ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਵਾਲੀ ਡਾ. ਮਨੀਸ਼ਾ ਸ਼ਰਮਾ ਦੀ ਇਲਾਜ ਦੌਰਾਨ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਜੀਐਮਯੂ ਕੇ ਕਵੀਨ ਮੇਰੀ ਹਸਪਤਾਲ ਵਿਚ ਐਮਐਸ ਦੀ ਪੜ੍ਹਾਈ ਕਰ ਰਹੀ ਜੂਨੀਅਰ ਰੈਜ਼ੀਡੈਂਟ ਡਾ. ਮਨੀਸ਼ਾ ਸ਼ਰਮਾ ਦੀ ਸੋਮਵਾਰ ਦੁਪਹਿਰ ਟਰਾਮਾ ਸੈਂਟਰ ਵਿਚ...

Dr. Manisha Sharma committed suicide in Queen Mary Hospital

ਲਖਨਊ (ਭਾਸ਼ਾ) : ਕੇਜੀਐਮਯੂ ਕੇ ਕਵੀਨ ਮੇਰੀ ਹਸਪਤਾਲ ਵਿਚ ਐਮਐਸ ਦੀ ਪੜ੍ਹਾਈ ਕਰ ਰਹੀ ਜੂਨੀਅਰ ਰੈਜ਼ੀਡੈਂਟ ਡਾ. ਮਨੀਸ਼ਾ ਸ਼ਰਮਾ ਦੀ ਸੋਮਵਾਰ ਦੁਪਹਿਰ ਟਰਾਮਾ ਸੈਂਟਰ ਵਿਚ ਇਲਾਜ ਦੇ ਦੌਰਾਨ ਮੌਤ ਹੋ ਗਈ। ਸੀਨੀਅਰ ਡਾਕਟਰ ਦੀ ਤਸ਼ੱਦਦ ਤੋਂ ਦੁਖੀ ਹੋ ਕੇ ਮਨੀਸ਼ਾ ਨੇ ਐਤਵਾਰ ਨੂੰ ਬੇਹੋਸ਼ੀ ਲਈ ਦਿਤੀ ਜਾਣ ਵਾਲੀ ਦਵਾਈ ਵੈਕਿਊਰੇਨੀਅਮ ਦੇ ਇੰਜੈਕਸ਼ਨ ਦੀ ਹਾਈ ਡੋਜ਼ ਲੈ ਲਈ ਸੀ। ਉਸ ਦੀ ਵੱਡੀ ਭੈਣ ਦੀਪਾ ਸ਼ਰਮਾ ਨੇ ਵਜੀਰਗੰਜ ਥਾਣੇ ਵਿਚ ਸੀਨੀਅਰ ਡਾਕਟਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਾਇਆ ਸੀ।

ਕੈਜੀਐਮਯੂ ਕੇ ਕਵੀਨ ਮੇਰੀ ਹਸਪਤਾਲ ਦੀ ਡਾ. ਮਨੀਸ਼ਾ ਸ਼ਰਮਾ ਦੀ ਵੱਡੀ ਭੈਣ ਦੀਪਾ ਸ਼ਰਮਾ ਨੇ ਐਤਵਾਰ ਨੂੰ ਯੂਰੋ ਸਰਜਰੀ ਵਿਭਾਗ ਦੇ ਸੀਨੀਅਰ ਰੈਜ਼ੀਡੈਂਟ ਡਾ. ਉਧਮ ਸਿੰਘ ਦੇ ਖ਼ਿਲਾਫ਼ ਉਤਪੀੜਨ ਕਰਨ ਅਤੇ ਆਤਮਹੱਤਿਆ ਲਈ ਉਕਸਾਉਣ ਦਾ ਮੁਕੱਦਮਾ ਦਰਜ ਕਰਵਾਇਆ ਸੀ। ਵੱਡੀ ਭੈਣ ਦੀਪਾ ਸ਼ਰਮਾ ਦਾ ਕਹਿਣਾ ਹੈ ਕਿ ਅਪਣੇ ਆਪ ਡਾਕਟਰ ਉਧਮ ਸਿੰਘ ਨੇ ਮੋਬਾਇਲ ਫ਼ੋਨ ਉਤੇ ਸੂਚਨਾ ਦਿਤੀ ਸੀ ਕਿ ਉਸ ਦੀ ਕਿਹਾ ਸੁਣੀ ਤੋਂ ਬਾਅਦ ਡਾ. ਮਨੀਸ਼ਾ ਸ਼ਰਮਾ ਨੇ ਸੁਸਾਇਡ ਕਰਨ ਲਈ ਵੈਕਿਊਰੇਨੀਅਮ ਨਾਮ ਦੀ ਦਵਾਈ ਦੇ ਇੰਜੈਕਸ਼ਨ ਦੀ ਹਾਈ ਡੋਜ਼ ਲਗਾ ਲਈ।

ਡਾ. ਮਨੀਸ਼ਾ ਦੀ ਵੱਡੀ ਭੈਣ ਦੇ ਮੁਤਾਬਕ ਡਾ. ਉਧਮ ਸਿੰਘ ਨਾਲ ਮੋਬਾਇਲ ਫ਼ੋਨ ‘ਤੇ ਹੋਈ ਗੱਲਬਾਤ ਦੀ ਰਿਕਾਡਿੰਗ ਵੀ ਉਸ ਦੇ ਕੋਲ ਹੈ। ਇੰਸਪੈਕਟਰ ਵਜੀਰਗੰਜ ਪੰਕਜ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਛੇਤੀ ਡਾਕਟਰ ਉਧਮ ਸਿੰਘ ਤੋਂ ਵੀ ਪੁਛਗਿੱਛ ਹੋਵੇਗੀ। ਦੱਸ ਦੇਈਏ ਕਿ ਕਾਨਪੁਰ ਦੇ ਰਹਿਣ ਵਾਲੇ ਰਮੇਸ਼ ਚੰਦਰ ਦੀ ਸਭ ਤੋਂ ਛੋਟੀ ਬੇਟੀ ਡਾ. ਮਨੀਸ਼ਾ ਸ਼ਰਮਾ ਕੇਜੀਐਮਯੂ ਕੇ ਕਵੀਨਮੇਰੀ ਹਸਪਤਾਲ ਵਿਚ ਐਮਐਸ ਦੀ ਵਿਦਿਆਰਥਣ ਹੈ ਅਤੇ ਉਹ ਜੂਨੀਅਰ ਰੈਜ਼ੀਡੈਂਟ ਵੀ ਹੈ।

ਸ਼ਨੀਵਾਰ ਦੀ ਰਾਤ ਕਰੀਬ ਅੱਠ ਵਜੇ ਉਸ ਨੇ ਬੁੱਧਾ ਹੌਸਟਲ ਵਿਚ ਅਪਣੇ ਕਮਰੇ ਵਿਚ ਇੰਜੈਕਸ਼ਨ ਦੀ ਹਾਈ ਡੋਜ਼ ਲਗਾ ਲਈ ਸੀ। ਕੇਜੀਐਮਯੂ ਪ੍ਰਸ਼ਾਸਨ ਨੇ ਦੱਸਿਆ ਕਿ ਡਾ. ਮਨੀਸ਼ਾ ਸ਼ਰਮਾ ਬੁੱਧਾ ਹੌਸਟਲ ਦੇ ਕਮਰੇ ਨੰਬਰ 309 ਵਿਚ ਰਹਿੰਦੀ ਸੀ। ਉਸ ਦਾ ਕਮਰਾ ਸੀਲ ਕਰ ਦਿਤਾ ਗਿਆ ਹੈ। ਮੋਬਾਇਲ ਫ਼ੋਨ ਵੀ ਜ਼ਬਤ ਕਰ ਲਿਆ ਗਿਆ ਹੈ। ਹੁਣ ਉਸ ਨੂੰ ਪੁਲਿਸ ਟੀਮ ਦੀ ਨਿਗਰਾਨੀ ਵਿਚ ਹੀ ਖੋਲਿਆ ਜਾਵੇਗਾ।