ਕਾਂਗਰਸੀ ਨੇਤਾ ਵਲੋਂ ਭਾਜਪਾ ਪ੍ਰਧਾਨ ਦੀ ਜ਼ੁਬਾਨ ਕੱਟਣ ਵਾਲੇ ਨੂੰ 10 ਲੱਖ ਦੇ ਇਨਾਮ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਨੇ ਸ਼ਰਮਾ ਦੇ ਇਸ ਬਿਆਨ ਮਗਰੋਂ ਭਾਜਪਾ ਤੈਸ਼ ਵਿਚ ਆ ਗਈ ਹੈ

Congress leader announces a reward of Rs 10 lakh to the bearer of BJP president

ਚੰਡੀਗੜ੍ਹ- ਹਿਮਾਚਲ ਵਿਚ ਬੀਜੇਪੀ ਦੇ ਸੂਬਾ ਪ੍ਰਧਾਨ ਸਤਪਾਲ ਸੱਤੀ ਵੱਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਕੀਤੀ ਗਈ ਵਿਵਾਦਿਤ ਟਿੱਪਣੀ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਸਿਆਸਤ ਕਾਂਗਰਸ ਸਰਕਾਰ ਵਿਚ ਵਕੀਲ ਰਹੇ ਵਿਨੇ ਸ਼ਰਮਾ ਨੇ ਸੱਤੀ ਦੀ ਜ਼ੁਬਾਨ ਕੱਟਣ ਵਾਲੇ ਨੂੰ 10 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਵਿਨੇ ਸ਼ਰਮਾ ਵੱਲੋਂ ਇਹ ਪੋਸਟ ਸੋਮਵਾਰ ਸ਼ਾਮੀ ਫੇਸਬੁੱਕ ਤੇ ਪੋਸਟ ਕੀਤੀ ਗਈ ਹੈ ਕਿ ਜੇਕਰ ਸਤਪਾਲ ਸੱਤੀ ਨੇ ਇਸ ਮਾਮਲੇ ਵਿਚ ਮੁਆਫੀ ਨਹੀਂ ਮੰਗੀ ਤਾਂ ਉਹ ਉਹਨਾਂ ਦੇ ਖਿਲਾਫ਼ ਧਰਮਸ਼ਾਲਾ ਥਾਣੇ ਵਿਚ ਐਫਆਰਆਈ ਦਰਜ ਕਰਵਾਉਣਗੇ।

ਇਸ ਦੇ ਲਈ ਵਿਨੇ ਸ਼ਰਮਾ ਨੇ ਕਿਹਾ ਕਿ ਜੋ ਸੱਤੀ ਦੀ ਜ਼ੁਬਾਨ ਕੱਟ ਕੇ ਲਿਆਏਗਾ, ਉਸ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਵਿਨੇ ਸ਼ਰਮਾ ਦੇ ਇਸ ਬਿਆਨ ਮਗਰੋਂ ਭਾਜਪਾ ਤੈਸ਼ ਵਿਚ ਆ ਗਈ ਹੈ ਅਤੇ ਉਸ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਨ ਦੀ ਗੱਲ ਕਹੀ ਹੈ ਪਰ ਦਸ ਦਈਏ ਕਿ ਇਸ ਤੋਂ ਪਹਿਲਾਂ ਭਾਜਪਾ ਦੇ ਸੂਬਾਈ ਪ੍ਰਧਾਨ ਸਤਪਾਲ ਸੱਤੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ, ਜਿਸ ਮਗਰੋਂ ਹੀ ਵਿਨੇ ਸ਼ਰਮਾ ਵਲੋਂ ਇਹ ਐਲਾਨ ਕੀਤਾ ਗਿਆ ਹੈ।  ਦੇਖੋ ਵੀਡੀਓ...........