Coronavirus : ਪੰਚਕੂਲਾ ‘ਚ ਇਕੋ ਪਰਿਵਾਰ ਦੇ 7 ਮੈਂਬਰ ਨਿਕਲੇ ਕਰੋਨਾ ਪੌਜਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਹੁਣ ਤੱਕ 12,380 ਲੋਕ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 414 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।

Coronavirus

ਦੇਸ਼ ਵਿਚ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਨੂੰ ਦੇਖਦਿਆਂ ਸਰਕਾਰ ਨੇ 3 ਮਈ ਤੱਕ ਲੌਕਡਾਊਨ ਵਧਾ ਦਿੱਤਾ ਹੈ ਪਰ ਹੁਣ ਵੀ ਆਏ ਦਿਨ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੱਲ ਪੰਚਕੂਲਾ ਵਿਚ ਇਕ ਔਰਤ ਦੀ  ਕਰੋਨਾ ਵਾਇਰਸ  ਦੀ ਰਿਪੋਰਟ ਪੌਜਟਿਵ ਆਈ ਸੀ ਅਤੇ ਅੱਜ ਉਸ ਔਰਤ ਦੇ  ਪਰਿਵਾਰ ਦੇ 7 ਮੈਂਬਰਾਂ ਵਿਚ ਕਰੋਨਾ ਵਾਇਰਸ ਪਾਇਆ ਗਿਆ ਹੈ। ਜਿਸ ਤੋਂ ਬਾਅਦ ਇਸ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 12 ਤੱਕ ਪਹੁੰਚ ਗਈ ਹੈ। ਦੱਸ ਦੱਈਏ ਚੰਡੀਗੜ੍ਹ ਦੇ ਵਿਚ ਹੁਣ ਤੱਕ ਕਰੋਨਾ ਵਾਇਰਸ ਦੇ 21 ਕੇਸ ਅਤੇ ਜਦਕਿ ਮੁਹਾਲੀ ਦੇ ਵਿਚ ਇਸ ਵਾਇਰਸ ਦੇ 54 ਮਾਮਲੇ ਸਾਹਮਣੇ ਆ ਚੁੱਕੇ ਹਨ।

ਮੁਹਾਲੀ ਜ਼ਿਲ੍ਹੇ ਦੇ ਡੇਰਾ ਬੱਸੀ ਦੇ ਪਿੰਡ ਜਵਾਹਰਪੁਰ ਵਿਚ ਕਰੋਨਾ ਵਾਇਰਸ ਦੇ 37 ਮਾਮਲੇ ਸਾਹਮਣੇ ਆ ਚੁੱਕੇ ਹਨ।  ਜਿਸ ਤੋਂ ਬਾਅਦ ਚੰਡਗੜ੍ਹ, ਮੁਹਾਲੀ ਅਤੇ ਪੰਚਕੂਲਾ ਤਿੰਨੋਂ ਸ਼ਹਿਰਾਂ ਦੇ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਕੁਲ ਅੰਕੜਾ 84 ਤੱਕ ਪਹੁੰਚ ਗਿਆ ਹੈ। ਉਥੇ ਹੀ ਪਟਿਆਲਾ ਵਿਖੇ ਮੰਗਲਵਾਰ ਨੂੰ ਇਕ 50 ਸਾਲਾ ਵਿਅਕਤੀ ਦੀ ਰਿਪੋਰਟ ਪੌਜਟਿਵ ਆਉਂਣ ਤੋਂ ਬਾਅਦ ਕੱਲ ਉਸ ਦੀ ਪਤਨੀ ਅਤੇ ਦੋ ਪੁੱਤਰਾਂ ਦੀ ਰਿਪੋਰਟ ਵੀ ਪੌਜਟਿਵ ਆਈ ਹੈ। ਇਸ ਤੋਂ ਇਲਾਵਾ ਡਾਕਟਰਾਂ ਦਾ ਕਹਿਣਾ ਹੈ ਕਿ ਇਸ 50 ਸਾਲਾ ਵਿਅਕਤੀ ਦੇ ਸੰਪਰਕ ਵਿਚ ਆਏ 8 ਹੋਰ ਵਿਅਕਤੀਆਂ ਦੇ ਸੈਪਲ ਲਏ ਗਏ ਹਨ ਅਤੇ ਰਿਪੋਰਟ ਦੀ ਉਡੀਕ ਹੈ।

ਦੱਸ ਦੱਈਏ ਕਿ ਹੁਣ ਪਟਿਆਲਾ ਵਿਖੇ ਸਰਕਾਰੀ ਮੈਡੀਕਲ ਕਾਲਜ ਵਿਖੇ ਕਰੋਨਾ ਵਾਇਰਸ ਦੇ ਮਰੀਜ਼ਾਂ ਲਈ ਆਈਸੋਲੇਸ਼ਨ ਵਾਰਡ ਸ਼ੁਰੂ ਕੀਤਾ ਗਿਆ ਹੈ। ਜਿਥੇ ਹੁਣ ਤਿੰਨ ਨਵੇਂ ਮਰੀਜ਼ਾਂ ਨੂੰ ਸਿਫਟ ਕੀਤਾ ਗਿਆ ਹੈ ਪਰ ਪਹਿਲਾ ਉਨ੍ਹਾਂ ਨੂੰ ਘਰ ਵਿਚ ਹੀ ਕੁਆਰੰਟੀਨ ਕੀਤਾ ਗਿਆ ਸੀ। ਪਠਾਨਕੋਟ ਵਿਚ ਵੀ ਉਸ ਔਰਤ ਦਾ ਪਤੀ ਵੀ ਕਰੋਨਾ ਦਾ ਪੌਜਟਿਵ ਆਇਆ ਹੈ ਜਿਹੜੀ ਸੁਜਾਨਪੁਰ ਕਰੋਨਾ ਪੌਜਟਿਵ ਪਰਿਵਾਰ ਦੇ ਘਰ ਕੰਮ ਕਰਦੀ ਸੀ।

ਇਸ ਤੋਂ ਇਲਾਵ ਪਠਾਨਕੋਟ ਵਿਚ ਕੱਲ ਇਕ ਆਟੋ ਚਾਲਕ ਦੀ ਰੋਪਿਰਟ ਵੀ ਪੌਜਟਿਵ ਆਈ ਹੈ। ਜ਼ਿਕਰਯੋਗ ਹੈ ਕਿ ਕੱਲ ਇਕ ਕੇਸ ਸੰਗਰੂਰ ਤੋਂ ਵੀ ਸਾਹਮਣੇ ਆਇਆ ਸੀ ਜਿਹੜਾ ਕਿ ਇਕ ਤਬਲੀਗੀ ਜ਼ਮਾਤ ਦੇ ਵਿਅਕਤੀ ਦੇ ਸੰਪਰਕ ਵਿਚ ਆਇਆ ਸੀ। ਦੱਸ ਦੱਈਏ ਕਿ ਭਾਰਤ ਵਿਚ ਹੁਣ ਤੱਕ 12,380 ਲੋਕ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 414 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।