ਚੇਤਨ ਭਗਤ ਨੇ ਸ਼ੇਅਰ ਕੀਤਾ ਇਲਜ਼ਾਮ ਲਗਾਉਣ ਵਾਲੀ ਔਰਤ ਦਾ ਈਮੇਲ
ਭਾਰਤ ਦੇ ਮਸ਼ਹੂਰ ਫਿਕਸ਼ਨ ਲੇਖਕ ਚੇਤਨ ਭਗਤ ਨੇ ਇਕ ਔਰਤ ਤੋਂ ਮਾਫੀ ਮੰਗਣ ਤੋਂ ਬਾਅਦ ਹੁਣ ਉਸ ਉੱਤੇ ਹੀ ਸਵਾਲ ਉਠਾ ਦਿਤੇ ਹਨ। ਭਾਰਤ ਵਿਚ ਮੀਟੂ ਕੈਂਪੇਨ ਦੇ ਤਹਿਤ ਹੁਣ
ਨਵੀਂ ਦਿੱਲੀ (ਭਾਸ਼ਾ) :- ਭਾਰਤ ਦੇ ਮਸ਼ਹੂਰ ਫਿਕਸ਼ਨ ਲੇਖਕ ਚੇਤਨ ਭਗਤ ਨੇ ਇਕ ਔਰਤ ਤੋਂ ਮਾਫੀ ਮੰਗਣ ਤੋਂ ਬਾਅਦ ਹੁਣ ਉਸ ਉੱਤੇ ਹੀ ਸਵਾਲ ਉਠਾ ਦਿਤੇ ਹਨ। ਭਾਰਤ ਵਿਚ ਮੀਟੂ ਕੈਂਪੇਨ ਦੇ ਤਹਿਤ ਹੁਣ ਤੱਕ ਕਈ ਲੋਕਾਂ ਉੱਤੇ ਗੰਭੀਰ ਇਲਜ਼ਾਮ ਲੱਗ ਚੁੱਕੇ ਹਨ ਪਰ ਹੁਣ ਮੀਟੂ ਦਾ ਇਲਜ਼ਾਮ ਝੱਲ ਰਹੇ ਮਾਫੀ ਮੰਗਣ ਵਾਲੇ ਲੇਖਕ ਚੇਤਨ ਭਗਤ ਨੇ ਇਸ ਮੁੱਦੇ ਦੇ ਖਿਲਾਫ ਮੋਰਚਾ ਖੋਲ ਦਿਤਾ ਹੈ। ਉਨ੍ਹਾਂ ਨੇ ਇਕ ਔਰਤ ਦਾ ਈਮੇਲ ਦਾ ਸਕਰੀਨ ਸ਼ਾਟ ਸ਼ੇਅਰ ਕੀਤਾ ਹੈ। ਇਹ ਉਹੀ ਮਹਿਲਾ ਹੈ ਜਿਸ ਨੇ ਭਗਤ ਉੱਤੇ ਮੀਟੂ ਕੈਂਪੇਨ ਦੇ ਤਹਿਤ ਇਲਜ਼ਾਮ ਲਗਾਏ ਸਨ ਅਤੇ ਉਨ੍ਹਾਂ ਨੂੰ ਮਾਫੀ ਮੰਗਣੀ ਪਈ ਸੀ।
ਚੇਤਨ ਭਗਤ ਨੇ ਸੋਮਵਾਰ ਨੂੰ ਇਸ ਔਰਤ ਦੇ ਈਮੇਲ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ #MeToo ਗੰਦਾ ਕੈਂਪੇਨ ਹੈ। ਚੇਤਨ ਨੇ ਆਪਣੇ ਉੱਤੇ ਲੱਗੇ ਆਰੋਪਾਂ ਨੂੰ ਵੀ ਝੂਠਾ ਦੱਸਿਆ ਅਤੇ ਸਕਰੀਨਸ਼ਾਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 'ਕੌਨ ਕਿਸ ਕੋ ਕਿਸ ਕਰਨਾ ਚਾਹਤਾ ਥਾ?' ਔਰਤ ਦਾ ਨਾਮ ਈਰਾ ਤ੍ਰਿਵੇਦੀ ਹੈ ਅਤੇ ਉਨ੍ਹਾਂ ਨੇ ਇਸ ਮੇਲ ਦੇ ਅਖੀਰ ਵਿਚ ਮਿਸ ਯੂ ਅਤੇ ਕਿਸ ਯੂ ਲਿਖਿਆ ਹੈ। ਚੇਤਨ ਨੇ ਕਿਹਾ ਕਿ 2013 ਵਿਚ ਭੇਜੇ ਗਏ ਇਸ ਮੇਲ ਨਾਲ ਸਭ ਸਾਫ਼ ਹੋ ਚੁੱਕਿਆ ਹੈ। ਇਸ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ 2010 ਦੀ ਘਟਨਾ ਨੂੰ ਲੈ ਕੇ ਜੋ ਇਲਜ਼ਾਮ ਲਗਾਏ ਗਏ ਹਨ ਉਹ ਝੂਠੇ ਸਨ।
ਇਸ ਲਈ ਗਲਤ ਇਲਜ਼ਾਮ ਲਗਾ ਕੇ ਇਸ ਮੁਹਿੰਮ ਨੂੰ ਖ਼ਰਾਬ ਨਾ ਕਰੋ। ਮੇਰਾ ਅਤੇ ਮੇਰੇ ਪਰਵਾਰ ਦਾ ਮਾਨਸਿਕ ਉਤਪੀੜਨ ਰੁਕਣਾ ਚਾਹੀਦਾ ਹੈ। ਭਗਤ ਨੇ ਦਾਅਵਾ ਕੀਤਾ ਕਿ 2010 ਵਿਚ ਉਨ੍ਹਾਂ ਨੇ IAS ਅਧਿਕਾਰੀਆਂ ਦੇ ਬੱਚਿਆਂ ਦੇ ਖਿਲਾਫ ਖੂਬ ਲਿਖਿਆ ਸੀ ਅਤੇ ਇਰਾ ਤ੍ਰਿਵੇਦੀ ਦਿੱਲੀ ਦੇ ਇਕ IAS ਦੀ ਧੀ ਹੈ। ਚੇਤਨ ਭਗਤ ਨੇ ਇਰਾ ਤ੍ਰਿਵੇਦੀ ਦੇ ਇਕ ਮੇਲ ਦਾ ਸਕਰੀਨਸ਼ਾਟ ਆਪਣੇ ਟਵਿਟਰ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ।
ਇਹ ਮੇਲ ਸਾਲ 2013 ਦਾ ਹੈ। ਇਸ ਦੀ ਆਖਰੀ ਲਾਈਨਾਂ ਦੇਖੋ ਜਿਸ ਤੋਂ ਪਤਾ ਚੱਲਦਾ ਹੈ ਕਿ ਸਾਲ 2010 ਦਾ ਉਨ੍ਹਾਂ ਦਾ ਦਾਅਵਾ ਗਲਤ ਹੈ। ਚੇਤਨ ਕਹਿੰਦੇ ਹਨ ਕਿ ਮੇਰੇ ਅਤੇ ਮੇਰੇ ਪਰਵਾਰ ਦਾ ਮੈਂਟਲ ਹੈਰਾਸਮੇਂਟ ਬੰਦ ਹੋਣਾ ਚਾਹੀਦਾ ਹੈ। ਕ੍ਰਿਪਾ ਝੂਠੇ ਆਰੋਪਾਂ ਨਾਲ ਇਸ ਮੂਵਮੈਂਟ ਨੂੰ ਨੁਕਸਾਨ ਨਾ ਪਹੁੰਚਾਓ।