ਸਬਰੀਮਾਲਾ ਮੰਦਰ ਦੇ ਅੰਦਰ ਜਾਣ ਲੱਗੀਆਂ ਦੋ ਔਰਤਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਪ੍ਰਦਰਸ਼ਨਕਾਰੀਆਂ ਨੇ ਸਬਰੀਮਾਲਾ ਮੰਦਰ ਵਿਚ ਵੜਨ ਲੱਗੀਆਂ 2 ਔਰਤਾਂ ਨੂੰ ਬੁੱਧਵਾਰ ਰਸਤੇ....
ਤੀਰੁਵਨੰਤਪੁਰਮ : ਪ੍ਰਦਰਸ਼ਨਕਾਰੀਆਂ ਨੇ ਸਬਰੀਮਾਲਾ ਮੰਦਰ ਵਿਚ ਵੜਨ ਲੱਗੀਆਂ 2 ਔਰਤਾਂ ਬੁੱਧਵਾਰ ਰਸਤੇ ਵਿਚ ਹੀ ਰੋਕ ਦਿਤੀਆਂ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਕੰਨੂਰ ਜ਼ਿਲ੍ਹਾਂ ਨਿਵਾਸੀ ਰੇਸ਼ਮਾ ਨਿਸ਼ਾਂਤ ਅਤੇ ਸ਼ਨਿਲਾ ਨੇ ਸਵੇਰੇ ਪਹਾੜੀ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਭਗਵਾਨ ਅਇੱਪਾ ਨੂੰ ਚੜਾਏ ਜਾਣ ਵਾਲੇ ਚੜ੍ਹਾਵੇ ਦੇ ਨਾਲ ਦੇਖ ਲਿਆ ਅਤੇ ਉਹ ਮੰਦਰ ਜਾਣ ਦੇ ਰਸਤੇ ਵਿਚ ਹੀ ਰੋਕ ਦਿਤੀਆਂ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਮਹੀਨੀਆਂ ਤੋਂ ਇਸ ਮੁੱਦੇ ਉਤੇ ਉੱਠਿਆ ਵਿਵਾਦ ਸ਼ਾਂਤ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਪੁਲਿਸ ਨੇ ਕਿਹਾ, ‘ਉਨ੍ਹਾਂ ਨੂੰ ਨੀਲੀਮਲਾ ਵਿਚ ਰੋਕ ਦਿਤਾ ਗਿਆ। ਵਿਰੋਧ ਪ੍ਰਦਰਸ਼ਨ ਦੇ ਕਾਰਨ ਉਨ੍ਹਾਂ ਨੂੰ ਹੇਠਾਂ ਲਿਆਂਦਾ ਗਿਆ। ਉਨ੍ਹਾਂ ਨੂੰ ਹੇਠਾਂ ਲਿਆਏ ਜਾਣ ਤੋਂ ਬਾਅਦ ਸਵੇਰੇ ਕਰੀਬ 7 ਵਜੇ ਏਰੁਮੈਲੀ ਲਿਜਾਇਆ ਗਿਆ।’ ਸੂਤਰਾਂ ਨੇ ਦੱਸਿਆ ਕਿ ਇਹ ਦੋਵੇਂ ਔਰਤਾਂ ਪੁਰਸ਼ਾਂ ਦੇ ਇਕ ਸਮੂਹ ਨਾਲ ਆਈਆਂ ਸਨ।
ਨਿਸ਼ਾਂਤ ਨੇ ਮੀਡੀਆ ਨੂੰ ਦੱਸਿਆ,‘ਅਸੀਂ ਇਥੇ ਪਹੁੰਚਣ ਤੋਂ ਪਹਿਲਾਂ ਸੁਰੱਖਿਆ ਦੀ ਮੰਗ ਕਰਦੇ ਹੋਏ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ।’ ਸੂਤਰਾਂ ਨੇ ਦੱਸਿਆ ਕਿ ਦੋਵੇਂ ਔਰਤਾਂ ਹੁਣ ਪੁਲਿਸ ਹਿਰਾਸਤ ਵਿਚ ਹਨ। ਉਹ ਇਹ ਮੰਗ ਕਰ ਰਹੀਆਂ ਹਨ ਕਿ ਉਨ੍ਹਾਂ ਨੂੰ ਮੰਦਰ ਦੇ ਅੰਦਰ ਵੜਨ ਦਿਤਾ ਜਾਵੇ।