ਐਸਬੀਆਈ ਨੇ ਕਰਜ਼ਾ ਦਰ ਵਿਚ ਕੀਤੀ ਕਟੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਆਜ ਦਰ ਵਿਚ ਕੀਤੀ 0.05 ਪ੍ਰਤੀਸ਼ਤ ਦੀ ਕਟੌਤੀ

SBI home loan interest rates to come down

ਨਵੀਂ ਦਿੱਲੀ:  ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਸਟੇਟ ਬੈਂਕ ਨੇ ਅਪਣੀ ਕਰਜ਼ੇ ਦੀਆਂ ਦਰਾਂ ਵਿਚ 0.05 ਪ੍ਰਤੀਸ਼ਤ ਦੀ ਮਾਮੂਲੀ ਕਟੌਤੀ ਕੀਤੀ ਹੈ। ਨਵੰਬਰ 2017 ਤੋਂ ਬਾਅਦ ਐਸਬੀਆਈ ਨੇ ਪਹਿਲੀ ਵਾਰ ਵਿਆਜ ਦਰ ਵਿਚ ਕਟੌਤੀ ਕੀਤੀ ਹੈ। ਕਈ ਹੋਰ ਛੋਟੀਆਂ ਬੈਂਕਾ ਇਸ ਤੋਂ ਪਹਿਲਾਂ ਅਪਣੇ ਕਰਜ਼ਿਆਂ ਦੀ ਵਿਆਜ ਦਰ ਵਿਚ ਕਟੌਤੀ ਦੀ ਘੋਸ਼ਣਾ ਕਰ ਚੁੱਕੀਆਂ ਹਨ। ਬੈਂਕਾਂ ਨੇ ਬਿਆਨ ਵਿਚ ਕਿਹਾ ਹੈ ਕਿ ਸੋਧੇ ਹੋਏ ਫੰਡ ਦੇ ਹਾਸ਼ੀਏ ਤੋਂ ਲਾਗਤ ਤੇ ਅਧਾਰਿਤ ਕਰਜ਼ਾ ਦਰ ਨੂੰ 8.55 ਤੋਂ ਘਟਾ ਕੇ 8.50 ਪ੍ਰਤੀਸ਼ਤ ਕੀਤਾ ਗਿਆ ਹੈ।

ਐਸਬੀਆਈ ਦੁਆਰਾ ਕਰੀਬ 17 ਮਹੀਨਿਆਂ ਬਾਅਦ ਅਪਣੀ ਐਮਸੀਐਲਆਰ ਵਿਚ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਨਵੰਬਰ 2017 ਵਿਚ ਐਸਬੀਆਈ ਨੇ ਐਮਸੀਐਲਆਰ ਵਿਚ 0.05 ਪ੍ਰਤੀਸ਼ਤ ਦੀ ਕਟੌਤੀ ਕੀਤੀ ਸੀ। ਐਸਬੀਆਈ ਨੇ ਸੋਧੀ ਹੋਈ ਦਰ ਵਾਲੀ 30 ਲੱਖ ਰੁਪਏ ਤੱਕ ਦੀ ਘਰ ਵਾਸਤੇ ਲਏ ਕਰਜ਼ੇ ਤੇ ਵੀ ਵਿਆਜ ਦਰ ਵਿਚ 0.10 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਇਸ ਦੇ ਨਾਲ ਹੀ ਹੁਣ 30 ਲੱਖ ਰੁਪਏ ਤੋਂ ਘੱਟ ਦੇ ਘਰ ਵਾਸਤੇ ਲਏ ਕਰਜ਼ੇ ਤੇ ਨਵੀਂ ਵਿਆਜ ਦਰ 8.60 ਤੋਂ 8.90 ਪ੍ਰਤੀਸ਼ਤ ਹੋਵੇਗੀ ਜੋ ਕਿ ਹੁਣ ਤੱਖ 8.70 ਤੋਂ 9 ਪ੍ਰਤੀਸ਼ਤ ਹੈ।

ਐਸਬੀਆਈ ਤੀਸਰਾ ਸਰਵਜਨਿਕ ਖੇਤਰ ਦਾ ਬੈਂਕ ਹੈ ਜਿਸ ਨੇ ਅਪਣਾ ਲੋਨ ਸਸਤਾ ਕੀਤਾ ਹੈ। ਐਸਬੀਆਈ ਤੋਂ ਪਹਿਲਾਂ ਇੰਡੀਅਨ ਓਵਰਸੀਜ ਬੈਂਕ ਅਤੇ ਬੈਂਕ ਆਫ ਮਹਾਰਾਸ਼ਟਰ ਨੇ ਵੀ ਇਕ ਸਾਲ ਅਤੇ ਉਸ ਤੋਂ ਵੱਧ ਮਿਆਦ ਦੇ ਕਰਜ਼ੇ ਤੇ ਵਿਆਜ ਦਰ ਵਿਚ 0.05 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਇੰਡੀਅਨ ਓਵਰਸੀਜ ਬੈਂਕ ਨੇ ਇਕ ਸਾਲ ਦੇ ਕਰਜ਼ੇ ਤੇ ਐਮਸੀਐਲਆਰ ਨੂੰ 8.70 ਪ੍ਰਤੀਸ਼ਤ ਤੋ ਘਟਾ ਕੇ 8.65 ਪ੍ਰਤੀਸ਼ਤ ਕਰਨ ਦੀ ਘੋਸ਼ਣਾ ਕੀਤੀ ਹੈ।

ਉੱਥੇ ਹੀ ਬੈਂਕ ਆਫ ਮਹਾਂਰਾਸ਼ਟਰ ਨੇ ਪੰਜ ਅਪ੍ਰੈਲ ਨੂੰ ਵੱਖ ਵੱਖ ਸਮਿਆਂ ਵਿਚ ਮਿਆਦ ਪੂਰੀ ਹੋਣ ਤੇ ਵਿਆਜ ਦਰ ਵਿਚ 0.05 ਪ੍ਰਤੀਸ਼ਤ ਦੀ ਕਟੌਤੀ ਕੀਤੀ ਸੀ। ਇਸ ਤੋਂ ਇਲਾਵਾ ਹੋਰਨਾਂ ਬੈਂਕਾਂ ਨੇ ਵੀ ਅਪਣੇ ਹੋਮ ਲੋਨ ਤੇ ਕਰਜ਼ੇ ਦੀਆਂ ਦਰਾਂ ਵਿਚ ਕਟੌਤੀ ਕੀਤੀ ਹੈ। ਪਰ ਐਸਬੀਆਈ ਨੇ ਅਜਿਹਾ ਪਹਿਲੀ ਵਾਰ ਕੀਤਾ ਹੈ। ਇਸ ਨਾਲ ਐਸਬੀਆਈ ਨਾਲ ਸਬੰਧ ਰੱਖਣ ਵਾਲਿਆਂ ਨੂੂੰ ਕਰਜ਼ਿਆਂ ਤੋੋਂ ਰਾਹਤ ਮਿਲੇਗੀ।