ਉੱਤਰ ਪ੍ਰਦੇਸ਼ ‘ਚ ਸੜਕਾਂ ‘ਤੇ ਘੁੰਮਣ ਵਾਲੇ ਅਵਾਰਾ ਪਸ਼ੂਆਂ ਨੂੰ ਜੇਲ੍ਹ ‘ਚ ਰੱਖੇਗੀ ਯੋਗੀ ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਵਿਚ ਸੜਕਾਂ ਉਤੇ ਘੁੰਮਣ ਵਾਲੀਆਂ ਗਾਵਾਂ ਅਤੇ ਦੂਜੇ ਜਾਨਵਰਾਂ ਨੂੰ ਹਿਫਾਜ਼ਤ......

Cows

ਲਖਨਊ : ਉੱਤਰ ਪ੍ਰਦੇਸ਼ ਵਿਚ ਸੜਕਾਂ ਉਤੇ ਘੁੰਮਣ ਵਾਲੀਆਂ ਗਾਵਾਂ ਅਤੇ ਦੂਜੇ ਜਾਨਵਰਾਂ ਨੂੰ ਹਿਫਾਜ਼ਤ ਘਰ ਵਿਚ ਨਹੀਂ ਭੇਜ ਪਾਉਣ ਤੋਂ ਬਾਅਦ ਯੋਗੀ ਸਰਕਾਰ ਨੇ ਹੁਣ ਇਕ ਨਵਾਂ ਤਰੀਕਾ ਲੱਭਿਆ ਹੈ। ਜਾਣਕਾਰੀ ਦੇ ਮੁਤਾਬਕ ਸੜਕਾਂ ਉਤੇ ਘੁੰਮਣ ਵਾਲੀਆਂ ਗਾਵਾਂ ਨੂੰ ਜੇਲ੍ਹ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਥੇ ਮੌਜੂਦ ਕੈਦੀ ਇਨ੍ਹਾਂ ਦੀ ਦੇਖਭਾਲ ਕਰਨਗੇ। ਇਸ ਵਿਵਸਥਾ ਦੇ ਤਹਿਤ ਜੇਲ੍ਹ ਦੀ ਖਾਲੀ ਜਮੀਨ ਉਤੇ ਬਾੜੇ ਬਣਾਏ ਜਾਣਗੇ ਅਤੇ ਇਨ੍ਹਾਂ ਦਾ ਨਾਮ ਗਊ ਸੇਵਾ ਕੇਂਦਰ ਰੱਖਿਆ ਜਾਵੇਗਾ।

ਫਿਲਹਾਲ ਹੁਣ ਇਸ ਮਾਮਲੇ ਵਿਚ ਕਮਿਸ਼ਨਰ ਦੇ ਪੱਧਰ ਮੰਡਲ ਵਿਚ ਅਧਿਕਾਰੀਆਂ ਨੂੰ ਜ਼ਮੀਨ ਲੱਭਣ ਦੇ ਨਿਰਦੇਸ਼ ਦਿਤੇ ਹਨ। ਇਸ ਮਾਮਲੇ ਵਿਚ ਕਮਿਸ਼ਨਰ ਨੇ ਕਿਹਾ ਕਿ 31 ਜਨਵਰੀ ਤੱਕ ਸਾਰੀਆਂ ਜੇਲਾਂ ਵਿਚ ਜਾਨਵਰਾਂ ਨੂੰ ਰੱਖਣ ਦਾ ਇੰਤਜਾਮ ਕੀਤਾ ਜਾਵੇ। ਇਸ ਦੇ ਲਈ ਸਾਰੀਆਂ ਜੇਲ੍ਹਾਂ ਤੋਂ ਖਾਲੀ ਜ਼ਮੀਨਾਂ ਦਾ ਹਾਲ ਮੰਗਿਆ ਗਿਆ ਹੈ। ਇਥੇ ਇਨ੍ਹਾਂ ਜਾਨਵਰਾਂ ਦੀ ਦੇਖਭਾਲ ਜੋ ਵੀ ਕੈਦੀ ਕਰਨਗੇ ਉਨ੍ਹਾਂ ਨੂੰ ਮਿਹਨਤ ਦੇ ਪੈਸੇ ਵੀ ਦਿਤੇ ਜਾਣਗੇ। ਜੇਲ੍ਹ ਵਿਚ ਬਣਨ ਵਾਲੇ ਸੇਵਾ ਕੇਂਦਰਾਂ ਵਿਚ ਚਾਰੇ ਦਾ ਇੰਤਜਾਮ ਸਰਕਾਰ ਦੇ ਨਾਲ-ਨਾਲ ਜਨਪ੍ਰਤੀਨਿਧੀ ਨੂੰ ਸੌਪਿਆਂ ਜਾਵੇਗਾ।

ਇਸ ਦੇ ਲਈ ਜਿਲ੍ਹੇ ਦੇ ਸੀਡੀਓ ਜਨਪ੍ਰਤੀਨਿਧੀ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਚਾਰੇ ਅਤੇ ਦੂਜੀਆਂ ਚੀਜਾਂ ਦੇ ਇੰਤਜਾਮ ਦੀ ਅਪੀਲ ਵੀ ਕਰਨਗੇ। ਇਨ੍ਹਾਂ ਜਾਨਵਰਾਂ ਲਈ ਜੇਲਾਂ ਦੀ ਜ਼ਮੀਨ ਉਤੇ ਚਾਰਾ ਉਗਾਇਆ ਵੀ ਜਾਵੇਗਾ। ਅਜਿਹਾ ਹੀ ਪ੍ਰਯੋਗ ਲਖਨਊ ਦੇ ਗੋਸਾਈਗੰਜ ਜੇਲ੍ਹ ਵਿਚ ਪਹਿਲਾਂ ਤੋਂ ਚੱਲ ਰਿਹਾ ਹੈ, ਜਿਸ ਵਿਚ ਗਊ ਸੇਵਾ ਕੇਂਦਰ ਨੂੰ ਡੇਅਰੀ ਦੇ ਰੂਪ ਵਿਚ ਵਿਕਸਿਤ ਕੀਤਾ ਗਿਆ ਹੈ ਅਤੇ ਗਾਵਾਂ ਨੂੰ ਮਿਲਣ ਵਾਲੇ ਦੁੱਧ ਨੂੰ ਵੇਚਿਆ ਵੀ ਜਾਂਦਾ ਹੈ।