ਪਹਿਲੀ ਵਾਰ ਦਿਲ ਦੇ ਪਿੱਛੇ ਦੇ ਟਿਊਮਰ ਦਾ ਆਪ੍ਰੇਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਏਸੀਆਈ ਦੇ ਕਾਰਡਿਅਕ ਥੋਰੋਸਿਕ ਸਰਜਨ ਡਾ. ਕੇ.ਕੇ. ਸਾਹੂ ਦਾ ਦਾਵਾ ਹੈ ਕਿ ਰਾਜ ਵਿਚ ਹੁਣ ਤੱਕ ਪੋਸਟੇਰਿਅਲ ਮੈਡੀਸਟੇਨਲ ਟਿਊਮਰ ਦਾ ਅਪ੍ਰੇਸ਼ਨ ਨਹੀਂ ਹੋਇਆ ਹੈ।

Operation

ਰਾਇਪੁਰ, ( ਪੀਟੀਆਈ ) : ਐਡਵਾਂਸ ਕਾਰਡਿਅਕ ਇੰਸਟੀਚਿਊਟ ਦੇ ਕਾਰਡਿਅਕ ਥੋਰੋਸਿਕ ਸਰਜਰੀ ਵਿਭਾਗ ਦੇ ਡਾਕਟਰਾਂ ਨੇ ਮਰੀਜ਼ ਦੀ ਜਾਨ ਬਚਣ ਦੀ 10 ਫ਼ੀ ਸਦੀ ਸੰਭਾਵਨਾ ਤੇ ਸਰਜਨੀ ਦਾ ਫੈਸਲਾ ਕੀਤਾ। ਏਸੀਆਈ ਦੇ ਕਾਰਡਿਅਕ ਥੋਰੋਸਿਕ ਸਰਜਨ ਡਾ. ਕੇ.ਕੇ. ਸਾਹੂ ਦਾ ਦਾਵਾ ਹੈ ਕਿ ਰਾਜ ਵਿਚ ਹੁਣ ਤੱਕ ਪੋਸਟੇਰਿਅਲ ਮੈਡੀਸਟੇਨਲ ਟਿਊਮਰ ਦਾ ਅਪ੍ਰੇਸ਼ਨ ਨਹੀਂ ਹੋਇਆ ਹੈ। 35 ਸਾਲਾਂ ਇਹ ਔਰਤ ਹੁਣ ਪੂਰੀ ਤਰ੍ਹਾਂ ਠੀਕ ਹੈ ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿਤੀ ਗਈ ਹੈ।

ਇਹ ਔਰਤ ਮੁੰਗੇਲੀ ਪਿਡ ਦੇ ਕਿਸਾਰ ਪਰਵਾਰ ਦੀ ਰਹਿਣ ਵਾਲੀ ਹੈ। ਲਗਭਗ ਚਾਰ ਮਹੀਨੇ ਪਹਿਲਾਂ ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਪੇਸ਼ ਆ ਰਹੀ ਸੀ ਤੇ ਖੰਘ ਦੀ ਸ਼ਿਕਾਇਤ ਸੀ। ਉਸ ਦੇ ਪਰਵਾਰ ਵਾਲਿਆਂ ਨੇ ਮੁੰਗੇਲੀ ਦੇ ਜ਼ਿਲ੍ਹਾ ਹਸਪਤਾਲ ਵਿਖੇ ਉਸ ਦੀ ਮੈਡੀਕਲ ਜਾਂਚ ਕਰਵਾਈ। ਇਥੇ ਉਸ ਦਾ ਐਕਸੇ ਹੋਇਆ ਤਾਂ ਸਪੱਸ਼ਟ ਹੋ ਗਿਆ ਕਿ ਔਰਤ ਪੋਸਟੇਰਿਅਲ ਮੈਡੀਸਟੇਨਲ ਟਿਊਮਰ ਭਾਵ ਕਿ ਦਿਲ ਦੇ ਪਿੱਛੇ ਦਾ ਟਿਊਮਰ ਹੈ। ਇਸ ਤੋਂ ਬਾਅਦ ਔਰਤ ਨੂੰ  ਜ਼ਿਲ੍ਹਾ ਹਸਪਤਾਲ ਛੱਤੀਸਗੜ੍ਹ ਆਫ ਮੈਡੀਕਲ ਸਾਇੰਸ ਬਿਲਾਸਪੁਲ ਰੈਫਰ ਕੀਤਾ ਗਿਆ।

ਇੱਥੇ ਕਾਰਡਿਅਕ ਥੋਰੋਸਿਕ ਸਰਜਨ ਨਹੀਂ ਸਨ, ਇਸ ਲਈ ਇਥੋਂ ਇਸ ਔਰਤ ਨੂੰ ਰਾਇਪੁਰ ਦੇ ਏਸੀਆਈ ਵਿਖੇ ਰੈਫਰ ਕਰ ਦਿਤਾ ਗਿਆ। ਇਥੇ ਕਾਰਡਿਅਕ ਥੋਰੋਸਿਕ ਸਰਜਨ ਡਾ. ਸਾਹੂ ਨੇ ਸਾਰੀਆਂ ਰੀਪੋਰਟਾਂ ਦੇਖਣ ਤੋਂ ਬਾਅਦ ਸਰਜਰੀ ਦਾ ਫੈਸਲਾ ਲਿਆ। ਡਾ. ਸਾਹੂ ਨੇ ਔਰਤ ਨੂੰ ਕਿਹਾ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰ ਇਸ ਵਿਚ ਸਫਲਤਾਂ ਸਿਰਫ 10 ਫ਼ੀ ਸਦੀ ਹੈ। ਇਸ ਤੇ ਔਰਤ ਨੇ ਕਿਹਾ ਕਿ ਮੈਂ ਜ਼ਿੰਦਾਂ ਰਹਾਂਗੀ, ਤੁਸੀਂ ਮੇਰਾ ਅਪ੍ਰੇਸ਼ਨ ਕਰੋ।

ਦੱਸ ਦਈਏ ਕਿ ਦਿਲ ਦੇ ਪਿੱਛੇ ਦਾ ਇਹ ਟਿਊਮਰ ਦੋ ਸੈਂਟੀਮੀਟਰ ਤੱਕ ਦੱਬ ਚੁੱਕਾ ਸੀ। ਇਹ ਸਾਹ ਨਲੀ ਦੇ ਨਾਲ ਹੀ ਭੋਜਨ ਨਲੀ ਨੂੰ ਵੀ ਦੱਬ ਚੁੱਕਾ ਸੀ ਅਤੇ ਫੇਫੜਿਆਂ ਤੱਕ ਫੈਲ ਗਿਆ ਸੀ। ਇਹ ਦਿਲ ਦੇ ਸੱਜੇ ਪਾਸੇ ਸੀ, ਜਿਥੇ 10 ਸੈਮੀ ਦਾ ਚੀਰਾ ਲਗਾ ਕੇ ਤਿੰਨ ਘੰਟੇ ਤੱਕ ਅਪ੍ਰੇਸ਼ਨ ਕੀਤਾ ਗਿਆ। ਇਸ ਟਿਊਮਰ ਦੀ ਤਿੰਨ ਵਾਰ ਬਾਇਪਸੀ ਕਰਵਾਈ ਗਈ ਸੀ ਪਰ ਇਸ ਵਿਚ ਟਿਊਮਰ ਬਾਰੇ ਸਟੀਕ ਜਾਣਕਾਰੀ ਨਹੀਂ ਮਿਲ ਸਕੀ। ਪਰ ਡਾ. ਸਾਹੂ ਨੇ ਬਿਨਾਂ ਬਾਇਪਸੀ ਦੇ ਹੀ ਆਪ੍ਰੇਸ਼ਨ ਕਰਨ ਦਾ ਫੈਲਸਾ ਕੀਤਾ ਤੇ ਸਫਲ ਰਹੇ।