ਕਸ਼ਮੀਰ 'ਚ ਈਦ ਦੇ ਜਸ਼ਨ ਦੌਰਾਨ ਹਿੰਸਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਸ਼ਮੀਰ 'ਚ ਈਦ ਦੇ ਜਸ਼ਨਾਂ ਵਿਚਕਾਰ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪਾਂ ਵੀ ਹੋਈਆਂ ਅਤੇ ਸ਼ਾਇਦ ਇਕ ਹਥਗੋਲੇ 'ਚ.....

People Protesting

ਸ੍ਰੀਨਗਰ : ਕਸ਼ਮੀਰ 'ਚ ਈਦ ਦੇ ਜਸ਼ਨਾਂ ਵਿਚਕਾਰ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪਾਂ ਵੀ ਹੋਈਆਂ ਅਤੇ ਸ਼ਾਇਦ ਇਕ ਹਥਗੋਲੇ 'ਚ ਧਮਾਕੇ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਪਾਕਿਸਤਾਨੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ ਨੇੜੇ ਫ਼ੌਜ ਦੀ ਗਸ਼ਤੀ ਟੁਕੜੀ ਨੂੰ ਨਿਸ਼ਾਨਾ ਬਣਾਇਆ ਜਿਸ 'ਚ 21 ਸਾਲਾਂ ਦਾ ਜਵਾਨ ਵਿਕਾਸ ਗੁਰੰਗ ਸ਼ਹੀਦ ਹੋ ਗਿਆ।

ਅਤਿਵਾਦੀਆਂ ਨੇ ਸ਼ਹਿਰ ਦੇ ਬਾਹਰੀ ਹਿੱਸੇ 'ਚ ਲਾਸਜਨ 'ਚ ਸੁਰੱਖਿਆ ਬਲਾਂ ਦੇ ਇਕ ਦਸਤੇ 'ਤੇ ਵੀ ਗੋਲੀਬਾਰੀ ਕੀਤੀ। ਇਸ ਘਟਨਾ 'ਚ ਸੀ.ਆਰ.ਪੀ.ਐਫ਼. ਦਾ ਇਕ ਜਵਾਨ ਦਿਨੇਸ਼ ਪਾਸਵਾਨ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਸ੍ਰੀਨਗਰ ਦੇ ਬਾਦਾਮੀਬਾਗ਼ 'ਚ ਫ਼ੌਜ ਦੇ 92 ਬੇਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 
ਅਨੰਤਨਾਗ ਜ਼ਿਲ੍ਹੇ ਦੇ ਬ੍ਰਾਕਪੋਰਾ ਪਿੰਡ 'ਚ ਹਥਕਗੋਲਾ ਫਟਣ ਨਾਲ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ। ਝੜਪ 'ਚ ਸ਼ਿਰਾਜ ਅਹਿਮਦ ਜ਼ਖ਼ਮੀ ਹੋ ਗਿਆ ਸੀ ਜਿਸ ਨੇ ਬਾਅਦ 'ਚ ਦਮ ਤੋੜ ਦਿਤਾ।

ਇਕ ਪੁਲਿਸ ਬੁਲਾਰੇ ਨੇ ਹਥਗੋਲਾ ਧਮਾਕੇ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਥਗੋਲਾ ਧਮਾਕੇ ਕਰ ਕੇ ਸ਼ਿਰਾਜ ਦੀ ਮੌਤ ਹੋਈ।  ਉਧਰ ਸ੍ਰੀਨਗਰ ਦੇ ਸਫ਼ਾਕਦਲ ਇਲਾਕੇ 'ਚ ਵੀ ਇਕ ਹੋਰ ਵਿਅਕਤੀ ਝੜਪ 'ਚ ਜ਼ਖ਼ਮੀ ਹੋ ਗਿਆ। ਇਕ ਅਧਿਕਾਰੀ ਨੇ ਕਿਹਾ ਕਿ ਉੱਤਰ ਕਸ਼ਮੀਰ ਦੇ ਸੋਪੋਰ ਅਤੇ ਕੁਪਵਾੜਾ ਤੋਂ ਵੀ ਪ੍ਰਦਰਸ਼ਨਕਾਰੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਝੜਪਾਂ ਦੀਆਂ ਖ਼ਬਰਾਂ ਹਨ।

ਉਨ੍ਹਾਂ ਕਿਹਾ ਕਿ ਵਾਦੀ ਦੇ ਹੋਰ ਹਿੱਸਿਆਂ 'ਚ ਸਥਿਤੀ ਸ਼ਾਂਤਮਈ ਹੈ। ਇਸ ਦੌਰਾਨ, ਰਮਜ਼ਾਨ ਦੇ ਪਵਿੱਤਰ ਮਹੀਨੇ 'ਚ ਰੋਜ਼ੇ ਰੱਖਣ ਮਗਰੋਂ ਅੱਜ ਸਾਰੇ ਵਰਗਾਂ ਦੇ ਮੁਸਲਮਾਨ ਨਮਾਜ਼ ਪੜ੍ਹਨ ਲਈ ਈਦਗਾਹ ਅਤੇ ਮਸਜਿਦ ਪੁੱਜੇ।  (ਪੀਟੀਆਈ)