ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ਵਿਚ ਨਹੀਂ ਪਹੁੰਚੇ ਮੋਦੀ...ਭਾਜਪਾ ਦੇ 7 ਮੈਂਬਰ ਵੀ ਰਹੇ ਗਾਇਬ
ਹੁੰ ਚੁੱਕ ਸਮਾਗਮ ਵਿਚ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ...
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੰਸਥਾਪਕ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਤੀਜੀ ਵਾਰ ਸਹੁੰ ਚੁੱਕੀ ਹੈ। ਉਹਨਾਂ ਨਾਲ ਕੇਜਰੀਵਾਲ ਸਰਕਾਰ ਦੇ ਪਿਛਲੇ ਕਾਰਜਕਾਲ ਦੇ ਸਾਰੇ ਮੰਤਰੀਆਂ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਜਿੰਦਰ ਗੌਤਮ ਸ਼ਾਮਲ ਹਨ। ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਸਹੁੰ ਚੁੱਕ ਪ੍ਰੋਗਰਾਮ ਰੱਖਿਆ ਗਿਆ। ਦਸਿਆ ਜਾ ਰਿਹਾ ਹੈ ਕਿ ਕਰੀਬ 40 ਹਜ਼ਾਰ ਲੋਕ ਰਾਮਲੀਲਾ ਮੈਦਾਨ ਪਹੁੰਚੇ।
ਸਹੁੰ ਚੁੱਕ ਸਮਾਗਮ ਵਿਚ AAP ਨੇ 50 ਆਮ ਲੋਕਾਂ ਨੂੰ ਬਤੌਰ ਮੁੱਖ ਮਹਿਮਾਨਾਂ ਵਜੋਂ ਸੱਦਾ ਦਿੱਤਾ ਸੀ। ਅਰਵਿੰਦ ਕੇਜਰੀਵਾਲ ਨੇ ਪੀਐਮ ਮੋਦੀ ਅਤੇ ਦਿੱਲੀ ਦੇ ਸੱਤ ਭਾਜਪਾ ਸੰਸਦ ਮੈਂਬਰਾਂ ਨੂੰ ਪ੍ਰੋਗਰਾਮ ਵਿਚ ਸੱਦਾ ਦਿੱਤਾ ਗਿਆ ਸੀ ਪਰ ਪ੍ਰੋਗਰਾਮ ਵਿਚ ਨਾ ਹੀ ਪੀਐਮ ਮੋਦੀ ਪਹੁੰਚੇ ਅਤੇ ਨਾ ਹੀ ਭਾਜਪਾ ਦਾ ਕੋਈ ਹੋਰ ਸੰਸਦ ਮੈਂਬਰ। ਆਮ ਆਦਮੀ ਪਾਰਟੀ ਵੱਲੋਂ ਪੀਐਮ ਮੋਦੀ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ।
AAP ਨੇ ਦਿੱਲੀ ਦੇ ਸੱਤ ਭਾਜਪਾ ਸੰਸਦ ਮੈਂਬਰ ਮਨੋਜ ਤਿਵਾਰੀ, ਡਾਕਟਰ ਹਰਸ਼ਵਰਧਨ, ਗੌਤਮ ਗੰਭੀਰ, ਮੀਨਾਕਸ਼ੀ ਲੇਖੀ, ਹੰਸ ਰਾਜ ਹੰਸ, ਰਮੇਸ਼ ਬਿਧੂੜੀ ਅਤੇ ਪ੍ਰਵੇਸ਼ ਵਰਮਾ ਨੂੰ ਵੀ ਸਹੁੰ ਚੁੱਕ ਸਮਾਗਮ ਵਿਚ ਸੱਦਾ ਭੇਜਿਆ ਸੀ। ਪਰ ਪੀਐਮ ਮੋਦੀ ਵਾਰਾਣਸੀ ਦੌਰੇ ਕਰ ਕੇ ਸਮਾਰੋਹ ਵਿਚ ਨਹੀਂ ਪਹੁੰਚੇ। ਪ੍ਰੋਗਰਾਮ ਵਿਚ ਭਾਜਪਾ ਸੰਸਦ ਮੈਂਬਰਾਂ ਦੇ ਨਾ ਆਉਣ ਦਾ ਕਾਰਨ ਅਜੇ ਤਕ ਪਤਾ ਨਹੀਂ ਲਗ ਸਕਿਆ।
ਸਹੁੰ ਚੁੱਕ ਸਮਾਗਮ ਵਿਚ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ, ਪੰਜਾਬ ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਰਾਜ ਸਭਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ, ਸੁਭਾਸ਼ ਗੁਪਤਾ ਅਤੇ ਐਸਸੀ ਗੁਪਤਾ ਵੀ ਮੌਜੂਦ ਰਹੇ। ਦਸ ਦਈਏ ਕਿ ਅਰਵਿੰਦ ਕੇਜਰੀਵਾਲ ਨੇ ਦੋ ਵਾਰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। 4 ਦਸੰਬਰ 2013 ਨੂੰ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਹੋਈਆਂ ਸਨ।
8 ਦਸੰਬਰ ਨੂੰ ਨਤੀਜੇ ਆਏ ਸਨ। ਭਾਜਪਾ ਨੂੰ 31, AAP ਨੂੰ 28 ਅਤੇ ਕਾਂਗਰਸ ਨੂੰ 8 ਸੀਟਾਂ ਮਿਲੀਆਂ ਸਨ। AAP ਅਤੇ ਕਾਂਗਰਸ ਨੇ ਮਿਲ ਕੇ ਸਰਕਾਰ ਬਣਾਈ ਸੀ। 28 ਦਸੰਬਰ 2013 ਨੂੰ ਕੇਜਰੀਵਾਲ ਨੇ ਪਹਿਲੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਪਹਿਲੇ ਕਾਰਜਕਾਲ ਦੌਰਾਨ ਕੇਜਰੀਵਾਲ ਨੇ ਬੇਬਾਕੀ ਨਾਲ ਕਈ ਫ਼ੈਸਲੇ ਲਏ ਸਨ ਜਿਸ ਤੋਂ ਬਾਅਦ ਉਹਨਾਂ ਦੀ ਤੁਲਨਾ ਫਿਲਮੀ ਅਦਾਕਾਰ ਅਨਿਲ ਕਪੂਰ ਨਾਲ ਕੀਤੀ ਜਾਣ ਲੱਗੀ ਸੀ।
ਸਰਕਾਰ ਦੇ ਗਠਨ ਤੋਂ ਬਾਅਦ AAP ਅਤੇ ਕਾਂਗਰਸ ਦੇ ਰਿਸ਼ਤਿਆਂ ਵਿਚ ਖਟਾਸ ਆ ਗਈ ਅਤੇ 49 ਦਿਨਾਂ ਤਕ ਸਾਂਝੀ ਸਰਕਾਰ ਚਲਾਉਣ ਤੋਂ ਬਾਅਦ 14 ਫਰਵਰੀ 2014 ਨੂੰ ਕੇਜਰੀਵਾਰ ਨੇ ਅਸਤੀਫ਼ਾ ਦੇ ਦਿੱਤਾ ਸੀ। 2015 ਵਿਧਾਨ ਸਭਾ ਚੋਣਾਂ ਵਿਚ AAP ਨੇ 70 ਵਿਚੋਂ 67 ਸੀਟਾਂ ਜਿਤ ਕੇ ਰਿਕਾਰਡ ਬਣਾ ਦਿੱਤਾ ਸੀ। ਕੇਜਰੀਵਾਲ ਨੇ 14 ਫਰਵਰੀ 2015 ਨੂੰ ਦੂਜੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।