ਸੋਸ਼ਲ ਮੀਡੀਆ ‘ਤੇ ਲੀਕ ਹੋਈ ਅਰਨਬ ਗੋਸਵਾਮੀ ਅਤੇ ਬਾਰਕ ਪ੍ਰਮੁੱਖ ਦੀ ਚੈਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਰਨਬ ਗੋਸਵਾਮੀ ਇੱਕ ਵਾਰ ਫਿਰ ਮੁਸ਼ਕਿਲਾਂ ‘ਚ ਘਿਰਦੇ ਦਿਖਾਈ...

Arnab Goswami

ਨਵੀਂ ਦਿੱਲੀ: ਅਰਨਬ ਗੋਸਵਾਮੀ ਇੱਕ ਵਾਰ ਫਿਰ ਮੁਸ਼ਕਿਲਾਂ ‘ਚ ਘਿਰਦੇ ਦਿਖਾਈ ਦੇ ਰਹੇ ਹਨ। ਦਰਅਸਲ ਅਰਨਬ ਗੋਸਵਾਮੀ ਅਤੇ ਦਾ ਵਟਸਅੱਪ ਚੈਟ ਸੋਸ਼ਲ ਮੀਡੀਆ ‘ਤੇ ਲੀਕ ਹੋਈ ਹੈ। ਲੀਕ ਹੋਈ ਚੈਟ ‘ਚ ਮੌਜੂਦਾ ਸਰਕਾਰ ਦੇ ਮੈਬਰਾਂ, ਪ੍ਰਧਾਨ ਮੰਤਰੀ ਦਫ਼ਤਰ ਦੇ ਨਾਲ ਗੱਲ ਬਾਤ ਦਾ ਵੇਰਵਾ ਹੈ। ਜਿਸ ਵਿੱਚ ਅਰਨਬ ਗੋਸਵਾਮੀ ਦੀ ਕੀ ਨਜਦੀਕੀ ਅਤੇ ਟੀਆਰਪੀ ਦੇ ਹੇਰਫੇਰ ਕਰਨ ਦੀਆਂ ਕੋਸ਼ਿਸ਼ਾਂ ਨਾਲ ਸਬੰਧਤ ਜਾਣਕਾਰੀ ਦਾ ਖੁਲਾਸਾ ਹੋਇਆ ਹੈ।

ਟੀਆਰਪੀ ਸਕੈਮ ਮਾਮਲੇ ‘ਚ ਰੀ-ਪਬਲਿਕ ਟੀਵੀ ਦੇ ਅਰਨਬ ਗੋਸਵਾਮੀ ਅਤੇ ਬਾਰਕ (BARC) ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਪਾਰਥੋ ਦਾਸ ਗੁਪਤਾ ਦੇ ਵਿੱਚ 500 ਪੰਨਿਆਂ ਦੀ ਗੱਲਬਾਤ ਕਥਿਤ ਤੌਰ ‘ਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ। ਇਸਨੂੰ ਲੈ ਕੇ ਪ੍ਰਸ਼ਾਂਤ ਭੂਸ਼ਣ ਨੇ ਟਵੀਟ ਕਰਦੇ ਹੋਏ ਲਿਖਿਆ  ਕਿ  # ArnabGoswami  ਦੀ ਇਹ ਲੀਕ ਹੋਈ ਵਟਸਅੱਪ ਚੈਟ #RadiaTapes ਤੋਂ ਕਿਤੇ ਜਿਆਦਾ ਘਾਤਕ ਹਨ।

ਉਹ ਸੱਤਾ ਵਿੱਚ ਉਨ੍ਹਾਂ ਲੋਕਾਂ ਦੇ ਨਾਲ ਮੀਡੀਆ ਦੇ ਅਪਵਿਤ੍ਰ ਨੇਕਸਸ ਨੂੰ ਦਿਖਾਉਂਦੇ ਹਨ। ਇਹ ਦਿਖਾਉਂਦਾ ਹੈ ਕਿ ਕਿਸੇ ਟੀਆਰਪੀ ਵਿੱਚ ਹੇਰਫੇਰ ਕੀਤਾ ਜਾਂਦਾ ਹੈ। ਇਹ ਦਿਖਾਉਂਦਾ ਹੈ ਕਿ ਨਿੰਦਣਯੋਗ ਤੌਰ ‘ਤੇ ਨਕਲੀ ਖਬਰਾਂ ਦਾ ਪ੍ਰਚਾਰ ਕਿਵੇਂ ਕੀਤਾ ਜਾਂਦਾ ਹੈ। ਇਹ ਸਭ ਤੋਂ ਉੱਤੇ, ਦਲਾਲੀ ਗਲੀ ਦੇ ਪ੍ਰਮੁੱਖ ਦਲਾਲ ਨੂੰ ਨੰਗਾ ਕਰ ਦਿੰਦਾ ਹੈ। ਇਸ ਚੈਟ ਦੇ ਮਾਧਿਅਮ ਤੋਂ ਪਤਾ ਚੱਲਦਾ ਹੈ ਕਿ ਕਿਸ ਪ੍ਰਕਾਰ ਨਾਲ ਅਰਨਬ ਗੋਸਵਾਮੀ ਨੇ ਸੱਤਾ ਸਰਕਾਰ ਦੇ ਮੈਬਰਾਂ ਦੇ ਨਾਲ ਆਪਣੀ ਨਜਦੀਕੀ ਦਾ ਫਾਇਦਾ ਚੁੱਕਿਆ ਨਾਲ ਹੀ ਇਹ ਵੀ ਪਤਾ ਚੱਲਦਾ ਹੈ ਕਿ ਉਨ੍ਹਾਂ ਨੇ ਇਸਦੇ ਲਈ ਸਰਕਾਰ ਤੋਂ ਭਾਜਪਾ ਸਰਕਾਰ ਵਲੋਂ ਮਦਦ ਵੀ ਲਈ ਸੀ।

ਵਾਇਰਲ ਹੋ ਰਹੇ ਚੈਟ ਮੈਸਜ਼ਾਂ ਵਿੱਚੋਂ ਇੱਕ ਵਿੱਚ, BARC ਦੇ ਸਾਬਕਾ ਸੀਈਓ ਨੇ ਕਥਿਤ ਤੌਰ ‘ਤੇ ਗੋਸਵਾਮੀ ਨੂੰ ਇੱਕ ਗੁਪਤ BARC ਪੱਤਰ ਭੇਜਿਆ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਨਿਊਜ ਬਰਾਡਕਾਸਟਰਸ ਐਸੋਸਿਏਸ਼ਨ (NBA) ਨੂੰ ਜਾਮ ਕਰ ਦਿੱਤਾ ਹੈ ਜਦਕਿ ਗੋਸਵਾਮੀ ਨੇ ਕਥਿਤ ਤੌਰ ’ਤੇ  ਜਵਾਬ ਦਿੱਤਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲ ਸਕਦੇ ਹਨ। ਕੁੱਝ ਮੈਸੇਜ਼ ਇਹ ਵੀ ਦੱਸਦੇ ਹਨ ਕਿ ਦਾਸ ਗੁਪਤਾ ਨੇ ਗੋਸਵਾਮੀ ਨੂੰ ਦੱਸਿਆ ਕਿ ਟੈਲੀਕਾਮ ਰੈਗੂਰੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) ਨੇ ਸੇਟ-ਟਾਪ ਬਾਕਸ ਵਿੱਚ ਸਥਾਪਤ ਵਿਸ਼ੇਸ਼ ਸਾਫਟਵੇਅਰ ਦੀ ਵਰਤੋ ਕਰਕੇ ਟੀਵੀ ਦਰਸ਼ਕਾਂ ਦੀ ਗਿਣਤੀ ਨੂੰ ਮਿਣਨ ਲਈ ਪ੍ਰਸਤਾਵ ਨੂੰ ਰਾਜਨੀਤਕ ਰੂਪ ਤੋਂ ਰਿਪਬਲਿਕ ਚੈਨਲ ਅਤੇ ਭਾਜਪਾ ਦੋਨਾਂ ਨੂੰ ਨੁਕਸਾਨ ਪਹੁੰਚਾਇਆ ਹੈ।

ਦਾਸ ਗੁਪਤਾ ਦੇ ਨਾਲ ਗੋਸਵਾਮੀ ਦੀ ਕਥਿਤ ਵਟਸਅੱਪ ਚੈਟ ਉਸੀ ਦਿਨ ਸੋਸ਼ਲ ਮੀਡੀਆ ਉੱਤੇ ਲੀਕ ਹੋ ਗਈ ਸੀ ਜਦੋਂ ਮੁੰਬਈ ਹਾਈਕੋਰਟ ਨੇ ਟੀਆਰਪੀ ਗੜਬੜੀ ਮਾਮਲੇ ‘ਚ ਸੁਣਵਾਈ 29 ਜਨਵਰੀ ਤੱਕ ਲਈ ਮੁਲਤਵੀ ਕਰ ਦਿੱਤੀ ਸੀ। ਮੁੰਬਈ ਪੁਲਿਸ ਨੇ ਇਹ ਵੀ ਕਿਹਾ ਕਿ ਉਹ ਅਗਲੀ ਸੁਣਵਾਈ ਤੱਕ ਗੋਸਵਾਮੀ  ਨੂੰ ਗ੍ਰਿਫ਼ਤਾਰ ਨਹੀਂ ਕਰਨਗੇ।