ਗਿਲਾਨੀ ਅਤੇ ਯਾਸੀਨ ਮਲਿਕ 'ਤੇ ਈ.ਡੀ.ਦੀ ਵੱਡੀ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਇਅਦ ਅਲੀ ਸ਼ਾਹ ਗਿਲਾਨੀ 'ਤੇ 14.40 ਲੱਖ ਰੁਪਏ ਦਾ ਜੁਰਮਾਨਾ ਲਗਾਇਆ

Syed Ali Shah Geelani and Mohammad Yasin Malik

ਸ੍ਰੀਨਗਰ : ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਸ਼ੁਕਰਵਾਰ ਨੂੰ ਜੰਮੂ-ਕਸ਼ਮੀਰ ਦੇ ਵੱਖਵਾਦੀ ਆਗੂ ਸਇਅਦ ਅਲੀ ਸ਼ਾਹ ਗਿਲਾਨੀ 'ਤੇ 14.40 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਲਗਭਗ 6.88 ਲੱਖ ਰੁਪਏ ਜ਼ਬਤ ਕੀਤੇ ਗਏ ਹਨ। ਗਿਲਾਨੀ 'ਤੇ ਨਾਜਾਇਜ਼ ਤਰੀਕੇ ਨਾਲ ਵਿਦੇਸ਼ੀ ਪੈਸਾ ਰੱਖਣ ਦਾ ਦੋਸ਼ ਹੈ।

ਗਿਲਾਨੀ 'ਤੇ ਇਹ ਜੁਰਮਾਨਾ ਗ਼ੈਰ-ਕਾਨੂੰਨੀ ਤੌਰ 'ਤੇ 10 ਹਜ਼ਾਰ ਅਮਰੀਕੀ ਡਾਲਰ ਦਾ ਵਿਦੇਸ਼ੀ ਪੈਸਾ ਰੱਖ ਕੇ ਫ਼ੇਮਾ ਕਾਨੂੰਨ ਦੀ ਉਲੰਘਣਾ ਲਈ ਲਗਾਇਆ ਹੈ। 2017 'ਚ ਵੀ ਜਾਂਚ ਏਜੰਸੀ ਨੇ 87 ਸਾਲ ਦੇ ਵੱਖਵਾਦੀ ਆਗੂ ਨੂੰ ਗ਼ੈਰ-ਕਾਨੂੰਨੀ ਤੌਰ 'ਤੇ 10 ਹਜ਼ਾਰ ਅਮਰੀਕੀ ਡਾਲਰ ਰੱਖਣ ਦੇ ਸਿਲਸਿਲੇ 'ਚ ਪੁੱਛਗਿੱਛ ਲਈ ਬੁਲਾਇਆ ਸੀ। 

ਈ.ਡੀ. ਸੂਤਰਾਂ ਮੁਤਾਬਕ ਗਿਲਾਨੀ ਤੋਂ ਇਲਾਵਾ ਈ.ਡੀ. ਨੇ ਜੰਮੂ-ਕਸ਼ਮੀਰ ਲਿਬਰੇਸ਼ਨ ਫ਼ਰੰਟ ਦੇ ਸਾਬਕਾ ਪ੍ਰਧਾਨ ਯਾਸੀਨ ਮਲਿਕ 'ਤੇ ਵੀ ਜੁਰਮਾਨਾ ਲਗਾਇਆ ਹੈ।