ਕਿਸਾਨੀ ਆਗੂ ਧਨੇਰ ਦੀ ਚੇਤਾਵਨੀ,ਕਿਸਾਨੀ ਘੋਲ ਨੂੰ ਹੋਰ ਪਾਸੇ ਲੈ ਕੇ ਜਾਣ ਵਾਲਾ ਮੋਦੀ ਦਾ ਯਾਰ ਹੋਵੇਗਾ
ਕਿਹਾ ਕਿ ਦੇਸ਼ ਦੇ ਕਿਸਾਨਾਂ ਦਾ ਇੱਕੋ ਇੱਕ ਦੁਸ਼ਮਣ ਹੈ, ਉਹ ਹੈ ਮੋਦੀ ਸਰਕਾਰ ਜਿਸ ਦੇ ਖ਼ਿਲਾਫ਼ ਦੇਸ਼ ਦੇ ਕਿਸਾਨ ਇਕਜੁੱਟ ਹੋ ਚੁੱਕੇ ਹਨ
Manjit singh dhner
ਨਵੀਂ ਦਿੱਲੀ : ਦਿੱਲੀ ਬਾਰਡਰ ‘ਤੇ ਲੱਗੀ ਮੋਰਚੇ ਵਿਚ ਕਿਸਾਨ ਆਗੂ ਮਨਜੀਤ ਧਨੇਰ ਨੇ ਕੇਂਦਰ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਹੋਰ ਪਾਸੇ ਲੈ ਕੇ ਜਾਣ ਵਾਲਾ ਮੋਦੀ ਦਾ ਯਾਰ ਜਿਸ ਨੂੰ ਕਿਸਾਨ ਜਥੇਬੰਦੀਆਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਦਾ ਇੱਕੋ ਇੱਕ ਦੁਸ਼ਮਣ ਹੈ, ਉਹ ਹੈ ਮੋਦੀ ਸਰਕਾਰ ਜਿਸ ਦੇ ਖ਼ਿਲਾਫ਼ ਦੇਸ਼ ਦੇ ਕਿਸਾਨ ਇਕਜੁੱਟ ਹੋ ਚੁੱਕੇ ਹਨ।