Paytm ਗਾਹਕਾਂ ਲਈ ਵੱਡੀ ਖ਼ਬਰ, ਨਵੀਂ ਸੁਵਿਧਾ ਤਹਿਤ ਹੁਣ ਘਰ ਪਹੁੰਚੇਗਾ Cash!

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਸਮੱਸਿਆ ਦਾ ਹੱਲ ਕਰਨ ਲਈ ਪੇਟੀਐਮ ਪੇਮੇਂਟਸ ਬੈਂਕ...

Paytm payments bank launches cash at home facility for senior citizens

ਨਵੀਂ ਦਿੱਲੀ: ਕੋਰੋਨਾ ਵਾਇਰਸ (Corona Virus) ਰੋਕਣ ਲਈ ਪੂਰੇ ਦੇਸ਼ ਵਿਚ ਲਾਕਡਾਊਨ ਦਾ ਤੀਜਾ ਪੜਾਅ ਚਲ ਰਿਹਾ ਹੈ। ਅਜਿਹੇ ਵਿਚ ਕੈਸ਼ (Cash) ਕਢਵਾਉਣ ਲਈ ਬਾਹਰ ਏਟੀਐਮ (ATM) ਤਕ ਜਾਣਾ ਵੀ ਆਸਾਨ ਨਹੀਂ ਹੈ।

ਇਸ ਸਮੱਸਿਆ ਦਾ ਹੱਲ ਕਰਨ ਲਈ ਪੇਟੀਐਮ ਪੇਮੇਂਟਸ ਬੈਂਕ (Paytm Payments Bank) ਨੇ ਸੀਨੀਅਰ ਸਿਟੀਜ਼ਨ ਅਤੇ ਅਪਾਹਜਾਂ ਲਈ ਘਰ ਵਿਚ ਹੀ ਕੈਸ਼ ਦੇਣ ਦੀ ਸੁਵਿਧਾ ਸ਼ੁਰੂ ਕੀਤੀ ਹੈ ਤਾਂ ਕਿ ਉਹਨਾਂ ਨੂੰ ਇਸ ਮਹਾਂਮਾਰੀ ਦੌਰਾਨ ਘਰ ’ਚੋਂ ਬਾਹਰ ਨਾ ਨਿਕਲਣਾ ਪਵੇ। ਇਸ ਨਵੀਂ ਸੇਵਾ ਦੀ ਮਦਦ ਨਾਲ ਉਹ ਅਪਣੇ ਪੇਟੀਐਮ ਪੇਮੇਂਟਸ ਬੈਂਕ ਤੇ ਵਿਦਡ੍ਰਾਅ ਲਈ ਰਿਕਵੈਸਟ ਭੇਜ ਸਕਦੇ ਹਨ ਅਤੇ ਉਸ ਦੇ ਮੁਤਾਬਕ ਰਕਮ ਉਹਨਾਂ ਦੇ ਘਰ ਡਿਲੀਵਰ ਕਰ ਦਿੱਤੀ ਜਾਵੇਗੀ।

ਕੋਈ ਵੀ ਸੀਨੀਅਰ ਸਿਟੀਜ਼ਨ ਜਿਸ ਦਾ ਬੈਂਕ ਵਿਚ ਸੇਵਿੰਗ ਅਕਾਉਂਟ (Saving Account) ਹੈ ਉਹ ਐਪ ਵਿਚ ਰਿਕਵੈਸਟ ਟੈਬ ਤੇ ਅਪਣੀ ਰਕਮ ਭਰ ਸਕਦਾ ਹੈ ਅਤੇ ਫਿਰ ਉਸ ਨੂੰ ਸਬਮਿਟ ਕਰਨਾ ਪਵੇਗਾ। ਬੈਂਕ ਦਾ ਕਾਰਜਕਾਰੀ ਤੁਹਾਡੀ ਰਕਮ ਨੂੰ ਤੁਹਾਡੇ ਘਰ ਦੇ ਪਤੇ ਤੇ ਦੋ ਦਿਨ ਦੇ ਅੰਦਰ ਡਿਲੀਵਰ ਕਰ ਦੇਵੇਗਾ। ਤੁਸੀਂ 1000 ਰੁਪਏ ਅਤੇ ਵੱਧ ਤੋਂ ਵੱਧ 5000 ਰੁਪਏ ਲੈ ਸਕਦੇ ਹੋ।

ਬੈਂਕ ਮੁਤਾਬਕ ਇਸ ਕੈਸ਼ ਏਟ ਹੋਮ ਦੀ ਸੁਵਿਧਾ ਦਾ ਮਕਸਦ ਗਾਹਕਾਂ ਨੂੰ ਜ਼ਿਆਦਾ ਸੁਵਿਧਾਵਾਂ ਦਾ ਅਹਿਸਾਸ ਕਰਵਾਉਣਾ ਹੈ। ਬੈਂਕ ਨੇ ਹਾਲ ਹੀ ਵਿਚ ਡਾਇਰੈਕਟਰ ਬੈਨੇਫਿਟਸ ਟ੍ਰਾਂਸਫਰ (DBT) ਸੁਵਿਧਾ ਨੂੰ ਸ਼ੁਰੂ ਕੀਤਾ ਸੀ ਜਿਸ ਨਾਲ ਗਾਹਕ 400 ਤੋਂ ਜ਼ਿਆਦਾ ਸਰਕਾਰੀ ਸਬਸਿਡੀ ਦਾ ਫ਼ਾਇਦਾ ਸਿੱਧਾ ਅਪਣੇ PPBL ਸੇਵਿੰਗ ਅਕਾਉਂਟ ਵਿਚ ਟ੍ਰਾਂਸਫਰ ਕਰ ਸਕਦੇ ਹਨ।

ਬੈਂਕ ਮੁਤਾਬਕ ਉਸ ਨੂੰ ਉਮੀਦ ਹੈ ਕਿ ਇਸ ਸੁਵਿਧਾ ਰਾਹੀਂ ਗਾਹਕਾਂ ਦੀ ਬੈਂਕ ਜਾਂ ਏਟੀਐਮ ਜਾਣ ਦੀ ਪਰੇਸ਼ਾਨੀ ਦੂਰ ਹੋਵੇਗੀ ਅਤੇ ਲਾਕਡਾਊਨ ਵਿਚ ਘਰ ਰਹਿਣ ਚ ਮਦਦ ਮਿਲੇਗੀ। RBI-  Reserve Bank of India ਯਾਨੀ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਦਾ ਇਕ ਨਵਾਂ ਮਾਡਲ ਦਸਿਆ ਹੈ ਜਿਸ ਨੂੰ  Payment Bank  ਨਾਮ ਦਿੱਤਾ ਹੈ। Payment Bank ਜਿਵੇਂ ਨਾਮ ਤੋਂ ਹੀ ਪਤਾ ਚਲਦਾ ਹੈ ਕਿ ਇਕ ਭੁਗਤਾਨ ਬੈਂਕ ਹੈ।

ਜਿਸ ਦਾ ਇਸਤੇਮਾਲ ਗਾਹਕ ਉਪਲੱਬਧ ਸੇਵਾਵਾਂ ਦਾ ਆਨਲਾਈਨ ਭੁਗਤਾਨ ਕਰਨ ਲਈ ਕਰਦਾ ਹੈ। ਪਰ ਇਹ ਇਕ ਬੈਂਕ ਹੈ ਇਸ ਲਈ ਤੁਸੀਂ Paytm Payment Bank ਵਿਚ 1 ਲੱਖ ਰੁਪਏ ਤਕ ਜਮ੍ਹਾ ਕਰ ਸਕਦੇ ਹੋ। ਤੁਹਾਡੀ ਜਮ੍ਹਾ ਰਕਮ ਤੇ Paytm Payment Bank ਰਾਹੀਂ 4% ਸਲਾਨਾ ਦੀ ਦਰ ਨਾਲ ਵਿਆਜ ਵੀ ਦਿੱਤਾ ਜਾਂਦਾ ਹੈ। Payment Bank ਦਾ ਕੰਮ ਜ਼ਿਆਦਾਤਰ Digitally ਯਾਨੀ Online ਹੁੰਦਾ ਹੈ।

Payments ਬੈਂਕਾਂ ਦੀ ਕੋਈ Physically ਹੋਂਦ ਨਹੀਂ ਹੈ। ਇਸ ਲਈ Payments Bank ਆਪਣੇ ਗਾਹਕਾਂ ਨੂੰ ਸਿੱਧੇ ਤੌਰ 'ਤੇ Insurance, Loans, Mutual Funds ਆਦਿ ਦੀ ਕੋਈ Financial Product ਪ੍ਰਦਾਨ ਨਹੀਂ ਕਰਦਾ। ਪਰ ਇਹ ਬੈਂਕ ਤੁਹਾਨੂੰ Debit Cards, Online Banking ਅਤੇ Mobile Banking ਆਦਿ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।