇਹ ਤਬਦੀਲੀ ਕਰੇਗਾ। ਗੂਗਲ ਕੰਪਨੀ ਨੇ ਨੂੰ ਇਸ ਸਬੰਧ ਵਿਚ ਬਿਆਨ ਜਾਰੀ ਕੀਤਾ।

ਗੂਗਲ 'ਤੇ ਅਜਿਹੇ ਇਸ਼ਤਿਹਾਰ ਉਤਪਾਦ ਵੀ ਬੰਦ ਹੋ ਜਾਣਗੇ, ਜਿਨ੍ਹਾਂ ਵਿਚ ਸਪਾਈਵੇਅਰ, ਮੈਲਵੇਅਰ ਸ਼ਾਮਲ ਹੋਣਗੇ ਤੇ ਜਿਨ੍ਹਾਂ ਦੀ ਵਰਤੋਂ ਟੈਕਸਟ, ਫ਼ੋਨ ਕਾਲ ਜਾਂ ਬ੍ਰਾਊਜਿੰਗ ਹਿਸਟਰੀ 'ਤੇ ਨਜ਼ਰ ਰੱਖਣ ਲਈ ਕੀਤੀ ਜਾ ਸਕਦੀ ਹੈ। ਜੀਪੀਐਸ ਟ੍ਰੈਕਰ ਵਿਸ਼ੇਸ਼ ਰੂਪ ਵਿਚ ਜਾਸੂਸੀ ਕਰਨ ਜਾਂ ਕਿਸੇ ਦੀ ਸਹਿਮਤੀ ਤੋਂ ਬਿਨਾਂ ਉਸ ਨੂੰ ਟਰੈਕ ਕਰਨ ਕਰਨ ਲਈ ਕੀਤਾ ਜਾਂਦਾ ਹੈ।

ਗੂਗਲ ਅਨੁਸਾਰ ਸਟਾਕਰਵੇਅਰ ਤੇ ਸਪਾਈਵੇਅਰ ਜਿਹੇ ਸਾਫ਼ਟਵੇਅਰ ਨਾਲ ਜੀਵਨਸਾਥੀ ਦੀ ਜਾਸੂਸੀ ਕਰਵਾਉਣ ਜਾਂ ਪ੍ਰੇਮਿਕਾ ਦੇ ਫ਼ੋਨ ਤੋਂ ਲੋਕੇਸ਼ਨ ਪਤਾ ਲਾਉਣ ਤੇ ਮੈਸੇਜ ਪੜ੍ਹਨ ਵਿਚ ਕੀਤਾ ਜਾਂਦਾ ਹੈ। ਨਵੀਂ ਇਸ਼ਤਿਹਾਰ ਨੀਤੀ ਤਹਿਤ ਸਾਥੀ ਦੀ ਨਿਗਰਾਨੀ ਕਰਨ ਵਾਲੇ ਸਪਾਈਵੇਅਰ ਤੇ ਤਕਨਾਲੋਜੀ 'ਤੇ ਰੋਕ ਲੱਗੇਗੀ।

ਖ਼ਾਸ ਤੌਰ 'ਤੇ ਸਪਾਈਵੇਅਰ ਦੀ ਵਰਤੋਂ ਅਜਿਹੇ ਲੋਕਾਂ ਵਲੋਂ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਕਿਸੇ ਦੀ ਨਿੱਜਤਾ ਵਿਚ ਦਖ਼ਲ ਦੇਣ ਵਿਚ ਕੋਈ ਝਿਜਕ ਨਹੀਂ ਹੁੰਦੀ। ਕੁੱਝ ਪਤੀ ਵੀ ਅਪਣੀ ਪਤਨੀ 'ਤੇ ਨਜ਼ਰ ਰੱਖਣ ਲਈ ਇਸ ਤਰ੍ਹਾਂ ਦੇ ਸਪਾਈਵੇਅਰ ਦੀ ਵਰਤੋਂ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।