ਪੁਲਵਾਮਾ 'ਚ ਤਿੰਨ ਅਤਿਵਾਦੀ ਹਲਾਕ, ਇਕ ਜਵਾਨ ਵੀ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਬੰਦ

J&K: 3 terrorists killed, 1 jawan martyred in encounter in Pulwama

ਸ੍ਰੀਨਗਰ :  ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ  ਹੋਏ ਮੁਕਾਰਬਲੇ ਵਿਚ ਤਿੰਨ ਅਤਿਵਾਦੀ ਮਾਰੇ ਗਏ ਅਤੇ ਇਕ ਨਾਗਰਿਕ ਦੀ ਮੌਦ ਹੋ ਗਈ ਜਦਕਿ ਇਸ ਦੌਰਾਨ ਇਕ ਜਵਾਨ ਵੀ ਸ਼ਹੀਦ ਹੋ ਗਿਆ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖ਼ੂਫ਼ੀਆ ਜਾਣਕਾਰੀ ਦੇ ਆਧਾਰ 'ਤੇ ਰਾਸ਼ਟਰੀ ਰਾਈਫ਼ਲ , ਕੇਂਦਰੀ ਰਿਜ਼ਰਵ ਪੁਲਿਸ ਅਤੇ ਜੰਮੂ-ਕਸ਼ਮੀਰ ਪਿਲਸ ਦੇ ਵਿਸ਼ੇਸ਼ ਦਲ ਨੇ ਅੱਜ ਤੜਕੇ ਪੁਲਵਾਮਾ ਦੇ ਡੇਲੀਪੁਰਾ ਪਿੰਡ 'ਚ ਮੁਹਿੰਮ ਸ਼ੁਰੂ ਕੀਤੀ। 

ਸੁਰੱਖਿਆ ਫ਼ੌਜ ਦੇ ਜਵਾਨਾਂ ਨੇ ਪਿੰਡ ਦੇ ਸਾਰੇ ਨਿਕਾਸ ਮਾਰਗਾਂ ਨੂੰ ਬੰਦ ਕਰ ਦਿਤਾ। ਤਲਾਸ਼ੀ ਮੁਹਿੰਮ ਦੌਰਾਨ ਲੁਕੇ ਅਤਿਵਾਦੀਆਂ ਨੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿਤੀ। ਸੁਰੱਖਿਆ ਫ਼ੌਜ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ 3 ਅਤਿਵਾਦੀ ਮਾਰੇ ਗਏ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਦੋਹਾਂ ਪਾਸਿਉ ਹੋਈ ਗੋਲੀਬਾਰੀ ਵਿਚ ਦੋ ਭਰਾ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿਚੋਂ ਇਕ ਦੀ ਪਹਿਚਾਣ ਰਈਸ ਅਹਿਮਦ ਦੇ ਰੂਪ ਵਿਚ ਹੋਈ ਹੈ ਜਿਸ ਦੀ ਮੌਤ ਹੋ ਗਈ ਜਦਕਿ ਉਸ ਦੇ ਭਰਾ ਮੁਹੰਮਦ ਯੁਨੂਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। 

ਮਿਲੀ ਜਾਣਕਾਰੀ ਅਨੁਸਾਰ ਇਲਾਜ਼ ਦੌਰਾਨ ਸੰਦੀਪ ਨਾਂ ਦੇ ਜਵਾਨ ਨੇ ਵੀ ਦਮ ਤੋੜ ਦਿਤਾ। ਫਿਲਹਾਲ ਇਕ ਜਵਾਨ ਤੇ ਇਕ ਸਥਾਨਕ ਨਿਵਾਸੀ ਦਾ ਇਲਾਜ ਚੱਲ ਰਿਹਾ ਹੈ।  ਸੂਤਰਾਂ ਨੇ ਦਸਿਆ ਕਿ ਇਸ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਫ਼ੌਜ ਤੈਨਾਤ ਕੀਤੀ ਜਾਵੇਗੀ। ਖ਼ੂਫ਼ੀਆ ਜਾਣਕਾਰੀ ਅਨੁਸਾਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੁਰਖਿਆ ਮੁਲਾਜ਼ਮਾਂ ਦੀ ਘੇਰਾਬੰਦੀ ਵਿਚ ਫਸੇ ਅਤਿਵਾਦੀਆਂ ਵਿਚ ਹਿਜ਼ਬੁਲ ਮੁਜਾਹਿਦੀਨ ਦਾ ਇਕ ਚੋਟੀ ਦਾ ਮੁਤਵਾਜ਼ੀ ਕਮਾਂਡਰ ਵੀ ਸ਼ਾਮਲ ਹੈ। ਪ੍ਰਸ਼ਾਸਨ ਨੇ ਪੁਲਵਾਮਾ 'ਚ ਸੁਰੱਖਿਆ ਕਾਰਨਾਂ ਕਰ ਕੇ ਮੋਬਾਈਲ  ਅਤੇ ਇੰਟਰਨੈੱਟ ਸੇਵਾ ਬੰਦ ਕਰ ਦਿਤੀ ਹੈ।