27 ਲੱਖ ਦੀ ਨਕਦੀ ਨਾਲ ਭਰਿਆ ਏਟੀਐਮ ਪੁੱਟ ਕੇ ਚੋਰ ਫ਼ਰਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਰਾਂ ਨੇ ਸੀ.ਸੀ.ਟੀ.ਵੀ. ਕੈਮਰੇ 'ਤੇ ਛਿੜਕ ਦਿੱਤਾ ਰੰਗਦਾਰ ਸਪਰੇਅ

Picture

 

ਜੈਪੁਰ - ਰਾਜਸਥਾਨ ਦੇ ਭੀਲਵਾੜਾ ਜ਼ਿਲੇ ਦੇ ਸ਼ੰਭੂਗੜ੍ਹ ਥਾਣਾ ਖੇਤਰ ਵਿੱਚ ਸੋਮਵਾਰ ਰਾਤ ਨੂੰ ਅਣਪਛਾਤੇ ਚੋਰ ਬੈਂਕ ਆਫ਼ ਬੜੌਦਾ ਦੀ 27 ਲੱਖ ਰੁਪਏ ਨਾਲ ਭਰੀ ਏਟੀਐਮ ਮਸ਼ੀਨ ਪੁੱਟ ਕੇ ਫ਼ਰਾਰ ਹੋ ਗਏ। ਪੁਲਿਸ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਕੁਝ ਅਣਪਛਾਤੇ ਚੋਰਾਂ ਨੇ ਬੈਂਕ ਆਫ਼ ਬੜੌਦਾ ਦੀ ਏਟੀਐਮ ਮਸ਼ੀਨ ਪੁੱਟ ਲਈ, ਤੇ ਉਸ ਨੂੰ ਆਪਣੀ ਗੱਡੀ ਨਾਲ ਬੰਨ੍ਹ ਕੇ ਫ਼ਰਾਰ ਹੋ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਚੋਰਾਂ ਨੇ ਸੀ.ਸੀ.ਟੀ.ਵੀ. ਕੈਮਰੇ 'ਤੇ ਰੰਗਦਾਰ ਸਪਰੇਅ ਛਿੜਕ ਦਿੱਤਾ, ਤਾਂ ਜੋ ਘਟਨਾ ਦੀ ਤਸਵੀਰ ਜਾਂ ਵੀਡੀਓ ਰਿਕਾਰਡ ਨਾ ਹੋ ਸਕੇ।

ਸਟੇਸ਼ਨ ਅਧਿਕਾਰੀ ਹਨੁਮਾਨਰਾਮ ਨੇ ਮੰਗਲਵਾਰ ਨੂੰ ਕਿਹਾ, “ਏਟੀਐਮ ਦੀ ਦੇਖ-ਭਾਲ ਕਰਨ ਵਾਲੀ ਬੈਂਗਲੁਰੂ ਸਥਿਤ ਏਜੰਸੀ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਟੀਮਾਂ ਨੂੰ ਚੌਕਸ ਕੀਤਾ ਗਿਆ ਅਤੇ ਇੱਕ ਟੀਮ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ, ਪਰ ਚੋਰ ਭੱਜਣ ਵਿੱਚ ਕਾਮਯਾਬ ਰਹੇ। ਹਨੂੰਮਾਨਰਾਮ ਮੁਤਾਬਿਕ ਬੈਂਕ ਅਧਿਕਾਰੀ ਮੰਗਲਵਾਰ ਸਵੇਰੇ ਮੌਕੇ 'ਤੇ ਪਹੁੰਚੇ ਅਤੇ ਦੱਸਿਆ ਕਿ ਏਟੀਐਮ 'ਚ 27 ਲੱਖ 31 ਹਜ਼ਾਰ ਰੁਪਏ ਦੀ ਨਕਦੀ ਸੀ।ਐਸ.ਐਚ.ਓ. ਨੇ ਦੱਸਿਆ ਕਿ ਗੁਆਂਢੀ ਜ਼ਿਲ੍ਹੇ ਦੀ ਪੁਲਿਸ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ, ਅਤੇ ਚੋਰਾਂ ਦੀ ਭਾਲ ਜਾਰੀ ਹੈ।