Namibian cheetah death: ਨਾਮੀਬੀਆ ਤੋਂ ਲਿਆਂਦੇ ਇਕ ਹੋਰ ਚੀਤੇ ਦੀ ਮੌਤ, ਹੁਣ ਤਕ ਹੋਈਆਂ 10 ਮੌਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁਨੋ 'ਚ ਹੁਣ ਤਕ ਤਿੰਨ ਬੱਚਿਆਂ ਸਮੇਤ 10 ਚੀਤਿਆਂ ਦੀ ਮੌਤ ਹੋ ਚੁੱਕੀ ਹੈ।

Another Namibian cheetah dies at Kuno National Park in Madhya Pradesh (File Image)

Namibian cheetah death: ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਨਾਮੀਬੀਆ ਤੋਂ ਲਿਆਂਦੇ ਗਏ ਇਕ ਹੋਰ ਚੀਤੇ ਦੀ ਮੌਤ ਹੋ ਗਈ ਹੈ। ਕੁਨੋ ਪਾਰਕ 'ਚ ਹੁਣ ਤਕ 10 ਚੀਤਿਆਂ ਦੀ ਮੌਤ ਹੋ ਚੁੱਕੀ ਹੈ।

ਲਾਇਨ ਪ੍ਰਾਜੈਕਟ ਦੇ ਐਡੀਸ਼ਨਲ ਪ੍ਰਿੰਸੀਪਲ ਚੀਫ ਅਤੇ ਡਾਇਰੈਕਟਰ ਦੇ ਬਿਆਨ ਅਨੁਸਾਰ, "16 ਜਨਵਰੀ, 2024 ਨੂੰ ਦੁਪਹਿਰ ਕਰੀਬ 3:17 ਵਜੇ, ਨਾਮੀਬੀਆ ਚੀਤੇ ਦੀ ਸ਼ੌਰਿਆ ਦੀ ਮੌਤ ਹੋ ਗਈ। ਸਵੇਰੇ ਕਰੀਬ 11 ਵਜੇ ਟਰੈਕਿੰਗ ਟੀਮ ਨੇ ਸ਼ੌਰਿਆ ਨੂੰ ਬਾੜੇ 'ਚ ਬੇਹੋਸ਼ੀ ਦੀ ਹਾਲਤ 'ਚ ਦੇਖਿਆ। ਇਸ ਤੋਂ ਬਾਅਦ ਇਲਾਜ ਦੌਰਾਨ ਸ਼ੌਰਿਆ ਦੀ ਮੌਤ ਹੋ ਗਈ। ਹਾਲਾਂਕਿ ਸ਼ੌਰਿਆ ਦੀ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗ ਸਕੇਗਾ”।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸ਼ੌਰਿਆ 17 ਸਤੰਬਰ ਨੂੰ 8 ਚੀਤਿਆਂ ਨਾਲ ਕੁਨੋ ਆਇਆ ਸੀ। ਇਨ੍ਹਾਂ ਸਾਰੇ ਚੀਤਿਆਂ ਨੂੰ 2022 ਵਿਚ ਸ਼ੁਰੂ ਹੋਏ ਮੈਗਾ ਇੰਟਰੋਡਕਸ਼ਨ ਪ੍ਰਾਜੈਕਟ ਦੇ ਤਹਿਤ ਭਾਰਤ ਦੇ ਕੁਨੋ ਨੈਸ਼ਨਲ ਪਾਰਕ ਵਿਚ ਲਿਆਂਦਾ ਗਿਆ ਸੀ। ਕੁਨੋ 'ਚ ਹੁਣ ਤਕ ਤਿੰਨ ਬੱਚਿਆਂ ਸਮੇਤ 10 ਚੀਤਿਆਂ ਦੀ ਮੌਤ ਹੋ ਚੁੱਕੀ ਹੈ।

 (For more Punjabi news apart from Another Namibian cheetah dies at Kuno National Park in Madhya Pradesh, stay tuned to Rozana Spokesman)