ਆਪਣੇ ਛੋਟੇ ਟ੍ਰੈਕਟਰ ਨੂੰ ਚਲਾ ਕੇ ਦਿੱਲੀ ਅੰਦੋਲਨ ‘ਚ ਪਹੁੰਚਿਆ ਮਾਸੂਮ ਬੱਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ...

Gurdit Singh

ਨਵੀਂ ਦਿੱਲੀ (ਮਨੀਸ਼ਾ): ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ 52ਵੇਂ ਦਿਨ ਵੀ ਜਾਰੀ ਹੈ। ਕਿਸਾਨੀ ਮੋਰਚੇ ‘ਤੇ ਦਿਨ-ਰਾਤ ਡਟੇ ਕਿਸਾਨਾਂ ਦੇ ਹੌਂਸਲਿਆਂ ਨੂੰ ਬੁਲੰਦ ਕਰਨ ਲਈ ਲਗਾਤਾਰ ਵੱਖ-ਵੱਖ ਗਾਇਕਾ ਵੱਲੋਂ ਵੀ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਅੰਦੋਲਨ ਵਿਚ ਸ਼ਿਰਕਤ ਕੀਤੀ ਗਈ ਹੈ।

ਦਿੱਲੀ ਅੰਦੋਲਨ ਵਿਚ ਵੱਖੋ-ਵੱਖ ਵਰਗਾਂ ਦੇ ਲੋਕ ਕਿਸਾਨੀ ਮੋਰਚੇ ‘ਤੇ ਲਗਾਤਾਰ ਸ਼ਿਰਕਤ ਕਰ ਰਹੇ ਹਨ ਅਤੇ ਕਿਸਾਨਾਂ ਦੀ ਧਰਨਾ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਪਰ ਮੋਦੀ ਸਰਕਾਰ ਆਪਣਾ ਅਡੀਅਲ ਰਵੱਈਆ ਛੱਡਣ ਲਈ ਤਿਆਰ ਨਹੀਂ ਹੁਣ ਤੱਕ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਲੇ ਕਈਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕਹਾਣੀ ਕਿਸੇ ਤੱਣ-ਪੱਤਣ ਨਹੀਂ ਲੱਗੀ।

ਉਥੇ ਹੀ ਅੱਜ ਕਿਸਾਨੀ ਮੋਰਚੇ ‘ਤੇ ਪਟਿਆਲਾ ਜ਼ਿਲ੍ਹੇ ਤੋਂ ਆਪਣੇ ਪਿਤਾ ਨਾਲ 4 ਕਿਲੋ ਮੀਟਰ ਛੋਟਾ ਟਰੈਕਟਰ ਚਲਾ ਕੇ ਅੰਦੋਲਨ ਵਿਚ ਪਹੁੰਚਿਆ ਤੇ ਛੋਟੇ ਬੱਚੇ ਗੁਰਦਿੱਤ ਸਿੰਘ ਨੇ ਮੋਦੀ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਮੋਦੀ ਜੀ, ਇਹ ਕਾਲੇ ਕਾਨੂੰਨ ਤੁਸੀਂ ਜਲਦੀ ਤੋਂ ਜਲਦੀ ਵਾਪਸ ਕਰੋ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਕਿਸਾਨ ਅੰਦੋਲਨ ਵਿਚ ਪਹਿਲਾਂ ਵੀ ਕਈਂ ਵਾਰ ਆ ਚੁੱਕਾ ਹਾਂ ਪਰ ਹੁਣ ਮੇਰੇ ਛੋਟੇ ਜਿਹੇ ਬੇਟੇ ਨੇ ਵੀ ਅੰਦੋਲਨ ਵਿਚ ਜਾਣ ਲਈ ਜਿੱਦ ਕੀਤੀ ਤੇ ਮੈਂ ਇਸਨੂੰ ਇੱਥੇ ਲੈ ਕੇ ਆਇਆ ਹਾਂ।

ਉਨ੍ਹਾਂ ਕਿਹਾ ਕਿ ਅਸੀਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਪਹਿਲਾਂ ਤੁਸੀਂ ਕਹਿੰਦੇ ਸੀ ਕਿ ਅੰਦੋਲਨ ਵਿਚ ਸਿਰਫ਼ ਨੌਜਵਾਨ ਤੇ ਬਜ਼ੁਰਗ ਹੀ ਹਨ ਪਰ ਅੱਜ ਮੇਰਾ 6 ਸਾਲ ਦਾ ਬੱਚਾ ਛੋਟਾ ਟਰੈਕਟਰ ਚਲਾ ਕੇ ਮੋਦੀ ਸਰਕਾਰ ਨੂੰ ਕਾਨੂੰਨ ਰੱਦ ਕਰਨ ਦਾ ਸੰਦੇਸ਼ ਲੈ ਕੇ ਆਇਆ ਹੈ। ਨੌਜਵਾਨ ਨੇ ਕਿਹਾ ਕਿ ਜਦੋਂ ਸਾਡੇ ਕੋਲ ਜ਼ਮੀਨਾਂ ਹੀ ਨਹੀਂ ਰਹਿਣਗੀਆਂ ਤਾਂ ਅਸੀਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਕੀ ਕਰਨਾ ਹੈ।

ਕਿਸਾਨ ਨੌਜਵਾਨ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਕਾਨੂੰਨਾਂ ਨੂੰ ਹੋਲਡ ਕਰਨ ‘ਤੇ ਸਾਨੂੰ ਲਗਦਾ ਕਿ 100 ਵਿਚੋਂ 20 ਫ਼ੀਸਦੀ ਸਾਡੇ ਹੱਕ ਦੀ ਗੱਲ ਹੋਈ ਹੈ ਪਰ ਸਾਡੀਆਂ ਕਿਸਾਨ ਜਥੇਬੰਦੀਆਂ ਹੋਲਡ ਕਰਾਉਣ ‘ਤੇ ਰਾਜ਼ੀ ਨਹੀਂ ਹਨ ਤੇ ਅਸੀਂ ਵੀ ਉਨ੍ਹਾਂ ਦੇ ਨਾਲ ਹਾਂ, ਅਸੀਂ ਤਾਂ ਸਿਰਫ਼ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਜਾਵਾਂਗੇ।