ਪਿਤਾ ਪਰਿਵਾਰ ਨਾਲ ਬਿਤਾ ਸਕਣ ਸਮਾਂ, ਬੇਟੀ ਨੇ ਲਿੱਖੀ ਮੁੱਖ ਮੰਤਰੀ ਨੂੰ ਚਿੱਠੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲੀ ਜਮਾਤ ਵਿਚ ਪੜਦੀ ਹੈ ਸ਼ਰੇਆ

Photo

ਮੁੰਬਈ : ਮਹਾਰਾਸ਼ਟਰ ਦੀ ਛੇ ਸਾਲਾਂ ਲੜਕੀ ਨੇ ਸੂਬੇ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਚਿੱਠੀ ਲਿਖ ਕੇ ਆਪਣੇ ਪਿਤਾ ਦੀ ਤਨਖਾਹ ਵਧਾਉਣ ਦੀ ਮੰਗ ਕੀਤੀ ਹੈ। ਇਹ ਲੜਕੀ ਮਹਾਰਾਸ਼ਟਰ ਦੇ ਔਰਗਾਂਬਾਦ ਮੰਡਲ ਦੇ ਜਲਾਨਾ ਜਿਲ੍ਹੇ ਵਿਚ ਰਹਿੰਦੀ ਹੈ। ਉਨ੍ਹਾਂ ਦੇ ਪਿਤਾ ਮਹਾਰਾਸ਼ਟਰ ਸਟੇਟ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਵਿਚ ਇਕ ਆਪਰੇਟਰ ਹਨ।

ਲੜਕੀ ਨੇ ਆਪਣੇ ਪਿਤਾ ਦੀ ਤਨਖਾਹ ਵਧਾਉਣ ਦੀ ਇਸ ਲਈ ਮੰਗ ਕੀਤੀ ਹੈ ਤਾਂਕਿ ਉਹ ਘਰ ਦਾ ਖਰਚ ਚਲਾਉਣ ਦੇ ਲਈ ਓਵਰਟਾਈਮ ਨਾ ਲਗਾਉਣ ਅਤੇ ਉਸ ਦੇ ਨਾਲ ਸਮਾਂ ਬਿਤਾ ਸਕਣ। ਅੰਬਡ ਵਾਸੀ ਸ਼ਰੇਆ ਹਰਾਲੇ ਨੇ ਸ਼ੁੱਕਰਵਾਰ ਨੂੰ ਮਰਾਠੀ ਭਾਸ਼ਾ ਵਿਚ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿਚ ਵਿਸਥਾਰ ਨਾਲ ਪਿਤਾ ਦੇ ਘਰ ਵਿਚ ਸਮਾਂ ਬਿਤਾਉਣ ਦੀ ਇੱਛਾ ਜਤਾਈ ਅਤੇ ਅਜਿਹਾ ਨਹੀਂ ਹੋਣ ਦੀ ਮਜ਼ਬੂਰੀਆਂ ਦੱਸੀਆਂ।

ਸ਼ਰੇਆ ਨੇ ਕਿਹਾ ਕਿ ''ਮੈ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀ ਮੇਰੇ ਪਿਤਾ ਦੀ ਤਨਖਾਹ ਵਧਾ ਦੇਵੋ ਤਾਂਕਿ ਉਨ੍ਹਾਂ ਨੂੰ ਘਰ ਦਾ ਖਰਚ ਚਲਾਉਣ ਦੇ ਲਈ ਓਵਰ ਟਾਇਮ ਨਾ ਲਗਾਉਣਾ ਪਵੇ ਅਤੇ ਉਸ ਸਮੇਂ ਨੂੰ ਉਹ ਮੇਰੇ ਨਾਲ ਘਰ ਵਿਚ ਬਿਤਾ ਸਕਣ ਅਤੇ ਮੈਨੂੰ ਰੋਜ਼ ਸਕੂਲ ਪਹੁੰਚਾ ਸਕਣ''।

ਉੱਥੇ ਹੀ ਬੱਚੀ ਸ਼ਰੇਆ ਦੇ ਪਿਤਾ ਨੇ ਦੱਸਿਆ ਕਿ ''ਉਸ ਨੇ ਮੈਨੂੰ ਚਿੱਠੀ ਦਿੱਤੀ ਅਤੇ ਸਧਾਰਣ ਡਾਕ ਦੇ ਜ਼ਰੀਏ ਮੁੱਖ ਮੰਤਰੀ ਦਫ਼ਤਰ ਭੇਜਣ ਦੇ ਲਈ ਉਹ ਮੇਰੇ ਨਾਲ ਗਈ। ਉਹ ਹਮੇਸ਼ਾ ਮੇਰੇ ਨਾਲ ਘਰ ਵਿਚ ਜਿਆਦਾ ਸਮਾਂ ਬਿਤਾਉਣ ਦੇ ਲਈ ਕਹਿੰਦੀ ਸੀ ਕਿਉਂਕਿ ਮੈ ਉਸ ਦੇ ਨਾਲ ਬਹੁਤ ਘੱਟ ਸਮਾਂ ਬਿਤਾ ਪਾਉਂਦਾ ਹਾਂ। ਮੈ ਉਸ ਨੂੰ ਦੱਸਦਾ ਸੀ ਕਿ ਮੇਰੀ ਤਨਖਾਹ ਘੱਟ ਹੈ ਅਤੇ ਵੱਧ ਕਮਾਈ ਦੇ ਲਈ ਓਵਰ ਟਾਇਮ ਕੰਮ ਕਰਨਾ ਪੈਦਾ ਹੈ''। ਸ਼ਰੇਆ ਪਹਿਲੀ ਜਮਾਤ ਵਿਚ ਪੜਦੀ ਹੈ।