ਲਾਲ ਕਿਲ੍ਹੇ 'ਤੇ PM ਮੋਦੀ ਦੀ ਸੁਰੱਖਿਆ ‘ਚ ਤੈਨਾਤ ਸੀ ਇਹ ਖ਼ਾਸ Made In India ਹਥਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 74ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ ਤੋਂ ਝੰਡਾ ਲਹਿਰਾ ਕੇ ਦੇਸ਼ ਨੂੰ ਸੰਬੋਧਨ ਕੀਤਾ।

Made In India' Laser Weapon Scanned Sky For Drones During PM's Address

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 74ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ ਤੋਂ ਝੰਡਾ ਲਹਿਰਾ ਕੇ ਦੇਸ਼ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਪੀਐਮ ਮੋਦੀ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਖ਼ਤ ਇੰਤਜ਼ਾਮ ਕੀਤੇ ਗਏ ਸੀ। ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਐਂਟੀ ਡਰੋਨ ਸਿਸਟਮ ਦੀ ਤੈਨਾਤੀ ਕੀਤੀ ਗਈ ਸੀ। ਇਸ ਸਿਸਟਮ ਦੀ ਮਦਦ ਨਾਲ ਛੋਟੇ ਤੋਂ ਛੋਟੇ ਡਰੋਨ ਨੂੰ 3 ਕਿਲੋਮੀਟਰ ਦੇ ਘੇਰੇ ਵਿਚ ਦਾਖਲ ਹੁੰਦੇ ਹੀ ਪਛਾਣਿਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਇਹ ਸਿਸਟਮ 1 ਤੋਂ 1.25 ਕਿਲੋਮੀਟਰ ਦੀ ਰੇਂਜ ਵਿਚ ਆਉਂਦੇ ਹੀ ਡਰੋਨ ਨੂੰ ਖਤਮ ਕਰ ਸਕਦਾ ਹੈ।ਪੀਐਮ ਮੋਦੀ ਦੀ ਸੁਰੱਖਿਆ ਦੇ ਮੱਦੇਨਜ਼ਰ DRDO ਨੇ ਮੇਕ ਇੰਨ ਇੰਡੀਆ ਮੁਹਿੰਮ ਤਹਿਤ ਖ਼ਾਸ ਤੌਰ ‘ਤੇ ਇਸ ਤਰ੍ਹਾਂ ਦੇ ਐਂਟੀ ਡਰੋਨ ਡਿਵਾਇਸ ਤਿਆਰ ਕੀਤੇ ਹਨ। ਇਸ ਦੀ ਵਰਤੋਂ ਰਾਸ਼ਟਰੀ ਖਤਰੇ ਖ਼ਿਲਾਫ ਕੀਤੀ ਜਾ ਸਕਦੀ ਹੈ।

ਇਸ ਦੀ ਮਦਦ ਨਾਲ ਡਰੋਨ ਨੂੰ ਕਾਬੂ ਕਰ ਕੇ ਉਸ ਨੂੰ ਖਤਮ ਕੀਤਾ ਜਾ ਸਕਦਾ ਹੈ। ਡਰੋਨ ਆਦਿ ਹਮਲਿਆਂ ਖ਼ਿਲਾਫ ਇਹ ਉਪਕਰਨ ਕਾਫੀ ਕਾਰਗਰ ਮੰਨਿਆ ਜਾ ਰਿਹਾ ਹੈ। ਇਸ ਸਿਸਟਮ ਦੀ ਮਦਦ ਨਾਲ ਸੁਰੱਖਿਆ ਏਜੰਸੀਆਂ ਵੱਡੇ ਪੱਧਰ ‘ਤੇ ਸੰਭਾਵਿਤ ਖਤਰੇ ਨਾਲ ਨਜਿੱਠ ਸਕਣਗੀਆਂ।

ਦੱਸ ਦਈਏ ਕਿ ਕੋਰੋਨਾ ਸੰਕਟ ਦੇ ਚਲਦਿਆਂ ਆਜ਼ਾਦੀ ਦਿਹਾੜੇ ਮੌਕੇ ‘ਤੇ ਖ਼ਾਸ ਸਾਵਧਾਨੀਆਂ ਵਰਤੀਆਂ ਗਈਆਂ। ਲੋਕਾਂ ਨੂੰ ਘੱਟ ਗਿਣਤੀ ਵਿਚ ਬੁਲਾਉਣ ਤੋਂ ਇਲਾਵਾ, ਉੱਥੇ ਮੌਜੂਦ ਲੋਕਾਂ ਵਿਚ ਵੀ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕੀਤਾ ਗਿਆ।