ਸਬ ਇੰਸਪੈਕਟਰ ਅਤੇ ਕਾਂਸਟੇਬਲ ਪਰੀਖਿਆ ਦੀ ਤਰੀਕ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਸਟਾਫ ਸੈਲੇਕਸ਼ਨ ਕਮਿਸ਼ਨ ਨੇ ਸਬ ਇੰਸਪੈਕਟਰ ਅਤੇ ਕਾਂਸਟੇਬਲ ਪਰੀਖਿਆ ਦੀ ਤਰੀਕ ਜਾਰੀ ਕਰ ਦਿਤੀ ਹੈ।

Haryana Staff Selection Commission

ਹਰਿਆਣਾ,  ( ਭਾਸ਼ਾ ) : ਹਰਿਆਣਾ ਸਟਾਫ ਸੈਲੇਕਸ਼ਨ ਕਮਿਸ਼ਨ ਨੇ ਸਬ ਇੰਸਪੈਕਟਰ ਅਤੇ ਕਾਂਸਟੇਬਲ ਪਰੀਖਿਆ ਦੀ ਤਰੀਕ ਜਾਰੀ ਕਰ ਦਿਤੀ ਹੈ। ਆਯੋਗ ਦੀ ਸੂਚਨਾ ਮੁਤਾਬਕ ਸਬ ਇੰਸਪੈਕਟਰ ( ਪੁਰਸ਼), ਸਬ ਇੰਸਪੈਕਟਰ ( ਮਹਿਲਾ), ਪੁਰਸ਼ ਕਾਂਸਟੇਬਲ ( ਜਨਰਲ ਡਿਊਟੀ ), ਮਹਿਲਾ ਕਾਂਸਟੇਬਲ ( ਜਨਰਲ ਡਿਊਟੀ ) ਅਤੇ ਹਰਿਆਣਾ ਰਾਜ ਦੀ ਭਾਰਤੀ ਰਿਜ਼ਰਵ ਬਟਾਲੀਅਨ ਦੀ ਭਰਤੀ ਪਰੀਖਿਆ 2 ਦਸੰਬਰ ਤੋਂ 30 ਦੰਸਬਰ ਤੱਕ ਆਯੋਜਿਤ ਕੀਤੀ ਜਾਵੇਗੀ। ਪਰੀਖਿਆ 2 ਸ਼ਿਫਟਾਂ ਵਿਚ ਹੋਵੇਗੀ।

ਪਹਿਲੀ ਸ਼ਿਫਟ ਸਵੇਰੇ 10.30 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਦੂਜੀ ਸ਼ਿਫਟ ਸ਼ਾਮ 3 ਵਜੇ ਤੋਂ ਸ਼ਾਮ 4.30 ਵਜੇ ਤੱਕ ਹੋਵੇਗੀ। ਉੁਮੀਦਵਾਰਾਂ ਨੂੰ ਦੱਸ ਦਈਏ ਕਿ ਸਵੇਰ ਦੀ ਸ਼ਿਫਟ 10.30 ਵਜੇ ਹੈ ਪਰ ਉਮੀਦਵਾਰਾਂ ਨੂੰ 8.30 ਵਜੇ ਪਰੀਖਿਆ ਕੇਂਦਰ ਤੇ ਪਹੁੰਚਣਾ ਹੋਵੇਗਾ ਅਤੇ 9.30 ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਪਰੀਖਿਆ ਕੇਂਦਰ ਵਿਖੇ ਦਾਖਲ ਨਹੀਂ ਹੋਣ ਦਿਤਾ ਜਾਵੇਗਾ।

ਇਸੇ ਤਰ੍ਹਾਂ ਦੂਜੀ ਸ਼ਿਫਟ ਦੀ ਪਰੀਖਿਆ ਦਾ ਸਮਾਂ 3.30 ਵਜੇ ਹੈ ਪਰ ਰੀਪੋਰਟਿੰਗ ਸਮਾਂ 1 ਵਜੇ ਹੈ ਅਤੇ 2 ਵਜੇ ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਪਰੀਖਿਆ ਕੇਂਦਰ ਵਿਚ ਦਾਖਲਾ ਨਹੀਂ ਮਿਲੇਗਾ। ਜ਼ਿਕਰਯੋਗ ਹੈ ਕਿ ਹਰਿਆਣਾ ਸਟਾਫ ਸੈਲੇਕਸ਼ਨ ਕਮਿਸ਼ਨ ਨੇ ਅਪ੍ਰੈਲ 2018 ਨੂੰ ਸਬ ਇੰਸਪੈਕਟਰ ਦੇ 7110 ਅਤੇ ਕਾਂਸਟੇਬਲ ਦੇ ਅਹੁਦਿਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਸੀ। ਇਨ੍ਹਾਂ ਅਹੁਦਿਆਂ ਤੇ ਅਰਜ਼ੀਆਂ ਦੀ ਪ੍ਰਕਿਰਿਆ 28 ਅਪ੍ਰੈਲ ਨੂੰ ਸ਼ੁਰੂ ਹੋ ਕੇ 28 ਮਈ ਨੂੰ ਖਤਮ ਹੋਈ ਸੀ।