Corona Virus : ਸੋਸ਼ਲ ਮੀਡੀਆ ਜ਼ਰੀਏ ਸਲਮਾਨ ਨੇ ਲੋਕਾਂ ਨੂੰ ਦਿੱਤਾ ਇਹ ਸੁਨੇਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਕਾਰਨ ਵੱਡੇ-ਵੱਡੇ ਫਿਲਮੀ ਸਿਤਾਰੇ ਲਗਾਤਾਰ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੇ ਹਨ ।

coronavirus

ਜਲੰਧਰ : ਦੇਸ਼ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਜਿੱਥੇ ਪ੍ਰਸ਼ਾਸਨ ਅਤੇ ਵੱਡੇ-ਵੱਡੇ ਫਿਲਮੀ ਸਿਤਾਰੇ ਲਗਾਤਾਰ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੇ ਹਨ । ਇਸੇ ਤਹਿਤ ਹੁਣ ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਨੇ ਵੀ ਸੋਸ਼ਲ ਮੀਡੀਆ ਤੇ ਇਕ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਘਰਾਂ ਵਿਚ ਰਹਿਣ ਨੂੰ ਕਿਹਾ ਹੈ। ਇਸ ਵੀਡੀਓ ਵਿਚ ਸਲਮਾਨ ਖਾਨ ਕਹਿ ਰਹੇ ਹਨ ਕਿ ਹੁਣ ਅਸਲ ਜਿੰਦਗੀ ਦਾ ਬਿਗ-ਬੌਸ ਸ਼ੁਰੂ ਹੋ ਗਿਆ ਹੈ। ਜਦੋਂ ਕਰੋਨਾ ਵਾਇਰਸ ਸ਼ੁਰੂ ਵਿਚ ਸਾਡੇ ਦੇਸ਼ ਵਿਚ ਆਇਆ ਸੀ ਤਾਂ ਪਹਿਲਾਂ ਇਹ ਇਕ ਫਲੂਅ ਦੀ ਤਰ੍ਹਾਂ ਲੱਗਦਾ ਸੀ ਪਰ ਲੌਕਡਾਊਨ ਦੇ ਬਾਅਦ ਸਥਿਤੀ ਗੰਭੀਰ ਹੋ ਗਈ।

ਇਸੇ ਨਾਲ ਸਲਮਾਨ ਖਾਨ ਨੇ ਦੱਸਿਆ ਕਿ ਮੈਂ ਫਾਰਮ ਹਾਊਸ ਵਿਚ ਆਪਣੇ ਪੂਰੇ ਪਰਿਵਾਰ ਨਾਲ ਰਹਿ ਰਿਹਾ ਹਾਂ ਅਤੇ ਮੈਂ ਇੱਥੇ ਇਕ ਨਿਯਮ ਬਣਾਇਆ ਹੈ ਜਿਸ ਦੇ ਤਹਿਤ ਇਥੇ  ਫਾਰਮ ਹਾਊਸ ਵਿਚੋਂ ਨਾ ਤਾਂ ਕੋਈ ਬਾਹਰ ਜਾ ਸਕਦਾ ਹੈ ਅਤੇ ਨਾ ਹੋ ਕੋਈ ਵਿਅਕਤੀ ਇਥੇ ਆ ਸਕਦਾ ਹੈ। ਸਲਮਾਨ ਨੇ ਦੱਸਿਆ ਕਿ ਇਕ ਵਾਰ ਮੈਂ ਆਪਣੇ ਮਿੱਤਰ ਨੂੰ ਬਾਹਰ ਸਬਜੀ ਲੈਣ ਭੇਜਿਆ ਪਰ ਉਸ ਨੂੰ ਪੁਲਿਸ ਨੇ ਫੜ ਲਿਆ ਕਿਉਂਕਿ ਉਸ ਨੇ ਮਾਸਕ ਉਤਾਰ ਕੇ ਪੁਲਿਸ ਨਾਲ ਗੱਲ ਕੀਤੀ ਅਤੇ ਇਹ ਉਸ ਦੀ ਗਲਤੀ ਸੀ ਜੋ ਕਿ ਉਸ ਨੂੰ ਨਹੀਂ ਕਰਨੀ ਚਾਹੀਦੀ ਸੀ। ਦੱਸ ਦੱਈਏ ਕਿ ਸਲਮਾਨ ਖਾਨ ਦਾ ਕਹਿਣਾ ਹੈ ਕਿ ਜੋ ਸਾਵਧਾਨੀ ਨਹੀਂ ਵਰਤੇਗਾ ਉਸ ਨੂੰ ਕਰੋਨਾ ਵਾਇਰਸ ਹੋ ਜਾਵੇਗਾ ਅਤੇ ਉਹ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਗਲੀ-ਮੁਹੱਲੇ ਵਿਚ ਕਰੋਨਾ ਫੈਲਾ ਸਕਦਾ ਹੈ।

ਇਸ ਦੇ ਨਾਲ ਹੀ ਸਲਮਾਨ ਨੇ ਲੋਕਾਂ ਸੁਝਾਅ ਦਿੱਤਾ ਕਿ ਜੇਕਰ ਤੁਸੀਂ ਨਮਾਜ਼ ਪੜ੍ਹਨੀ ਹੈ ਜਾਂ ਫਿਰ ਪੂਜਾ ਕਰਨੀ ਹੈ ਤਾਂ ਆਪਣੇ ਘਰ ਵਿਚ ਹੀ ਕਰੋ। ਬਚਪਨ ਵਿਚ ਵੀ ਇਹ ਵੀ ਪੜ੍ਹਿਆ ਸੀ ਕਿ ਭਗਵਾਨ ਸਾਡੇ ਸਭ ਦੇ ਅੰਦਰ ਹੈ ਪਰ ਜੇਕਰ ਪਰਿਵਾਰ ਸਮੇਤ ਹੀ ਅੱਲ੍ਹਾ ਅਤੇ ਭਗਵਾਨ ਦੇ ਘਰ ਜਾਣਾ ਹੈ ਤਾਂ ਨਿਕਲੋ ਘਰ ਤੋਂ ਬਾਹਰ। ਇਸ ਤੋਂ ਇਲਾਵਾ ਸਲਮਾਨ ਨੇ ਉਨ੍ਹਾਂ ਲੋਕਾਂ ਦੀ ਨਿੰਦਿਆ ਕੀਤੀ ਹੈ ਜਿਹੜੇ ਪ੍ਰਸ਼ਾਸਨ ਦੀ ਗੱਲ ਨਹੀਂ ਮੰਨ ਰਹੇ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਸਹੀ ਤਰੀਕੇ ਨਾਲ ਲੌਕਡਾਊਨ ਦੀ ਪਾਲਣਾ ਕੀਤੀ ਹੁੰਦੀ ਤਾਂ ਹੁਣ ਤੱਕ ਤੇ ਸਭ ਕੁਝ ਠੀਕ ਹੋ ਜਾਣਾ ਸੀ। ਇਸ ਦੇ ਨਾਲ ਹੀ ਸਲਮਾਨ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਅਤੇ ਡਾਕਟਰ ਆਪਣੇ ਪਰਿਵਾਰ ਨੂੰ ਛੱਡ ਕੇ 18-18 ਘੰਟੇ ਸਾਡੇ ਲਈ ਕੰਮ ਕਰ ਰਹੇ ਹਨ।

ਪਰ ਜਿਹੜੇ ਡਾਕਟਰ ਜਾ ਸਿਹਤ ਕਰਮਚਾਰੀ ਲੋਕਾਂ ਦਾ ਚੈੱਕਅੱਪ ਕਰਨ ਆਉਂਦੇ ਹਨ ਤਾਂ ਲੋਕਾਂ ਵੱਲੋਂ ਉਨ੍ਹਾਂ ਦੇ ਪੱਥਰ ਮਾਰੇ ਜਾਂਦੇ ਹਨ। ਇਸ ਤੋਂ ਇਲਾਵਾ ਆਈਸੋਲੇਸ਼ਨ ਵਾਰਡ ਵਿਚੋਂ ਵੀ ਕਈ ਲੋਕ ਭੱਜ ਰਹੇ ਹਨ। ਕੁਝ ਲੋਕ ਸਮਝ ਰਹੇ ਹਨ ਕਿ ਸਾਨੂੰ ਕਰੋਨਾ ਵਾਇਰਸ ਨਹੀਂ ਹੋਵੇਗਾ ਪਰ ਕੁਝ ਜੋਕਰਾਂ ਦੇ ਕਾਰਨ ਇਹ ਬਿਮਾਰੀ ਹੋਰ ਫੈਲ ਰਹੀ ਹੈ। ਸਲਮਾਨ ਨੇ ਦੱਸਿਆ ਕਿ ਹਰ ਗੱਲ ਦੇ ਦੋ ਪਹਿਲੂ ਹੁੰਦੇ ਹਨ ਅਤੇ ਇਸ ਦੇ ਵੀ ਹਨ, ਪਹਿਲਾ ਇਹ ਕਿ ਅਸੀਂ ਸਾਰੇ ਰਹੀਏ ਅਤੇ ਦੂਜਾ ਇਹ ਕਿ ਕੋਈ ਵੀ ਨਾ ਰਹੇ। ਇਸ ਲਈ ਸਮਝ ਜਾਉ ਕਿਉਂਕਿ ਅਜਿਹਾ ਨਾ ਹੋਵੇ ਕਿ ਤੁਹਾਨੂੰ ਸਮਝਾਉਂਣ ਲਈ ਮਿਲਟਰੀ ਬੁਲਾਉਂਣੀ ਪਵੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।