ਡਾਂਸ ਇੰਡਸਟਰੀ ਵਿਚ ਚਮਕ ਰਿਹਾ ‘ਜੋਸ਼’ ਜ਼ਰੀਏ ਵੱਡਾ ਮੁਕਾਮ ਹਾਸਲ ਕਰਨ ਵਾਲਾ Tarun rathore

ਏਜੰਸੀ

ਖ਼ਬਰਾਂ, ਰਾਸ਼ਟਰੀ

ਉਸ ਨੇ ਬਾਲੀਵੁੱਡ ਦੇ 'ਕਿੰਗ ਖਾਨ' ਸ਼ਾਹਰੁਖ ਖਾਨ ਦੀ ਆਈਪੀਐੱਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਲਈ ਪ੍ਰੋਮੋ ਗੀਤ ਵੀ ਤਿਆਰ ਕੀਤਾ ਹੈ।

Tarun rathore

View this post on Instagram

 


ਨਵੀਂ ਦਿੱਲੀ:  ਮੱਧ ਪ੍ਰਦੇਸ਼ ਦੇ ਤਰੁਣ ਰਾਠੌੜ ਅੱਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹੈ। ਉਹਨਾਂ ਨੇ ਆਪਣੇ ਹੁਨਰ ਨਾਲ ਵੱਡਾ ਮੁਕਾਮ ਹਾਸਲ ਕੀਤਾ ਹੈ। ਤਰੁਣ ਸ਼ਾਰਟ ਵੀਡੀਓ ਐਪ ‘ਜੋਸ਼’’ਤੇ ਕਾਫੀ ਸਰਗਰਮ ਹੈ ਅਤੇ ਉਹਨਾਂ ਦੀ ਜ਼ਬਰਦਸਤ ਫੈਨ ਫੋਲੋਇੰਗ ਹੈ। ਇਸ ਪਲੇਟਫਾਰਮ ’ਤੇ ਉਹਨਾਂ ਦੇ 9 ਲੱਖ ਤੋਂ ਵੱਧ ਫਾਲੋਅਰਜ਼ ਹਨ। ਇੰਨਾ ਹੀ ਨਹੀਂ ਉਹ ਜੋਸ਼ ਐਪ 'ਤੇ ਕਈ ਮਸ਼ਹੂਰ ਬ੍ਰਾਂਡਸ ਲਈ ਕੋਰੀਓਗ੍ਰਾਫੀ ਕਰ ਚੁੱਕੇ ਹਨ। ਉਹਨਾਂ ਦੇ ਹੁੱਕ ਸਟੈਪਸ ਬ੍ਰਾਂਡ ਵੱਲੋਂ ਬਹੁਤ ਪਸੰਦ ਕੀਤੇ ਜਾਂਦੇ ਹਨ। ਉਸ ਦੇ ਹੁੱਕ ਸਟੈਪ ਨੂੰ ਜੋਸ਼ ਐਪ 'ਤੇ ਲੱਖਾਂ ਉਪਭੋਗਤਾਵਾਂ ਦੁਆਰਾ ਫਾਲੋ ਕੀਤਾ ਜਾਂਦਾ ਹੈ।

Tarun rathore

ਤਰੁਣ ਦੇ ਸਿਰ ਤੋਂ ਬਚਪਨ ਤੋਂ ਹੀ ਪਿਤਾ ਦਾ ਹੱਥ ਉੱਠ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਉਸ ਦੀ ਦੇਖਭਾਲ ਕੀਤੀ। ਉਸ ਨੂੰ ਬਚਪਨ ਤੋਂ ਹੀ ਡਾਂਸ ਦਾ ਸ਼ੌਕ ਸੀ ਪਰ ਮਾਂ ਚਾਹੁੰਦੀ ਸੀ ਕਿ ਤਰੁਣ ਆਪਣਾ ਪੂਰਾ ਧਿਆਨ ਪੜ੍ਹਾਈ 'ਤੇ ਲਗਾਵੇ। 12ਵੀਂ ਤੋਂ ਬਾਅਦ ਉਹ ਹੋਰ ਪੜ੍ਹਾਈ ਲਈ ਇੰਦੌਰ ਚਲੇ ਗਏ। ਹਾਲਾਂਕਿ ਇਸ ਦੌਰਾਨ ਉਹਨਾਂ ਦਾ ਡਾਂਸ ਲਈ ਪਿਆਰ ਬਰਕਰਾਰ ਰਿਹਾ। ਇਸ ਤੋਂ ਬਾਅਦ ਉਸਨੇ ਐਮਬੀਏ ਕੀਤੀ ਅਤੇ ਫਿਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਉਹ ਇਸ ਤਰ੍ਹਾਂ ਉਲਝ ਗਿਆ ਕਿ ਡਾਂਸ ਤੋਂ ਦੂਰੀ ਵਧਦੀ ਗਈ। ਤਰੁਣ ਨੇ ਆਪਣੀ ਮਾਂ ਦੇ ਕਹਿਣ 'ਤੇ ਹੀ ਆਪਣੇ ਡਾਂਸ ਦੇ ਜਨੂੰਨ ਦਾ ਪਾਲਣ ਕੀਤਾ ਅਤੇ ਅੱਜ ਇਹ ਮੁਕਾਮ ਹਾਸਲ ਕੀਤਾ।  

ਮਸ਼ਹੂਰ ਡਾਂਸ ਰਿਐਲਿਟੀ ਸ਼ੋਅ ਡਾਂਸ ਇੰਡੀਆ ਡਾਂਸ 3 (ਡੀਆਈਡੀ-3) ਵਿਚ ਉਹਨਾਂ ਨੇ ਸਿਰਫ ਇਕ ਮਹੀਨੇ ਦੇ ਅਭਿਆਸ ਵਿਚ ਚੋਟੀ ਦੇ 100 ਪ੍ਰਤੀਭਾਗੀਆਂ ਵਿਚ ਆਪਣੀ ਜਗ੍ਹਾ ਬਣਾ ਲਈ। ਇਸ ਤੋਂ ਇਲਾਵਾ ਉਸ ਨੇ ਬਾਲੀਵੁੱਡ ਦੇ 'ਕਿੰਗ ਖਾਨ' ਸ਼ਾਹਰੁਖ ਖਾਨ ਦੀ ਆਈਪੀਐੱਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਲਈ ਪ੍ਰੋਮੋ ਗੀਤ ਵੀ ਤਿਆਰ ਕੀਤਾ ਹੈ।