ਕਿਸਾਨੀ ਸੰਘਰਸ਼ ਕਾਰਪੋਰੇਟ ਕਬਜ਼ੇ ਖਿਲਾਫ਼ ਆਖਰੀ ਲੜਾਈ- ਨਵਜੋਤ ਸਿੱਧੂ
ਸਿੱਧੂ ਨੇ ਕਿਹਾ- ਜਿਹੜੇ ਕਿਸਾਨਾਂ ਨੇ ਦੇਸ਼ ਦੀਆਂ ਕਈ ਪੀੜੀਆਂ ਨੂੰ ਭੋਜਨ ਦਿੱਤਾ ਸਰਕਾਰ ਉਹਨਾਂ ਖਿਲਾਫ ਬੇਬੁਨਿਆਦ ਤਰਕ ਦੇ ਰਹੀ ਹੈ
ਚੰਡੀਗੜ੍ਹ: ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਲਗਾਤਾਰ ਕਿਸਾਨੀ ਸੰਘਰਸ਼ ਦੀ ਹਮਾਇਤ ਕਰ ਰਹੇ ਹਨ। ਉਹ ਲਗਾਤਾਰ ਟਵਿਟਰ ‘ਤੇ ਕੇਂਦਰ ਸਰਕਾਰ ਵਿਰੁੱਧ ਬਿਆਨ ਦੇ ਰਹੇ ਹਨ। ਇਸ ਦੇ ਚਲਿਦਆਂ ਨਵਜੋਤ ਸਿੱਧੂ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਕਾਰਪੋਰੇਟ ਕਬਜ਼ੇ ਖਿਲਾਫ ਆਖਰੀ ਲੜਾਈ ਹੈ।
ਉਹਨਾਂ ਨੇ ਟਵੀਟ ਕੀਤਾ, ‘ਕਿਸਾਨਾਂ ਦਾ ਸੰਘਰਸ਼ ਭਾਰਤ ਦੇ ਫੂਡ ਸਿਸਟਮ ‘ਤੇ ਕਾਰਪੋਰੇਟ ਕਬਜ਼ੇ ਖਿਲਾਫ ਆਖਰੀ ਲੜਾਈ ਹੈ। ਜਿਨ੍ਹਾਂ ਕਿਸਾਨਾਂ ਨੇ ਦੇਸ਼ ਦੀਆਂ ਕਈ ਪੀੜੀਆਂ ਨੂੰ ਭੋਜਨ ਦਿੱਤਾ ਹੈ ਸਰਕਾਰ ਉਹਨਾਂ ਕਿਸਾਨਾਂ ਖਿਲਾਫ ਬੇਬੁਨਿਆਦ ਤਰਕ ਦੇ ਰਹੀ ਹੈ ਕਿ ਉਹਨਾਂ ਨੂੰ ਭਰਮਾਇਆ ਗਿਆ ਹੈ।‘
ਨਵਜੋਤ ਸਿੱਧੂ ਨੇ ਅੱਗੇ ਕਿਹਾ ਕਿ ਇਕ ਗਲਤੀ ਨੂੰ ਸਹੀ ਸਾਬਿਤ ਕਰਨਾ ਉਸ ਗਲਤੀ ਨੂੰ ਹੋਰ ਵੀ ਵੱਡਾ ਕਰ ਸਕਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਨਵਜੋਤ ਸਿੱਧੂ ਨੇ ਟਵੀਟ ਕੀਤਾ ਸੀ ਕਿ ਕੇਂਦਰ ਸਰਕਾਰ ਸਵਾਮੀਨਾਥਰ ਕਮਿਸ਼ਨ ਦੇ ਸੀ2 ਫਾਰਮੂਲੇ ਨੂੰ ਲਾਗੂ ਕਰਨ ਦੀ ਬਜਾਏ ਕਿਸਾਨ ਦੀ ਆਮਦਨ ‘ਤੇ ਕਬਜ਼ਾ ਕਰ ਰਹੀ ਹੈ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਪਰ ਸਰਕਾਰ ਨੇ ਉਹਨਾਂ ਨੂੰ 6000 ਰੁਪਏ ਦੇ ਦਿੱਤੇ ਯਾਨੀ ਕਿ ਹਰ ਮਹੀਨੇ 500 ਰੁਪਏ ਦਾ ਲੋਲੀਪੋਪ ਫੜ੍ਹਾ ਦਿੱਤਾ। ਸਰਕਾਰ ਕਿਸਾਨਾਂ ਨੂੰ 6000 ਰੁਪਏ ਦੇ ਕੇ ਮਜ਼ਾਕ ਕਰ ਰਹੀ ਹੈ।