ਬਦਮਾਸ਼ਾਂ ਨੇ ਦਿਨ ਦਿਹਾੜੇ ਤਲਵਾਰਾਂ ਨਾਲ ਵੱਢਿਆ ਕਾਰ ਸਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘਟਨਾ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫ਼ਰਾਰ, ਪੁਲਿਸ ਵੱਲੋਂ ਜਾਂਚ ਜਾਰੀ

Faridabad : Criminals murder car driver with sword

ਹਰਿਆਣਾ : ਫ਼ਰੀਦਾਬਾਦ 'ਚ ਮੰਗਲਵਾਰ ਨੂੰ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਸਰੇਆਮ ਸੜਕ 'ਤੇ ਇਕ ਕਾਰ ਸਵਾਰ ਨੂੰ ਜ਼ਬਰੀ ਗੱਡੀ 'ਚੋਂ ਬਾਹਰ ਕੱਢ ਕੇ ਤਲਵਾਰ ਨਾਲ ਉਸ ਦੀ ਗਰਦਨ ਵੱਢ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫ਼ੈਲ ਗਈ। ਜਾਣਕਾਰੀ ਮੁਤਾਬਕ ਫ਼ਰੀਦਾਬਾਦ ਸੈਕਟਰ-22 ਦੇ ਸਰਕਾਰੀ ਸਕੂਲ ਨੇੜੇ ਕੁਝ ਬਦਮਾਸ਼ਾਂ ਨੇ ਕਾਰ 'ਚ ਜਾ ਰਹੇ ਇਸ ਵਿਅਕਤੀ ਨੂੰ ਜ਼ਬਰੀ ਬਾਹਰ ਕੱਢਿਆ ਅਤੇ ਫਿਰ ਸੜਕ ਵਿਚਕਾਰ ਉਸ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ।

ਘਟਨਾ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ। ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਸੀਸੀਟੀਵੀ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਉਤੇ ਕੁਝ ਲੋਕਾਂ ਨੇ ਅਚਾਨਕ ਹਮਲਾ ਕਰ ਦਿੱਤਾ। ਕੁਝ ਦੇਰ ਬਾਅਦ ਤਲਵਾਰ ਲੈ ਕੇ ਇਕ ਨੌਜਵਾਨ ਆਉਂਦਾ ਹੈ ਕਿ ਇਸ ਨੌਜਵਾਨ ਉਤੇ ਇਕ ਤੋਂ ਬਾਅਦ ਇਕ ਵਾਰ ਕਰਨੇ ਸ਼ੁਰੂ ਕਰ ਦਿੰਦਾ ਹੈ। ਜਿਸ ਤੋਂ ਬਾਅਦ ਇਸ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮੋਟਰਸਾਈਕਲ ਉਤੇ ਸਵਾਰ ਦੋ ਲੋਕ ਆਏ ਤੇ ਕਾਰ ਸਵਾਰ ਨੌਜਵਾਨ ਨਾਲ ਬਹਿਸ ਕਰਨ ਲੱਗੇ। ਜਿਸ ਤੋਂ ਬਾਅਦ ਇਕ ਨੌਜਵਾਨ ਨੇ ਤਲਵਾਰ ਨਾਲ ਹਮਲਾ ਕਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।