GDP ਨੂੰ ਲੈ ਕੇ ਫੁੱਟਿਆ ਉਰਮਿਲਾ ਦਾ ਗੁੱਸਾ, ਕਿਹਾ ਅਸੀਂ ਤਾਂ 'ਤਨਿਸ਼ਕ ਮਾਫੀ ਮੰਗੋ' ਵਿਚ ਵਿਅਸਤ ਹਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਅਪਣੀ ਪ੍ਰਤੀਕਿਰਿਆ 

Urmila Matondkar

ਨਵੀਂ ਦਿੱਲੀ: ਅੰਤਰਰਾਸ਼ਟਰੀ ਮੁਦਰਾ ਫੰਡ ਦੀ ਰਿਪੋਰਟ ਮੁਤਾਬਕ ਪ੍ਰਤੀ ਵਿਅਕਤੀ ਜੀਡੀਪੀ ਦੇ ਮਾਮਲੇ ਵਿਚ ਬੰਗਲਾਦੇਸ਼ ਭਾਰਤ ਨੂੰ ਪਛਾੜਦੇ ਹੋਏ ਅੱਗੇ ਨਿਕਲਣ ਲਈ ਤਿਆਰ ਹੈ। ਇਸ ਗੱਲ 'ਤੇ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਸੋਸ਼ਲ ਮੀਡੀਆ 'ਤੇ ਅਪਣੀ ਪ੍ਰਤੀਕਿਰਿਆ ਦਿੱਤੀ ਹੈ।

ਉਰਮਿਲਾ ਨੇ ਇਸ ਸਬੰਧੀ ਇਕ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਅਪਣੇ ਟਵੀਟ ਵਿਚ ਉਰਮਿਲਾ ਨੇ ਲਿਖਿਆ ਕਿ ਅਸੀਂ ਤਨਿਸ਼ਕ ਮਾਫੀ ਮੰਗੋ ਅਤੇ ਧਰਮ ਨਿਰਪੱਖਤਾ ਦੇ ਮਾਇਨੇ ਕੱਢਣ ਵਿਚ ਵਿਅਸਤ ਹਾਂ। ਉਰਮਿਲਾ ਦੇ ਟਵੀਟ 'ਤੇ ਲੋਕ ਅਪਣੀ ਪ੍ਰਤੀਕਿਰਿਆ ਦੇ ਰਹੇ ਹਨ।

 

 

ਉਰਮਿਲਾ ਨੇ ਬੰਗਲਾਦੇਸ਼ ਦੀ ਵਧਦੀ ਜੀਡੀਪੀ 'ਤੇ ਟਵੀਟ ਕੀਤਾ, ' ਅੰਤਰਰਾਸ਼ਟਰੀ ਮੁਦਰਾ ਫੰਡ ਯਾਨੀ ਆਈਐਮਐਫ ਨੇ ਅਨੁਮਾਨ ਲਗਾਇਆ ਹੈ ਕਿ ਪ੍ਰਤੀ ਵਿਅਕਤੀ ਜੀਡੀਪੀ ਦੇ ਮਾਮਲੇ ਵਿਚ ਬੰਗਲਾਦੇਸ਼ ਭਾਰਤ ਨੂੰ ਪਿੱਛੇ ਛੱਡਣ ਦੇ ਨਜ਼ਦੀਕ ਪਹੁੰਚ ਗਿਆ ਹੈ। ਪਰ ਸਾਨੂੰ ਕੀ...ਅਸੀਂ ਤਨਿਸ਼ਕ ਮਾਫੀ ਮੰਗੋ ਅਤੇ ਧਰਮ ਨਿਰਪੱਖਤਾ ਦੇ ਮਾਇਨੇ ਕੱਢਣ ਵਿਚ ਵਿਅਸਤ ਰਹਿੰਦੇ ਹਾਂ। ਜੈ ਹਿੰਦ। '

ਦੱਸ ਦਈਏ ਕਿ ਸੋਸ਼ਲ਼ ਮੀਡੀਆ 'ਤੇ ਤਨਿਸ਼ਕ ਦੇ ਵਿਗਿਆਪਨ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ। ਉੱਥੇ ਹੀ ਜੀਡੀਪੀ ਦੀ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਮੁਦਰਾ ਫੰਡ- ਵਰਲਡ ਇਕਨਾਮਿਕਸ ਆਊਟਲੁੱਕ ਮੁਤਾਬਕ ਸਾਲ 2020 ਵਿਚ ਬੰਗਲਾਦੇਸ਼ ਦੀ ਪ੍ਰਤੀ ਵਿਅਕਤੀ ਜੀਡੀਪੀ 4 ਫੀਸਦੀ ਵਧ ਕੇ 1,888 ਡਾਲਰ ਹੋਣ ਦੀ ਉਮੀਦ ਹੈ। ਜਦਕਿ ਭਾਰਤ ਦੀ ਪ੍ਰਤੀ ਵਿਅਕਤੀ ਜੀਡੀਪੀ 10.3 ਪ੍ਰਤੀਸ਼ਤ ਘਟ ਕੇ 1,877 ਡਾਲਰ ਰਹਿਣ ਦੀ ਉਮੀਦ ਹੈ ਜੋ ਪਿਛਲੇ ਚਾਰ ਸਾਲਾਂ ਵਿਚ ਸਭ ਤੋਂ ਘੱਟ ਹੈ।