ਸ਼੍ਰੀ ਸਨਾਤਨ ਧਰਮ ਮੰਦਰ ਸੈਕਟਰ 38 ਸੀ ਚੰਡੀਗੜ੍ਹ ਵਿਖੇ ਮਨਾਈ ਗਈ ਸਾਉਣ ਮਹੀਨੇ ਦੀ ਸ਼ਿਵਰਾਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਕਾਲ ਰਥ ਯਾਤਰਾ ਮਗਰੋਂ ਵਿਸ਼ਾਲ ਭੰਡਾਰੇ ਅਤੇ ਕੀਰਤਨ ਦਾ ਆਯੋਜਨ

Sawan Shivratri celebrated at Shree Sanatan Dharam Mandir Sector 38C

ਚੰਡੀਗੜ੍ਹ: ਸ਼੍ਰੀ ਸਨਾਤਨ ਧਰਮ ਮੰਦਰ ਸੈਕਟਰ 38 ਸੀ ਚੰਡੀਗੜ੍ਹ ਵਿਖੇ ਅੱਜ ਸਾਉਣ ਮਹੀਨੇ ਦੀ ਸ਼ਿਵਰਾਤਰੀ ਧੂਮਧਾਮ ਨਾਲ ਮਨਾਈ ਗਈ। ਇਸ ਦਿਨ ਮਹਾਬਲੇਸ਼ਵਰ ਮਹੰਤ ਸੋਨਾਕਸ਼ੀ ਜੀ ਨੇ ਸ਼ਿਵਾਲਿਆ ਵਿਚ ਅਭਿਸ਼ੇਕ ਕੀਤਾ ਅਤੇ ਸ਼ਿਵ ਪਰਿਵਾਰ ਨੂੰ ਚਾਂਦੀ ਦੇ ਮੁਕਟ ਦਾਨ ਕੀਤੇ।

Sawan Shivratri celebrated at Shree Sanatan Dharam Mandir Sector 38C

ਇਸ ਮੌਕੇ ਮਹਾਕਾਲ ਰਥ ਯਾਤਰਾ ਸੈਕਟਰ 25 ਤੋਂ ਰਵਾਨਾ ਹੋ ਕੇ ਸਨਾਤਨ ਧਰਮ ਮੰਦਰ ਸੈਕਟਰ 37 ਤੋਂ ਹੁੰਦੇ ਹੋਏ ਸ਼੍ਰੀ ਸਨਾਤਨ ਧਰਮ ਮੰਦਰ ਸੈਕਟਰ 38 ਵਿਖੇ ਪਹੁੰਚੀ, ਜਿਸ ਉਪਰੰਤ ਵਿਸ਼ਾਲ ਭੰਡਾਰੇ ਅਤੇ ਕੀਰਤਨ ਦਾ ਆਯੋਜਨ ਕੀਤਾ ਗਿਆ।

Sawan Shivratri celebrated at Shree Sanatan Dharam Mandir Sector 38C

ਇਸ ਮੌਕੇ ਮੁੱਖ ਮਹਿਮਾਨ ਚੰਡੀਗੜ੍ਹ ਦੇ ਐਮ.ਸੀ. ਯੋਗੇਸ਼ ਢੀਂਗਰਾ ਤੋਂ ਇਲਾਵਾ ਮਹੰਤ ਮਹਾਬਲੇਸ਼ਵਰ ਮਹਾਨ, ਸੋਨਾਕਸ਼ੀ, ਰਵੀਨਾ ਮਹੰਤ ਧਨਾਸ, ਬੰਟੀ ਮਹੰਤ ਦਾਦੂ ਮਾਜਰਾ, ਸਿਮਰਨ ਮਹੰਤ ਨਵਾਂ ਗਾਓਂ, ਤਮੰਨਾ ਮਹੰਤ ਸੈਕਟਰ 38 ਪਛਮੀ ਸਣੇ ਕਈਆਂ ਨੇ ਸ਼ਿਰਕਤ ਕੀਤੀ।

Sawan Shivratri celebrated at Shree Sanatan Dharam Mandir Sector 38C