Lockdown : ਰਾਏਪੁਰ ‘ਚ 17 ਹਜ਼ਾਰ ਦੇ ਕਰੀਬ ਮਜ਼ਦੂਰਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਿਹਾ ਹੈ ਪ੍ਰਸ਼ਾਸਨ
ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਿਚ ਕਾਫੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ
ਰਾਏਪੁਰ : ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਿਚ ਕਾਫੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਭਾਂਵੇ ਕਿ ਇਸ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਲੌਕਡਾਊਨ ਲਗਾਇਆ ਹੋਇਆ ਹੈ ਪਰ ਫਿਰ ਵੀ ਆਏ ਦਿਨ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਹੀ ਛੱਤੀਸਗੜ੍ਹ ਵਿਚ ਕਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਉਂਣ ਤੋਂ ਬਾਅਦ ਉਥੇ ਦੇ ਨਗਰ ਨਿਗਮ ਵੱਲੋਂ ਤੁਰੰਤ ਹੀ ਐਕਸ਼ਨ ਵਿਚ ਆਉਂਦਿਆਂ ਸਖਤ ਕਦਮ ਉਠਾਏ ਗਏ। ਲੋਕਾਂ ਵਿਚ ਸ਼ੋਸਲ ਡਿਸਟੈਂਸਿੰਗ ਨੂੰ ਜਕੀਨੀ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਤੱਕ ਜਰੂਰੀ ਸੁਵੀਧਾਵਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਤੋਂ ਇਵਾਲਾ ਵਿਸ਼ੇਸ਼ ਖਿਆਲ ਗਰੀਬ ਅਤੇ ਬੇਘਰ ਪ੍ਰਵਾਸੀ ਮਜ਼ਦੂਰਾਂ ਦਾ ਰੱਖਿਆ ਜਾ ਰਿਹਾ ਹੈ। ਦੱਸ ਦੱਈਏ ਕਿ ਪ੍ਰਸ਼ਾਸ਼ਨ ਦੇ ਇਸ ਸੰਚਾਰੂ ਢੰਗ ਨਾਲ ਕੰਮ ਕਰਨ ਦੇ ਪਿੱਛੇ ਸਭ ਤੋਂ ਵੱਡਾ ਯੋਗਦਾਨ ਉਥੇ ਦੇ ਮਿਉਂਸੀਪਲ ਕਮਿਸ਼ਨਰ ਸੋਰਭ ਕੁਮਾਰ ਦਾ ਹੈ। ਇਕ ਰਿਪੋਰਟ ਦੇ ਅਨੁਸਾਰ ਸੋਰਭ ਕੁਮਾਰ ਦੱਸੇ ਦੇ ਹਨ ਕਿ ਇਨ੍ਹਾਂ ਪ੍ਰਦੇਸ਼ੀ ਮਜ਼ਦੂਰਾਂ ਦਾ ਖਿਆਲ ਰੱਖਣ ਪਿੱਛੇ ਦੋ ਕਾਰਨ ਹਨ। ਪਹਿਲਾ, ਅਚਾਨਕ ਹੋਏ ਲੌਕਡਾਊਨ ਦੇ ਕਾਰਨ ਉਨ੍ਹਾਂ ਨੂੰ ਆਪਣੇ ਘਰ ਵਾਪਿਸ ਜਾਣ ਦਾ ਮੌਕਾ ਨਹੀਂ ਮਿਲਿਆ। ਅਜਿਹੇ ਵਿਚ ਜੇਕਰ ਉਹ ਲੋਕ ਵੱਡੀ ਗਿਣਤੀ ਵਿਚ ਰਾਏਪੁਰ ਤੋਂ ਆਪਣੇ ਘਰਾਂ ਲਈ ਨਿਕਲਦੇ ਤਾਂ ਇਸ ਨਾਲ ਕਰੋਨਾ ਦੇ ਫੈਲਣ ਦਾ ਖਤਰਾ ਵੱਧਣਾ ਸੀ।
ਇਸ ਲਈ ਇਨ੍ਹਾਂ ਮਜ਼ਜੂਰਾਂ ਤੱਕ ਭੋਜਨ ਪਹੁੰਚਾਉਂਣਾ ਲਾਜ਼ਮੀ ਸੀ। ਦੂਜਾ ਇਹ ਕਿ ਰਾਏਪੁਰ ਵਿਚ ਪਹਿਲੇ ਕਰੋਨਾ ਵਾਇਰਸ ਦੇ ਪੌਜਟਿਵ ਮਰੀਜ਼ ਦੀ ਵਿਦੇਸ਼ ਟ੍ਰੈਵਲ ਹਿਸਟਰੀ ਸੀ, ਕਿਉਂਕਿ ਜੇਕਰ ਲੋਕ ਸ਼ਹਿਰਾਂ ਵਿਚ ਵੀ ਫਿਰਦੇ ਤਾਂ ਵਾਇਰਸ ਦੇ ਫੈਲਣ ਦਾ ਖਤਰਾ ਵੱਧਣਾ ਸੀ, ਇਸ ਲਈ ਇਸ ਮੂਵਮੈਂਟ ਨੂੰ ਰੋਕਣਾ ਬੇਹੱਦ ਜਰੂਰੀ ਸੀ। ਜ਼ਿਕਰਯੋਗ ਹੈ ਕਿ ਸੋਰਭ ਕੁਮਾਰ ਦੇ ਇਸ ਕੰਮ ਨੂੰ ਸ਼ਹਿਰ ਦੇ ਡੀਐਮ.ਐਸ.ਭਾਰਤੀ ਦਾਸਨ ਜ਼ਿਲ੍ਹਾ ਪੰਚਾਇਤ ਦੇ ਸੀਈਓ ਡਾ.ਗੋਰਵ ਕੁਮਾਰ ਸਿੰਘ ਅਤੇ ਐੱਸ.ਐੱਸ.ਪੀ ਆਰਿਫ ਸ਼ੇਖ ਤੋਂ ਇਲਾਵਾ 150 ਦੇ ਕਰੀਬ ਐਨਜੀਓ ਵੀ ਮਦਦ ਕਰ ਰਹੀਆਂ ਹਨ।
ਦੱਸ ਦੱਈਏ ਕਿ ਇਸ ਅਭਿਆਨ ਨੂੰ ਸ਼ੁਰੂ ਕਰਨ ਤੋਂ ਪਹਿਲਾ ਇਸ ਗੱਲ ਦਾ ਪਤਾ ਲਗਾਇਆ ਗਿਆ ਕਿ ਪੂਰੇ ਜ਼ਿਲ੍ਹੇ ਵਿਚ ਅਜਿਹੇ ਕਿੰਨੇ ਲੋਕ ਹਨ ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹੈ। ਇਸ ਲਿਸਟ ਵਿਚ 19,500 ਲੋਕਾਂ ਦੇ ਨਾਮ ਆਏ ਅਤੇ ਹੁਣ ਵਰਤਮਾਨ ਹਾਲਾਤ ਇਹ ਹਨ ਕਿ ਉੱਥੇ ਹਰ ਹਫਤੇ 17000 ਕਰੀਬ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਲੌਕਡਾਊਨ ਦੇ ਕਾਰਨ ਇਨ੍ਹਾਂ ਮਜ਼ਦੂਰਾਂ ਕੋਲ ਰਹਿਣ ਲਈ ਜਗ੍ਹਾ ਵੀ ਨਹੀਂ ਹੈ। ਜਿਸ ਤੋਂ ਬਾਅਦ ਕਾਰਪੋਰੇਸ਼ਨ ਵੱਲੋਂ ਵੱਡੀ ਗਿਣਤੀ ਵਿਚ ਇਨ੍ਹਾਂ ਲੋਕਾਂ ਦੇ ਲਈ ਰਹਿਣ ਦਾ ਪ੍ਰਬੰਧ ਕੀਤਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।