ਦਿੱਲੀ ਪੁੱਜੇ ਉੜੀਸਾ ਦੇ ਕਿਸਾਨਾਂ ਨੇ ਕਰਾਇਆ ਮੁੰਡਨ, ਕਿਹਾ ਸਾਡੇ ਲਈ ਮਰ ਚੁੱਕੀ ਹੈ ਮੋਦੀ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਕੋਲ ਕਿਸਾਨਾਂ ਦੀ ਗੱਲਬਾਤ ਸੁਣਨ ਦਾ ਵਕਤ ਨਹੀਂ ਹੈ।

Narinder modi and Amit shah

ਨਵੀਂ ਦਿੱਲੀ, ਚਰਨਜੀਤ ਸਿੰਘ ਸੁਰਖ਼ਾਬ :  ਦਿੱਲੀ ਮੋਰਚੇ ਵਿਚ ਪੁੱਜੇ ਉੜੀਸਾ ਦੇ ਕਿਸਾਨਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਸਾਡੇ ਲਈ ਮਰ ਚੁੱਕੀ ਹੈ, ਉਨ੍ਹਾਂ ਕਿਹਾ ਕਿ ਦਿੱਲੀ ਵਿਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਆਏ ਬੈਠੇ ਹਨ ਪਰ ਕੇਂਦਰ ਸਰਕਾਰ ਕੋਲ ਕਿਸਾਨਾਂ ਦੀ ਗੱਲਬਾਤ ਸੁਣਨ ਦਾ ਵਕਤ ਨਹੀਂ ਹੈ। ਇਸੇ ਲਈ ਅਸੀਂ ਮੁੰਡਨ ਕਰਵਾਇਆ ਹੈ ।