Corona Virus : ਅਮਰੀਕਾ ਨੇ ਰੋਕੀ ਫੰਡਿੰਗ ਤਾਂ WHO ਦੇ ਮੁੱਖੀ ਨੇ ਕੀਤਾ ਪਲਟਵਾਰ, ਕਹੀ ਇਹ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੇ ਵਿਸ਼ਵ ਵਿਚ ਕਰੋਨਾ ਵਾਇਰਸ ਦੇ ਨਾਲ 134,560 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,082,372 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ।

coronavirus

ਜਿੱਥੇ ਇਕ ਪਾਸੇ ਕਰੋਨਾ ਵਾਇਰਸ ਨਾਲ ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚੀ ਹੋਈ ਹੈ ਅਤੇ ਹਰ ਰੋਜ਼ ਵੱਡੀ ਗਿਣਤੀ ਵਿਚ ਲੋਕ ਇਸ ਵਾਇਰਸ ਦੀ ਚਪੇਟ ਵਿਚ ਆਉਂਣ ਨਾਲ ਮਰ ਰਹੇ ਹਨ। ਉੱਥੇ ਹੀ ਅਮਰੀਕਾ ਹਾਲੇ ਵੀ ਆਪਣੀ ਸਰਭਉਚਤਾ ਨੂੰ ਦਰਸਾਉਂਣ ਵਿਚ ਲੱਗਾ ਹੋਇਆ ਹੈ। ਇਸੇ ਤੇ ਚੱਲਦਿਆਂ ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ (WHO) ਨੂੰ ਦਿੱਤੇ ਜਾਣ ਵਾਲੇ ਵੰਡ ਤੇ ਰੋਕ ਲਗਾ ਦਿੱਤੀ ਹੈ। ਕਿਉਂਕਿ ਰਾਸ਼ਟਰਪਤੀ ਟ੍ਰੰਪ ਦਾ ਕਹਿਣਾ ਹੈ ਕਿ WHO ਕਰੋਨਾ ਦੇ ਮਾਮਲੇ ਵਿਚ ਚੀਨ ਦਾ ਪੱਖ-ਪੂਰ ਰਿਹਾ ਹੈ। ਜਿਸ ਤੋਂ ਬਾਅਦ ਅਮਰੀਕਾ ਦੇ ਇਸ ਕਦਮ ਦੀ ਚੀਨ ਅਤੇ ਰੂਸ ਤੋਂ ਇਲਾਵਾ ਕਈ ਹੋਰ ਦੇਸ਼ਾਂ ਵੱਲੋਂ ਅਲੋਚਨਾ ਕੀਤੀ ਗਈ।

ਇਸ ਤੋਂ ਬਾਅਦ WHO ਦੇ ਨਿਰਦੇਸ਼ਕ ਟੇਡਰੋਸ ਐਡਨੋਮ ਗੇਬੀਅਸ ਨੇ ਗੱਲਾਂ-ਗੱਲਾਂ ਵਿਚ ਹੀ ਅਮਰੀਕਾਂ ਦੇ ਇਸ ਕਦਮ ਬਾਰੇ ਕਿਹਾ ਕਿ ਸਾਡੇ ਕੋਲ ਇਨ੍ਹਾਂ ਬੇਕਾਰ ਗੱਲਾਂ ਲਈ ਹਾਲੇ ਸਮਾਂ ਨਹੀਂ ਹੈ, ਕਿਉਂਕਿ ਇਸ ਸਮੇਂ ਸਾਡਾ ਕੇਵਲ ਇਕ ਹੀ ਟੀਚਾ ਹੈ ਕਿ ਅਸੀਂ ਇਸ ਮਹਾਂਮਾਰੀ ਨੂੰ ਫੈਲਣ ਤੋਂ ਕਿਵੇ ਰੋਕ ਸਕਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਰੋਨਾ ਵਾਇਰਸ ਦੇ ਬਾਰੇ ਗੱਲ ਕਰਦਿਆਂ ਕਿਹਾ ਕਿ ਹੁਣ ਤੱਕ ਅਸੀਂ ਇਸ ਵਾਇਰਸ ਬਾਰੇ ਇਹ ਹੀ ਜਾਣ ਪਾਏ ਹਾਂ ਕਿ ਜਿੰਨੀ ਜਲਦੀ ਇਸ ਵਾਇਰਸ ਦੇ ਬਾਰੇ ਪਤਾ ਲੱਗੇ, ਉਸ ਦਾ ਟੈਸਟ ਕੀਤਾ ਜਾਵੇ ਅਤੇ ਉਸ ਨੂੰ ਕੁਆਰੰਟੀਨ ਕੀਤਾ ਜਾਵੇ ਤਾਂ ਅਜਿਹਾ ਕਰਕੇ ਹੀ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸ ਕਰਕੇ ਹਾਲੇ ਸਾਡਾ ਧਿਆਨ ਦੁਨੀਆਂ ਭਰ ਦੇ ਲੋਕਾਂ ਨੂੰ ਇਸ ਮਹਾਂਮਾਰੀ ਵਿਚੋਂ ਬਾਹਰ ਕੱਢਣਾ ਹੈ।

ਉਧਰ ਅਮਰੀਕਾ ਦੀ ਇਸ ਹਰਕਤ ਤੇ ਚੀਨ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਮਾਂ ਬਹੁਤ ਹੀ ਗਭੀਰ ਹੈ ਕਿਉਂਕਿ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਪੂਰੀ ਦੁਨੀਆਂ ਵਿਚ ਫੈਲ ਰਿਹਾ ਹੈ ਅਜਿਹੇ ਸਮੇਂ ਵਿਚ ਅਮਰੀਕਾ ਵੱਲੋਂ ਅਜਿਹਾ ਫੈਸਲਾ ਲੈਣਾ ਉਚਿਤ ਨਹੀਂ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਅਮਰੀਕਾ ਦੇ ਇਸ ਕਦਮ ਤੇ ਚਿੰਤਾਂ ਪ੍ਰਗਟ ਕੀਤੀ ਗਈ ਹੈ। ਇਸ ਦੇ ਨਾਲ ਹੀ ਅਫਰੀਕੀ ਯੂਨੀਅਨ ਕਮਿਸ਼ਨ ਦੇ ਚੇਅਰਮੈਂਨ ਨੇ ਮੋਸਾ ਫਾਕੀ ਨੇ ਅਮਰੀਕਾ ਦੇ ਇਸ ਫੈਸਲੇ ਨੂੰ ਕਾਫੀ ਨਿਰਾਸ਼ਾਜਨਕ ਦੱਸਿਆ ਹੈ ਅਤੇ ਨਾਲ ਹੀ ਜਰਮਨੀ ਨੇ ਵੀ ਫੰਡ ਦੀ ਇਸ ਰੋਕ ਨੂੰ ਗਲਤ ਦੱਸਿਆ ਹੈ।

ਦੱਸ ਦੱਈਏ ਕਿ ਅਮਰੀਕਾ WHO ਤੇ ਦੋਸ਼ ਲਗਾ ਰਿਹਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਚੀਨ ਦੇ ਵੁਹਾਨ ‘ਚ ਸ਼ੁਰੂ ਹੋਏ ਕਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਦੁਨੀਆਂ ਨੂੰ ਇਸ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ। ਜਿਸ ਤੋਂ ਬਾਅਦ ਅੱਜ ਪੂਰਾ ਵਿਸ਼ਵ ਇਸ ਮਹਾਂਮਾਰੀ ਨਾਲ ਜੂਝ ਰਿਹਾ ਹੈ। ਇਨ੍ਹਾਂ ਦੋਸ਼ਾਂ ਨੂੰ ਲਗਾਉਂਦਿਆਂ ਅਮਰੀਕਾ ਨੇ WHO ਨੂੰ ਦੇਣ ਵਾਲੇ ਫੰਡਾਂ ‘ਤੇ ਰੋਕ ਲਗਾ ਦਿੱਤੀ ਹੈ। ਪਿਛਲੇ ਸਾਲ ਅਮਰੀਕਾ ਨੇ WHO ਨੂੰ 400 ਮੀਲੀਅਨ ਡਾਲਰ ਫੰਡ ਦੇ ਰੂਪ ਵਿਚ ਦਿੱਤੇ ਸਨ। ਜ਼ਿਕਰਯੋਗ ਹੈ ਕਿ ਹੁਣ ਤੱਕ ਪੂਰੇ ਵਿਸ਼ਵ ਵਿਚ ਕਰੋਨਾ ਵਾਇਰਸ ਦੇ ਨਾਲ 134,560 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,082,372 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।