PMC ਘੋਟਾਲੇ 'ਚ ਈਡੀ ਨੇ ਜ਼ਬਤ ਕੀਤੀ 3830 ਕਰੋੜ ਦੀ ਜਾਇਦਾਦ, ਛੇਤੀ ਕੀਤੀ ਜਾਵੇਗੀ ਕੁਰਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਈ.ਡੀ. ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ (ਪੀ.ਐੱਮ.ਸੀ.) ਬੈਂਕ ਮਨੀ ਲਾਂਡਰਿੰਗ ਮਾਮਲੇ 'ਚ ਵੱਡੀ ਕਾਰਵਾਈ ਕਰਦਿਆਂ 3830..

PMC Scam

ਨਵੀਂ ਦਿੱਲੀ : ਈ.ਡੀ. ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ (ਪੀ.ਐੱਮ.ਸੀ.) ਬੈਂਕ ਮਨੀ ਲਾਂਡਰਿੰਗ ਮਾਮਲੇ 'ਚ ਵੱਡੀ ਕਾਰਵਾਈ ਕਰਦਿਆਂ 3830 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਨ੍ਹਾਂ ਵਿੱਚ ਪ੍ਰਾਈਵੇਟ ਜੈੱਟ ਅਤੇ ਸਮੁੰਦਰੀ ਜਹਾਜ਼ ਸ਼ਾਮਲ ਹਨ। ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਉਹ ਹਾਊਸਿੰਗ ਡਿਵੈਲਪਮੈਂਟ ਐਂਡ ਇਨਫਰਾਸਟਰੱਕਚਰ ਲਿਮਟਿਡ (ਐਚ.ਡੀ.ਆਈ.ਐਲ.), ਇਸਦੇ ਪ੍ਰਮੋਟਰਾਂ, ਪੀ.ਐੱਮ.ਸੀ. ਬੈਂਕ ਦੇ ਅਧਿਕਾਰੀਆਂ ਅਤੇ ਹੋਰਾਂ ਦੀਆਂ ਜਾਇਦਾਦਾਂ ਦੀ ਕੀਮਤ ਜਾਂਚ ਰਹੀ ਹੈ।

ਜਿਹੜੀਆਂ ਜਾਇਦਾਦਾਂ ਦੀ ਪਛਾਣ ਕੀਤੀ ਗਈ ਹੈ, ਨੂੰ ਜਲਦੀ ਹੀ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਅਧੀਨ ਜ਼ਬਤ ਕਰ ਲਿਆ ਜਾਵੇਗਾ। ਈਡੀ ਅਧਿਕਾਰੀਆਂ ਦੇ ਅਨੁਸਾਰ ਜ਼ਬਤ, ਫਰੀਜ਼ ਅਤੇ ਪਛਾਣੀ ਗਈ ਚੱਲ ਅਤੇ ਅਚੱਲ ਜਾਇਦਾਦਾਂ ਦਾ ਕੁੱਲ ਕੀਮਤ 3830 ਕਰੋੜ ਰੁਪਏ ਤੋਂ ਵੱਧ ਹੈ। ਇਨ੍ਹਾਂ ਵਿੱਚ ਮੁੰਬਈ ਵਿੱਚ ਸਥਿਤ 80 ਜਾਇਦਾਦਾਂ ਦੀ ਕੀਮਤ ਸ਼ਾਮਲ ਨਹੀਂ ਹੈ। ਜ਼ਬਤ ਕੀਤੀ ਗਈ ਜਾਇਦਾਦ ਚ ਐਚ.ਡੀ.ਆਈ.ਐੱਲ ਦੇ ਚੇਅਰਮੈਨ ਰਾਕੇਸ਼ ਵਧਾਵਨ ਦੀ ਰੋਲਸ ਰਾਇਸ, ਬੈਂਟਲੇ ਅਤੇ ਰੇਂਜ ਰੋਵਰ ਸਮੇਤ 10 ਕਾਰਾਂ ਸ਼ਾਮਲ ਹਨ।

ਵਧਾਵਨ ਦੀ ਮਾਲਕੀ ਵਾਲੀ ਪ੍ਰਵੇਲੇਜ ਏਅਰਵੇਜ਼ ਪ੍ਰਾਈਵੇਟ ਲਿਮਟਿਡ ਦੇ ਦੋ ਹਵਾਈ ਜਹਾਜ਼ ਵੀ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਹੁਣ ਤੱਕ 66 ਕਰੋੜ ਰੁਪਏ ਦੇ ਗਹਿਣੇ ਵੀ ਜ਼ਬਤ ਕੀਤੇ ਜਾ ਚੁੱਕੇ ਹਨ। ਈਡੀ ਦਾ ਕਹਿਣਾ ਹੈ ਕਿ ਜੁਰਮ ਨਾਲ ਜੁੜੀ ਬਾਕੀ ਰਕਮ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਈਡੀ ਨੇ ਮੁੰਬਈ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ ਦੀ ਐਫਆਈਆਰ ਦੇ ਅਧਾਰ ਤੇ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ਵਿੱਚ ਕਈ ਛਾਪੇ ਮਾਰੇ ਗਏ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।