ਐਸਬੀਆਈ ਦਾ ਅਪਣੇ ਗਾਹਕਾਂ ਨੂੰ ਵੱਡਾ ਤੋਹਫਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ ਕੀ ਹੈ ਅਜਿਹੀ ਆਫਰ ਅਤੇ ਕਿਵੇਂ ਮਿਲੇਗੀ ਛੋਟ

SBI

ਨਵੀਂ ਦਿੱਲੀ: ਜੇਕਰ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਘਰ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵੱਡੀ ਆਫਰ ਲਿਆਇਆ ਹੈ। ਪਹਿਲੀ ਵਾਰ ਅਪਣਾ ਘਰ ਖਰੀਦਣ ਵਾਲੇ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ  ਤਹਿਤ 2.67 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਹ 2.67 ਲੱਖ ਰੁਪਏ ਦੀ ਸਬਸਿਡੀ ਅਪਣੇ ਹੋਮ ਲੋਨ ਤੇ ਬਣਨ ਵਾਲੇ ਵਿਆਜ ਤੇ ਦਿੱਤੀ ਜਾਵੇਹੀ।

ਇਸ ਦਾ ਤੁਹਾਨੂੰ ਅਪਣੇ ਹੋਮ ਲੋਨ ਤੇ ਬਣਨ ਵਾਲੇ ਵਿਆਜ ਵਿਚੋਂ 2.67 ਲੱਕ ਰੁਪਏ ਦਾ ਭੁਗਤਾਨ ਨਹੀਂ ਕਰਨਾ ਪਵੇਗਾ। ਫਿਲਹਾਲ ਐਸਬੀਆਈ ਹੋਮ ਲੋਨ ਦੀ ਸਲਾਨਾ ਵਿਆਜ ਦਰ 8.75 ਫੀਸਦੀ ਹੈ। ਪੀਐਮਏਵਾਈ ਵਿਚ ਵਿਆਜ ਤੇ ਸਬਸਿਡੀ ਅਸਲ ਵਿਚ ਰੁਪਏ ਦੇ ਸੰਦਰਭ ਵਿਚ ਹੈ। ਇਹ ਨਿਰਦੇਸ਼ 3 ਲੱਖ ਰੁਪਏ ਤੱਕ ਕਮਾਉਣ ਵਾਲੇ ਆਰਥਿਕ ਰੂਪ ਤੋਂ ਕਮਜ਼ੋਰ ਅਤੇ 6 ਲੱਖ ਰੁਪਏ ਤੱਕ ਤਨਖਾਹ ਵਾਲੇ ਘੱਟ ਆਮਦਨ ਵਾਲੇ ਗਰੁੱਪਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਸੀ।

ਸਬਸਿਡੀ ਲਈ ਦੋ ਨਵੇਂ ਸਲੈਬ ਤਿਆਰ ਕਰਨ ਤੋਂ ਬਾਅਦ ਇਸ ਦਾਇਰੇ ਵਿਚ 12 ਅਤੇ 18 ਲੱਖ ਰੁਪਏ ਤੱਕ ਕਮਾਈ ਵਾਲੇ ਲੋਕ ਵੀ ਸ਼ਾਮਲ ਹੋ ਜਾਣਗੇ। ਕਰਜ਼ੇ ਦੀ ਰਕਮ ਤੋਂ ਉਲਟ ਸਬਸਿਡੀ ਦੀ ਰਕਮ ਸਭ ਲਈ ਫਿਕਸਡ ਹੈ। 6.5 ਫੀਸਦੀ ਦੀ ਕ੍ਰੈਡਿਟ ਲਿੰਕਡ ਸਬਸਿਡੀ ਸਿਰਫ 6 ਲੱਖ ਰੁਪਏ ਤੱਕ ਦੇ ਕਰਜ਼ੇ ਲਈ ਉਪਲੱਬਧ ਹੈ। 12 ਲੱਖ ਰੁਪਏ ਤੱਕ ਦੀ ਸਲਾਨਾ ਕਮਾਈ ਵਾਲੇ ਲੋਕ 9 ਲੱਖ ਰੁਪਏ ਤੱਕ ਦੇ ਕਰਜ਼ੇ ਤੇ 3 ਫੀਸਦੀ ਵਿਆਜ ਸਬਸਿਡੀ ਦਾ ਲਾਭ ਉਠਾ ਸਕਣਗੇ।

ਇਸ ਤਰ੍ਹਾਂ 18 ਲੱਖ ਰੁਪਏ ਦੀ ਸਲਾਨਾ ਕਮਾਈ ਵਾਲੇ ਲੋਕਾਂ ਨੂੰ 12 ਲੱਖ ਰੁਪਏ ਤੱਕ ਦੇ ਕਰਜ਼ੇ ਤੇ 3 ਫੀਸਦੀ ਵਿਆਜ ਸਬਸਿਡੀ ਮਿਲੇਗੀ। ਇਸ ਰਕਮ ਤੋਂ ਇਲਾਵਾ ਲਿਆ ਗਿਆ ਕੋਈ ਵੀ ਕਰਜ਼ਾ ਆਮ ਕਰਜ਼ੇ ਦੀ ਤਰ੍ਹਾਂ ਹੋਵੇਗਾ ਅਤੇ ਇਸ ਤੇ ਸਾਧਾਰਨ ਤਰੀਕੇ ਨਾਲ ਵਿਆਜ ਦੇਣਾ ਪਵੇਗਾ। ਐਸਬੀਆਈ ਅਪਣੇ ਗਾਹਕਾਂ ਨੂੰ ਛੇਤੀ ਕਰਜ਼ਾ ਵਾਪਸ ਕਰਨ ਦੀ ਪ੍ਰੀਪੇਮੈਂਟ ਦੀ ਸੁਵਿਧਾ ਵੀ ਪ੍ਰਦਾਨ ਕਰ ਰਿਹਾ ਹੈ। ਇਸ ਤਹਿਤ ਤੁਸੀਂ ਕਿਸੇ ਵੀ ਪ੍ਰਕਾਰ ਦੀ ਪੈਨਲਟੀ ਨਹੀਂ ਦੇਣੀ ਪਵੇਗੀ। ਪ੍ਰੀਪੇਮੈਂਟ ਦੁਆਰਾ ਤੁਸੀਂ ਵਿਆਜ ਦੇ ਭੁਗਤਾਨ ਵਿਚ ਬਚਤ ਕਰ ਸਕਦੇ ਹੋ।