ਰਾਜਨਾਥ ਵੱਲੋਂ ਨਾਮਜ਼ਦਗੀ ਵੀ ਦਾਖਲ, ਵਿਰੋਧੀਆਂ ਨੇ ਉਮੀਦਵਾਰ ਤੱਕ ਨਹੀਂ ਐਲਾਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲਖਨਊ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਰਜ ਕਰ ਦਿੱਤਾ ਹੈ।

Rajnath singh files nomination

ਲਖਨਊ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲਖਨਊ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਰਜ ਕਰ ਦਿੱਤਾ ਹੈ। ਅਜਿਹੇ ਵਿਚ ਲੋਕਾਂ ਦੀ ਨਜ਼ਰ ਵਿਰੋਧੀ ਪਾਰਟੀ ਦੇ ਉਮੀਦਵਾਰ ‘ਤੇ ਟਿਕੀ ਹੋਈ ਹੈ ਕਿ ਰਾਜਨਾਥ ਸਿੰਘ ਖਿਲਾਫ ਲਖਨਊ ਤੋਂ ਮੈਦਾਨ ਵਿਚ ਕੋਣ ਉਤਰੇਗਾ?  ਕਿਉਂਕਿ ਹਾਲੇ ਤੱਕ ਕਾਂਗਰਸ, ਸਪਾ-ਬਸਪਾ ਅਤੇ ਆਰਐਲਡੀ ਗਠਜੋੜ ਵੱਲੋਂ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਹੋਇਆ। ਦੱਸ ਦਈਏ ਕਿ ਲਖਨਊ ਵਿਚ ਪੰਜਵੇਂ ਪੜਾਅ ਦੌਰਾਨ 6 ਮਈ ਨੂੰ ਵੋਟਾਂ ਹੋਣਗੀਆਂ।

ਦੱਸ ਦਈਏ ਕਿ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਲੋਕ ਸਭਾ ਸੀਟ ਸਭ ਤੋਂ ਵੱਕਾਰੀ ਸੀਟ ਮੰਨੀ ਜਾਂਦੀ ਹੈ। ਇੱਥੋਂ ਸਾਬਕਾ ਪੀਐਮ ਅਟੱਲ ਬਿਹਾਰੀ ਵਾਜਪੇਈ ਸਾਂਸਦ ਰਹਿ ਚੁੱਕੇ ਹਨ, ਜਦਕਿ ਰਾਜਨਾਥ ਸਿੰਘ 2014 ਵਿਚ ਇੱਥੋਂ ਹੀ ਚੋਣ ਜਿੱਤ ਕੇ ਸਾਂਸਦ ਬਣੇ ਸਨ। ਲਖਨਊ ਸੀਟ ‘ਤੇ ਕਰੀਬ ਦੋ ਦਹਾਕਿਆਂ ਤੋਂ ਭਾਜਪਾ ਦਾ ਕਬਜਾ ਹੈ, ਪਰ ਇਸ ਵਾਰ ਹਾਲੇ ਤੱਕ ਵਿਰੋਧੀਆਂ ਵੱਲੋਂ ਕੋਈ ਉਮੀਦਵਾਰ ਨਹੀਂ ਐਲਾਨਿਆ ਗਿਆ। ਦੱਸ ਦਈਏ ਕਿ ਨਾਮਜ਼ਦਗੀ ਦੀ ਆਖਰੀ ਤਰੀਕ ਆਉਣ ਵਾਲੇ ਦੋ ਦਿਨਾਂ ਵਿਚ ਖਤਮ ਹੋ ਜਾਵੇਗੀ।

ਦੱਸ ਦਈਏ ਕਿ ਲਖਨਊ ਤੋਂ ਦੇਸ਼ ਦੇ ਕਈ ਆਗੂ ਸਿਖਰ ‘ਤੇ ਪਹੁੰਚੇ ਹਨ, ਚਾਹੇ ਉਹ ਦੇਸ਼ ਦੇ ਪਹਿਲੇ ਪੀਐਮ ਜਵਾਹਰ ਲਾਲ ਨਹਿਰੂ ਦੀ ਭੈਣ ਵਿਜੈਲਕਸ਼ਮੀ ਹੋਵੇ ਜਾਂ ਫਿਰ ਨਹਿਰੂ ਦੇ ਪਰਿਵਾਰ ਵਿਚੋਂ ਸ਼ੀਲਾ ਕੌਲ ਹੋਣ। ਦੱਸ ਦਈਏ ਕਿ ਸਾਬਕਾ ਪੀਐਮ ਅਟੱਲ ਬਿਹਾਰੀ ਵਾਜਪੇਈ ਨੇ ਲਖਨਊ ਤੋਂ ਲਗਾਤਾਰ ਪੰਜ ਵਾਰ ਜਿੱਤ ਦਰਜ ਕੀਤੀ ਸੀ।

ਦੱਸ ਦਈਏ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਜਿੱਥੇ ਕਾਂਗਰਸ ਨੇ ਇਸ ਸੀਟ ਤੋਂ ਰੀਤਾ ਬਹੁਗੁਣਾ ਜੋਸ਼ੀ ਨੂੰ ਮੈਦਾਨ ਵਿਚ ਉਤਾਰਿਆ ਸੀ ਤਾਂ ਉੱਥੇ ਹੀ ਸਪਾ ਵੱਲੋਂ ਅਭਿਸ਼ੇਕ ਮਿਸ਼ਰਾ ਨੂੰ ਟਿਕਟ ਦਿੱਤੀ ਗਈ ਸੀ। ਇਸ ਵਾਰ ਕਾਂਗਰਸ ਵੱਲੋਂ ਜਿਤਿਨ ਪ੍ਰਸਾਦ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਚਰਚਾ ਸੀ, ਪਰ ਬਾਅਦ ਵਿਚ ਸ਼ਤਰੁਘਣ ਸਿਨਹਾ ਦੀ ਪਤਨੀ ਦੇ ਚੋਣ ਲੜਨ ਦੀ ਗੱਲ ਵੀ ਸਾਹਮਣੇ ਆਈ ਸੀ।