ਹਿਮਾਚਲ ਜਾਣ ਵਾਲੇ ਸੈਲਾਨੀਆਂ ਲਈ ਖੁਸ਼ਖ਼ਬਰੀ! ਮਨਾਲੀ-ਲੇਹ ਹਾਈਵੇਅ ਹੋਇਆ ਬਹਾਲ, ਐਡਵਾਈਜ਼ਰੀ ਜਾਰੀ
ਕੀਰਤਪੁਰ ਸਾਹਿਬ ਤੋਂ ਮਨਾਲੀ 4 ਮਾਰਗੀ ਟਨਲ ਰੂਟ ਲਈ ਕੁੱਝ ਸਮਾਂ ਹੋਰ ਇੰਤਜ਼ਾਰ ਕਰਨਾ ਪਵੇਗਾ।
ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਜਾਣ ਵਾਲੇ ਸੈਲਾਨੀਆਂ ਲਈ ਖੁਸ਼ਖ਼ਬਰੀ ਹੈ। ਦਰਅਸਲ ਮਨਾਲੀ-ਲੇਹ ਹਾਈਵੇਅ ਅੱਜ ਤੋਂ ਬਹਾਲ ਕਰ ਦਿਤਾ ਗਿਆ ਹੈ। ਵਾਹਨਾਂ ਦਾ ਪਹਿਲਾ ਕਾਫ਼ਲਾ ਸਵੇਰੇ ਕਰੀਬ 10 ਵਜੇ ਰਵਾਨਾ ਹੋਇਆ। ਇਸ ਦੇ ਨਾਲ ਹੀ 427 ਕਿਲੋਮੀਟਰ ਲੰਬੇ ਮਨਾਲੀ-ਲੇਹ ਮਾਰਗ 'ਤੇ ਯਾਤਰਾ ਨੂੰ ਲੈ ਕੇ ਲਾਹੌਲ ਸਪਿਤੀ ਪ੍ਰਸ਼ਾਸਨ ਵਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਬਰਾਲਾਚਾ ਜਿੰਗ-ਜਿੰਗ ਬਾਰ ਤੋਂ ਬਰਫ਼ ਹਟਾ ਦਿਤੀ ਗਈ ਹੈ ਅਤੇ ਸੜਕ ਸਾਫ਼ ਕਰ ਦਿਤੀ ਗਈ ਹੈ।
ਇਹ ਵੀ ਪੜ੍ਹੋ: ਸੜਕ ਹਾਦਸੇ ਨੇ ਲਈ ਮਾਪਿਆਂ ਦੇ ਜਵਾਨ ਪੁੱਤ ਦੀ ਜਾਨ
ਸੜਕ 'ਤੇ ਸਿਰਫ਼ ਚਾਰ ਬਾਈ ਚਾਰ ਵਾਹਨ ਹੀ ਸਫ਼ਰ ਕਰਨਗੇ, ਪਰ ਉਨ੍ਹਾਂ ਦੇ ਟਾਇਰਾਂ 'ਤੇ ਜ਼ੰਜੀਰਾਂ ਲੱਗੀਆਂ ਹੋਣਗੀਆਂ। ਇਸ ਦੌਰਾਨ ਸਵੇਰੇ 8.00 ਵਜੇ ਤੋਂ 11.00 ਵਜੇ ਤਕ ਜਾਣ ਦੀ ਹੀ ਇਜਾਜ਼ਤ ਹੋਵੇਗੀ। ਦਾਰਚਾ-ਸ਼ਿੰਕੂਲਾ ਮਾਰਗ ਨੂੰ ਸਵੇਰੇ 7.00 ਵਜੇ ਤੋਂ ਸਵੇਰੇ 10.30 ਵਜੇ ਤਕ ਚੱਲਣ ਦੀ ਇਜਾਜ਼ਤ ਹੋਵੇਗੀ। ਸੋਮਵਾਰ ਦੇਰ ਸ਼ਾਮ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਨੇ ਲਾਹੌਲ-ਸਪਿਤੀ ਪ੍ਰਸ਼ਾਸਨ ਨੂੰ ਰੋਡ ਕਲੀਅਰੈਂਸ ਦੀ ਮਨਜ਼ੂਰੀ ਦੀ ਸੂਚਨਾ ਦਿਤੀ। ਪ੍ਰਸ਼ਾਸਨ ਨੇ 16 ਮਈ ਤੋਂ ਫੋਰ ਬਾਈ ਫੋਰ ਅਤੇ ਚੇਨ ਵਾਹਨਾਂ ਨੂੰ ਲਾਹੌਲ ਦੇ ਪਟਸੇਓ ਤੋਂ ਅੱਗੇ ਲੇਹ ਤਕ ਜਾਣ ਦੀ ਇਜਾਜ਼ਤ ਦਿਤੀ ਹੈ।
ਇਹ ਵੀ ਪੜ੍ਹੋ: ਦੋਸ਼ੀ ਦੇ ਜੇਲ੍ਹ ਵਿਚ ਸਜ਼ਾ ਤੋਂ ਜ਼ਿਆਦਾ ਠਹਿਰਣ 'ਤੇ 'ਗਲਤ' ਅਫ਼ਸਰਾਂ ਨੂੰ ਲੱਗ ਸਕਦਾ ਹੈ 10 ਲੱਖ ਰੁਪਏ ਦਾ ਜੁਰਮਾਨਾ
ਸ਼ੁਰੂਆਤੀ ਤੌਰ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਲੋਕਾਂ ਨੂੰ ਇਜਾਜ਼ਤ ਦਿਤੀ ਹੈ, ਜਦਕਿ ਸੈਲਾਨੀਆਂ ਨੂੰ ਕੁੱਝ ਦਿਨ ਹੋਰ ਉਡੀਕ ਕਰਨੀ ਪਵੇਗੀ। 6 ਮਹੀਨੇ ਅਤੇ 8 ਦਿਨਾਂ ਬਾਅਦ, ਸਥਾਨਕ ਲੋਕਾਂ ਨੂੰ ਮਨਾਲੀ-ਲੇਹ ਮਾਰਗ ਦੇ ਪਟਸੇਓ ਤੋਂ ਅੱਗੇ ਜਾਣ ਲਈ ਰਾਹਤ ਮਿਲੀ ਹੈ। ਦੂਜੇ ਪਾਸੇ ਕੀਰਤਪੁਰ ਸਾਹਿਬ ਤੋਂ ਮਨਾਲੀ 4 ਮਾਰਗੀ ਟਨਲ ਰੂਟ ਲਈ ਕੁੱਝ ਸਮਾਂ ਹੋਰ ਇੰਤਜ਼ਾਰ ਕਰਨਾ ਪਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਇਸ ਸਬੰਧੀ ਇਕ ਪੱਤਰ ਵੀ ਜਾਰੀ ਕੀਤਾ ਹੈ, ਜਿਸ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਕੁੱਲੂ ਤੋਂ ਮਨਾਲੀ ਤਕ ਦਾ ਰਸਤਾ ਪੂਰੀ ਤਰ੍ਹਾਂ ਸਾਫ਼ ਕਰ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਇਲਾਜ ਲਈ ਤਿੱਖੀ ਧੁੱਪ 'ਚ ਸੱਤ ਕਿਲੋਮੀਟਰ ਪੈਦਲ ਚੱਲੀ ਗਰਭਵਤੀ ਔਰਤ, ਮੌਤ
ਕੀਰਤਪੁਰ ਸਾਹਿਬ ਤੋਂ ਸੁੰਦਰ ਨਗਰ ਤਕ ਮੁੱਖ ਸੜਕ 30 ਜੂਨ ਤਕ ਜਨਤਾ ਨੂੰ ਸਮਰਪਿਤ ਕਰ ਦਿਤੀ ਜਾਵੇਗੀ। ਸੁੰਦਰ ਨਗਰ ਸ਼ਹਿਰ ਦੀ ਟ੍ਰੈਫਿਕ ਤੋਂ ਬਚਣ ਲਈ ਇਸ ਦਾ ਬਾਈਪਾਸ ਰੂਟ 13 ਜੂਨ ਤੋਂ ਸ਼ੁਰੂ ਹੋ ਜਾਵੇਗਾ। ਦੂਜੇ ਪਾਸੇ ਨੇਰਚੌਕ ਤੋਂ ਪੰਡੋਹ ਡੈਮ ਤਕ ਦਾ ਦੂਜਾ ਮਾਰਗ 30 ਦਸੰਬਰ 2023 ਤਕ ਪੂਰਾ ਕਰ ਲਿਆ ਜਾਵੇਗਾ। ਇਹ ਸੱਭ ਪੂਰਾ ਹੋਣ ਤੋਂ ਬਾਅਦ ਕੀਰਤਪੁਰ ਸਾਹਿਬ ਤੋਂ ਮਨਾਲੀ ਦਾ ਸਫ਼ਰ ਸਿਰਫ਼ 4 ਘੰਟੇ ਦਾ ਰਹਿ ਜਾਵੇਗਾ, ਪਰ ਫਿਲਹਾਲ ਇਸ ਲਈ ਇੰਤਜ਼ਾਰ ਕਰਨਾ ਪਵੇਗਾ।