ਮੋਦੀ ਅਮਿਤ ਸਰਕਾਰ ਸਾਡੇ ਹੌਸਲੇ ਨਾ ਪਰਖੇ , ਕਿਸਾਨਾਂ ਨੇ ਕਿਹਾ ਜਿੱਤ ਕੇ ਹੀ ਵਾਪਸ ਮੁੜਾਂਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਅਸੀਂ ਨਾਕਾ ਵੀ ਤੋੜਾਂਗੇ ਅਤੇ ਦਿੱਲੀ ਵੱਲ ਵੀ ਕੂਚ ਵੱਲ ਵੀ ਕੂਚ ਕਰਾਂਗੇ।

modi and amit shah

ਨਵੀਂ ਦਿੱਲੀ : (ਸ਼ੈਸ਼ਵ ਨਾਗਰਾ) ਹਰਿਆਣਾ ਰਾਜਸਥਾਨ ਬਾਰਡਰ ਤੇ ਠੰਢ ਨਾਲ ਟਾਕਰਾ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਅਸੀਂ  ਘਰਾਂ ਤੋਂ ਫ਼ੈਸਲਾ ਕਰਕੇ ਸੰਘਰਸ਼ ਦੇ ਮੈਦਾਨ ਵਿੱਚ ਆਏ ਹਾਂ, ਹੁਣ ਠੰਢ ਸਾਡਾ ਹੌਂਸਲਾ ਨਹੀਂ ਤੋੜ ਸਕਦੀ । ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਸਾਥੀ ਹੋਰ ਵੀ ਪਿੱਛੋਂ ਆ ਰਹੇ ਹਨ ਅਸੀਂ ਨਾਕਾ ਵੀ ਤੋੜਾਂਗੇ ਅਤੇ ਦਿੱਲੀ ਵੱਲ ਵੀ ਕੂਚ ਵੱਲ ਵੀ ਕੂਚ ਕਰਾਂਗੇ। ਕਿਸਾਨਾਂ ਨੇ ਕਿਹਾ ਕਿ ਠੰਢ ਨਾਲ ਸਰੀਰ ਠੰਢਾ ਹੁੰਦਾ ਹੈ ਪਰ ਹੌਸਲਾ ਨਹੀਂ ਠੰਢਾ ਹੁੰਦਾ , ਮੋਦੀ ਅਮਿਤ ਸਰਕਾਰ ਸਾਡੇ ਹੌਸਲੇ ਪਰਖ ਰਹੀ ਹੈ, ਸਰਕਾਰ ਦੇ ਖ਼ਿਲਾਫ਼ ਲੜਨ ਦਾ ਸਾਡੇ ਹੌਸਲੇ ਪੂਰੇ ਜੋਸ਼ ਵਿੱਚ ਹੈ। 

Related Stories