AAP ਵਿਧਾਇਕ ਖਿਲਾਫ ਕੋਰਟ ਨੇ ਜਾਰੀ ਕੀਤਾ ਵਾਰੰਟ, 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

18 ਜਨਵਰੀ ਨੂੰ ਵਿਧਾਇਕ ਸੋਮਨਾਥ ਭਾਰਤੀ ਦੀ ਹੋਵੇਗੀ ਪੇਸ਼ੀ

AAP MLA Somnath Bharti was sent to 14 days judicial custody

ਰਾਇਬਰੇਲੀ: ਉੱਤਰ ਪ੍ਰਦੇਸ਼ ਦੇ ਰਾਇਬਰੇਲੀ ਵਿਚ ਇਕ ਬਿਆਨ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਖਿਲਾਫ ਕੋਰਟ ਨੇ ਵਾਰੰਟ ਜਾਰੀ ਕੀਤਾ ਹੈ। ਕੋਰਟ ਨੇ ਵਿਧਾਇਕ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਦੀ ਜ਼ਮਾਨਤ ਪਟੀਸ਼ਨ ਵੀ ਰੱਦ ਕਰ ਦਿੱਤੀ ਗਈ ਹੈ।

ਬੀਤੇ ਦਿਨ ਉਹਨਾਂ ਨੂੰ ਵਿਸ਼ੇਸ਼ ਜੱਜ ਵਿਨੋਦ ਕੁਮਾਰ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੇ ਸਰਕਾਰੀ ਵਕੀਲ ਸੰਦੀਪ ਕੁਮਾਰ ਸਿੰਘ ਅਤੇ ਵਿਧਾਇਕ ਦੇ ਵਕੀਲ ਸੁਰਿੰਦਰ ਸਿੰਘ ਵਿਚਕਾਰ ਬਹਿਸ ਹੋਈ। ਜੱਜ ਨੇ ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜਣ ਦਾ ਫੈਸਲਾ ਸੁਣਾਇਆ ਹੈ। ਇਸ ਤੋਂ ਬਾਅਦ ਉਹਨਾਂ ਨੂੰ ਵਾਪਸ ਸੁਲਤਾਨਪੁਰ ਜੇਲ੍ਹ ਵਿਚ ਲਿਜਾਇਆ ਗਿਆ।  ਸ਼ਨੀਵਾਰ ਨੂੰ ਵੀ ਇਸ ਮਾਮਲੇ ਵਿਚ ਸੁਣਵਾਈ ਹੋਵੇਗੀ ਪਰ ਵਿਧਾਇਤ ਨੂੰ ਕੋਰਟ ਨਹੀਂ ਲਿਜਾਇਆ ਜਾਵੇਗਾ।

ਦੱਸ ਦਈਏ ਕਿ ਸ਼ਹਿਰ ਕੋਤਵਾਲੀ ਵਿਚ ਉਹਨਾਂ ਖਿਲਾਫ 11 ਜਨਵਰੀ ਨੂੰ ਮਾਮਲਾ ਦਰਜ ਕਰਵਾਇਆ ਗਿਆ। ਉੱਥੇ ਹੀ ਅਮੇਠੀ ਵਿਚ ਆਪ ਵਿਧਾਇਕ ਸੋਮਨਾਥ ਭਾਰਤੀ ਨੇ ਯੋਗੀ ਸਰਕਾਰ ‘ਤੇ ਤੰਨਜ ਕਰਦੇ ਹੋਏ ਵਿਵਾਦਤ ਬਿਆਨ ਦਿੱਤਾ ਸੀ। ਉਹਨਾਂ ਕਿਹਾ, ‘ਅਸੀਂ ਉੱਤਰ ਪ੍ਰਦੇਸ਼ ਵਿਚ ਆਏ ਹਾਂ। ਅਸੀਂ ਇੱਥੋਂ ਦੇ ਸਕੂਲਾਂ ਨੂੰ ਦੇਖ ਰਹੇ ਹਾਂ। ਇੱਥੋਂ ਦੇ ਹਸਪਤਾਲਾਂ ਨੂੰ ਦੇਖ ਰਹੇ ਹਾਂ। ਅਜਿਹੀ ਬੱਦਤਰ ਹਾਲਤ ਵਿਚ ਹਨ ਕਿ ਹਸਪਤਾਲਾਂ ਵਿਚ ਬੱਚੇ ਤਾਂ ਪੈਦਾ ਹੋ ਰਹੇ ਹਨ ਪਰ ਕੁੱਤਿਆਂ ਦੇ ਬੱਚੇ ਪੈਦਾ ਹੋ ਰਹੇ ਹਨ’।

ਇਸ ਤੋਂ ਪਹਿਲਾਂ ਜਦੋਂ ਵਿਧਾਇਕ ਗੈਸਟ ਹਾਊਤ ਤੋਂ ਨਿਕਲੇ ਤਾਂ ਇਕ ਨੌਜਵਾਨ ਨੇ ਉਹਨਾਂ ‘ਤੇ ਕਾਲੀ ਸਿਆਹੀ ਵੀ ਸੁੱਟੀ ਸੀ। ਇਸ ਤੋਂ ਬਾਅਦ ਮਾਮਲਾ ਗਰਮਾ ਗਿਆ ਤੇ ਵਿਧਾਇਕ ਨੇ ਅਪਮਾਨਜਨਕ ਟਿੱਪਣੀ ਕੀਤੀ। ਪੁਲਿਸ ਨੇ ਉਹਨਾਂ ਨੂੰ 11 ਜਨਵਰੀ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਸੀ।